ਆਸਟ੍ਰੇਲੀਆਈ ਬੰਦੂਕਧਾਰੀ ਵਲੋਂ ਮਸਜਿਦ ਵਿਚ ਗੋਲੀਬਾਰੀ ਕਰਕੇ 50 ਵਿਅਕਤੀਆਂ ਦੀ ਗਈ ਸੀ ਜਾਨ
ਔਕਲੈਂਡ/ਬਿਊਰੋ ਨਿਊਜ਼
ਨਿਊਜ਼ੀਲੈਂਡ ਦੇ ਕ੍ਰਾਈਸਟਚਰਚ ਵਿਖੇ ਪਿਛਲੇ ਦਿਨੀਂ ਹੋਏ ਅੱਤਵਾਦੀ ਹਮਲੇ ਵਿਚ 50 ਵਿਅਕਤੀਆਂ ਦੀ ਜਾਨ ਚਲੀ ਗਈ ਸੀ। ਇਸ ਹਮਲੇ ਤੋਂ ਬਾਅਦ 9 ਭਾਰਤੀ ਵਿਅਕਤੀਆਂ ਦੇ ਲਾਪਤਾ ਹੋਣ ਦੀ ਖਬਰ ਆਈ ਸੀ ਅਤੇ ਹੁਣ ਇਹ ਪੁਸ਼ਟੀ ਹੋਈ ਕਿ 8 ਭਾਰਤੀ ਵਿਅਕਤੀ ਇਸ ਅੱਤਵਾਦੀ ਹਮਲੇ ਵਿਚ ਮਾਰੇ ਗਏ ਹਨ। ਭਾਰਤੀਆਂ ਦੇ ਨਾਵਾਂ ਦਾ ਵੇਰਵਾ ਆ ਚੁੱਕਾ ਹੈ ਜਿਨ੍ਹਾਂ ਵਿਚ ਆਰਿਫ ਵੋਰਾ ਅਤੇ ਰਾਮੀਜ ਵੋਰਾ ਦੋਵੇਂ ਪਿਉ-ਪੁੱਤਰ, ਮਹਿਬੂਬ ਖੋਖਰ, ਓਜੇਰ ਕਾਦਰ, ਅਨਸੀ ਅਲੀਬਾਵਾ, ਮੁਹੰਮਦ ਇਮਰਾਨ, ਫਰਹਾਜ਼ ਆਹਸ਼ਨ ਅਤੇ ਜੁਨੈਦ ਕਾਰਾ ਸ਼ਾਮਲ ਹਨ। ਜ਼ਿਕਰਯੋਗ ਹੈ ਕਿ ਅਹਿਮਦ ਇਕਬਾਲ ਨਾਮੀ ਵਿਅਕਤੀ ਜ਼ੇਰੇ ਇਲਾਜ਼ ਹੈ। ਜ਼ਿਕਰਯੋਗ ਹੈ ਕਿ ਮਸਜਿਦ ਵਿਚ ਗੋਲੀਬਾਰੀ ਕਰਨ ਵਾਲੇ ਆਸਟ੍ਰੇਲੀਆਈ ਬੰਦੂਕਧਾਰੀ ਨੇ ਆਪਣੇ ਵਕੀਲ ਨੂੰ ਹਟਾ ਦਿੱਤਾ ਹੈ ਅਤੇ ਕਿਹਾ ਕਿ ਉਹ ਆਪਣੇ ਕੇਸ ਦੀ ਖੁਦ ਪੈਰਵਾਈ ਕਰੇਗਾ।
Check Also
ਟਰੰਪ ਨੇ ਸਟੂਡੈਂਟ ਵੀਜ਼ਾ ਲਈ ਇੰਟਰਵਿਊ ’ਤੇ ਲਗਾਈ ਰੋਕ
ਅਮਰੀਕਾ ਜਾਣ ਵਾਲੇ ਵਿਦਿਆਰਖੀਆਂ ਦੇ ਸ਼ੋਸ਼ਲ ਮੀਡੀਆ ਦੀ ਹੋਵੇਗੀ ਜਾਂਚ ਵਾਸ਼ਿੰਗਟਨ/ਬਿਊਰੋ ਨਿਊਜ਼ ਅਮਰੀਕਾ ’ਚ ਡੋਨਾਲਡ …