ਸੁਪਰੀਮ ਕੋਰਟ ਨੇ ਕਿਹਾ – ਇਹ ਕੋਈ ਬਿਮਾਰੀ ਨਹੀਂ
ਨਵੀਂ ਦਿੱਲੀ/ਬਿਊਰੋ ਨਿਊਜ਼
ਸੁਪਰੀਮ ਕੋਰਟ ਨੇ ਅੱਜ 1984 ਸਿੱਖ ਕਤਲੇਆਮ ਦੇ ਮਾਮਲੇ ਵਿਚ ਸੱਜਣ ਕੁਮਾਰ ਦੀ ਜ਼ਮਾਨਤ ਅਰਜ਼ੀ ਖਾਰਜ ਕਰ ਦਿੱਤੀ। ਵਕੀਲ ਨੇ ਸੱਜਣ ਕੁਮਾਰ ਦੀ ਖਰਾਬ ਸਿਹਤ ਅਤੇ ਭਾਰਤ ਘੱਟ ਹੋਣ ਦੇ ਕਾਰਨ ਜ਼ਮਾਨਤ ਦੇਣ ਲਈ ਅਪੀਲ ਕੀਤੀ ਸੀ। ਜਸਟਿਸ ਐਸ.ਏ. ਬੋਰਡੇ ਨੇ ਏਮਜ਼ ਨੂੰ ਸੱਜਣ ਕੁਮਾਰ ਦੀ ਸਿਹਤ ਜਾਂਚ ਲਈ ਮੈਡੀਕਲ ਬੋਰਡ ਦਾ ਗਠਨ ਕਰਨ ਅਤੇ ਚਾਰ ਹਫਤਿਆਂ ਵਿਚ ਰਿਪੋਰਟ ਦੇਣ ਲਈ ਕਿਹਾ ਹੈ। ਧਿਆਨ ਰਹੇ ਕਿ ਸਿੱਖ ਕਤਲੇਆਮ ਦੇ ਮਾਮਲੇ ਵਿਚ ਸੱਜਣ ਕੁਮਾਰ ਮੁੱਖ ਆਰੋਪੀ ਹੈ। ਦਿੱਲੀ ਦੀ ਇਕ ਅਦਾਲਤ ਨੇ ਉਸ ਨੂੰ ਪਿਛਲੇ ਸਾਲ 17 ਦਸੰਬਰ ਨੂੰ ਸਜ਼ਾ ਸੁਣਾਈ ਸੀ ਅਤੇ ਉਹ 31 ਦਸੰਬਰ ਤੋਂ ਤਿਹਾੜ ਜੇਲ੍ਹ ਵਿਚ ਬੰਦ ਹੈ। ਵਕੀਲ ਨੇ ਅਦਾਲਤ ਵਿਚ ਕਿਹਾ ਕਿ ਪਿਛਲੇ ਕੁਝ ਹਫਤਿਆਂ ਵਿਚ ਸੱਜਣ ਕੁਮਾਰ ਦਾ ਭਾਰ 8 ਕਿਲੋ ਘੱਟ ਹੋ ਗਿਆ ਹੈ। ਇਸ ‘ਤੇ ਜਸਟਿਸ ਬੋਰਡੇ ਨੇ ਕਿਹਾ ਕਿ ਸਿਰਫ ਭਾਰ ਘੱਟ ਹੋਣਾ ਕੋਈ ਬਿਮਾਰੀ ਨਹੀਂ ਹੈ ਅਤੇ ਅਸੀਂ ਏਮਜ਼ ਵਿਚ ਉਸਦੀ ਜਾਂਚ ਕਰਵਾ ਸਕਦੇ ਹਾਂ।
Check Also
ਮੋਦੀ ਸਰਕਾਰ ਦੇ ਭਾਰਤ ’ਚ ਬਰਾਬਰੀ ਦੇ ਦਾਅਵੇ ਨੂੰ ਕਾਂਗਰਸ ਨੇ ਕੀਤਾ ਖਾਰਜ – ਜੈਰਾਮ ਰਮੇਸ਼ ਨੇ ਮੋਦੀ ਸਰਕਾਰ ’ਤੇ ਚੁੱਕੇ ਸਵਾਲ
ਨਵੀਂ ਦਿੱਲੀ/ਬਿਊਰੋ ਨਿਊਜ਼ ਨਰਿੰਦਰ ਮੋਦੀ ਸਰਕਾਰ ਵਲੋਂ ਦਾਅਵਾ ਕੀਤਾ ਗਿਆ ਸੀ ਕਿ ਭਾਰਤ ਦੁਨੀਆ …