12.6 C
Toronto
Monday, October 12, 2026
spot_img
Homeਭਾਰਤਨਹਿਰੂ ਮੈਮੋਰੀਅਲ ਸੁਸਾਇਟੀ ਤੋਂ ਕਾਂਗਰਸੀ ਆਗੂਆਂ ਦੀ ਛੁੱਟੀ

ਨਹਿਰੂ ਮੈਮੋਰੀਅਲ ਸੁਸਾਇਟੀ ਤੋਂ ਕਾਂਗਰਸੀ ਆਗੂਆਂ ਦੀ ਛੁੱਟੀ

ਨਹਿਰੂ ਮੈਮੋਰੀਅਲ ਸੁਸਾਇਟੀ ਤੋਂ ਕਾਂਗਰਸੀ ਆਗੂਆਂ ਦੀ ਛੁੱਟੀਕਾਂਗਰਸੀ ਆਗੂ ਖੜਗੇ ਬੋਲੇ – ਸਰਕਾਰ ਦਾ ਹਰ ਕੰਮ ਸਿਆਸਤ ਤੋਂ ਪ੍ਰੇਰਿਤ
ਨਵੀਂ ਦਿੱਲੀ/ਬਿਊਰੋ ਨਿਊਜ਼
ਕੇਂਦਰ ਸਰਕਾਰ ਨੇ ਨਹਿਰੂ ਮੈਮੋਰੀਅਲ ਮਿਊਜ਼ੀਅਮ ਅਤੇ ਲਾਇਬ੍ਰੇਰੀ ਸੋਸਾਇਟੀ ਦਾ ਪੁਨਰਗਠਨ ਕਰ ਦਿੱਤਾ ਹੈ। ਕਾਂਗਰਸੀ ਆਗੂ ਮਲਿਕ ਅਰਜਨ ਖੜਗੇ , ਜੈਰਾਮ ਰਮੇਸ਼ ਅਤੇ ਕਰਨ ਸਿੰਘ ਕੋਲੋਂ ਸੁਸਾਇਟੀ ਦੀ ਮੈਂਬਰਸ਼ਿਪ ਖੋਹ ਲਈ ਗਈ ਅਤੇ ਇਸ ਵਿਚ ਗ੍ਰਹਿ ਮੰਤਰੀ ਅਮਿਤ ਸ਼ਾਹ ਦੀ ਐਂਟਰੀ ਹੋ ਗਈ ਹੈ। ਸੋਸਾਇਟੀ ਦਾ ਪੁਨਰਗਠਨ ਕਰਦੇ ਹੋਏ ਇਸ ਵਿਚ ਟੀ.ਵੀ. ਪੱਤਰਕਾਰ ਰਜਤ ਸ਼ਰਮਾ, ਗੀਤਕਾਰ ਪ੍ਰਸੂਨ ਜੋਸ਼ੀ ਅਤੇ ਰਾਜ ਸਭਾ ਮੈਂਬਰ ਸੁਵੱਪਨ ਦਾਸ ਗੁਪਤਾ ਨੂੰ ਸ਼ਾਮਲ ਕੀਤਾ ਗਿਆ ਹੈ। ਧਿਆਨ ਰਹੇ ਕਿ ਇਸ ਸੋਸਾਇਟੀ ਦੇ ਮੁਖੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਹਨ ਅਤੇ ਇਸ ਵਿਚ ਅਮਿਤ ਸ਼ਾਹ ਦੇ ਨਾਲ-ਨਾਲ ਵਿੱਤ ਮੰਤਰੀ ਨਿਰਮਲਾ ਸੀਤਾਰਮਨ, ਪ੍ਰਕਾਸ਼ ਜਾਵੜੇਕਰ ਅਤੇ ਪ੍ਰਸਾਰ ਭਾਰਤੀ ਦੇ ਮੁਖੀ ਸੂਰੀਆ ਪਰਕਾਸ਼ ਨੂੰ ਸ਼ਾਮਲ ਕੀਤਾ ਗਿਆ ਹੈ।

RELATED ARTICLES

POPULAR POSTS