ਕਿਹਾ : ਸੰਸਦ ਤੋਂ ਉਪਰ ਕੁਝ ਨਹੀਂ
ਨਵੀਂ ਦਿੱਲੀ : ਸੁਪਰੀਮ ਕੋਰਟ ਦੇ ਅਧਿਕਾਰ ਖੇਤਰ ਨੂੰ ਲੈ ਕੇ ਚੱਲ ਰਹੀ ਬਹਿਸ ਦੇ ਚੱਲਦਿਆਂ ਉਪ ਰਾਸ਼ਟਰਪਤੀ ਜਗਦੀਪ ਧਨਖੜ ਨੇ ਕਿਹਾ ਕਿ ਸੰਸਦ ਹੀ ਸਭ ਤੋਂ ਉਪਰ ਹੈ। ਧਨਖੜ ਦਿੱਲੀ ਯੂਨੀਵਰਸਿਟੀ ‘ਚ ਸੰਵਿਧਾਨ ‘ਤੇ ਆਯੋਜਿਤ ਇਕ ਸਮਾਗਮ ‘ਚ ਭਾਸ਼ਣ ਦੇ ਰਹੇ ਸਨ। ਧਨਖੜ ਨੇ ਕਿਹਾ ਕਿ ਸੰਸਦ ਹੀ ਸੁਪਰੀਮ ਹੈ ਅਤੇ ਇਸ ਤੋਂ ਉਪਰ ਕੋਈ ਨਹੀਂ ਹੋ ਸਕਦਾ। ਉਨ੍ਹਾਂ ਕਿਹਾ ਕਿ ਸੰਸਦ ਹੀ ਅਸਲੀ ਮਾਲਕ ਹੈ, ਉਹੀ ਤੈਅ ਕਰਦੇ ਹਨ ਕਿ ਸੰਵਿਧਾਨ ਕਿਹੋ ਜਿਹਾ ਹੋਵੇ ਅਤੇ ਉਸ ਤੋਂ ਉਪਰ ਕੋਈ ਹੋਰ ਸੱਤਾ ਨਹੀਂ ਹੋ ਸਕਦੀ। ਧਿਆਨ ਰਹੇ ਕਿ ਇਸ ਤੋਂ ਪਹਿਲਾਂ 17 ਅਪ੍ਰੈਲ ਨੂੰ ਧਨਖੜ ਨੇ ਕਿਹਾ ਸੀ ਕਿ ਸੁਪਰੀਮ ਕੋਰਟ ਦਾ ਕੰਮ ਅਜਿਹਾ ਹੈ, ਜਿਵੇਂ ਉਹ ਸੁਪਰੀਮ ਸੰਸਦ ਹੋਵੇ।