ਅਸੀਂ ਕਸ਼ਮੀਰ ‘ਚ 10 ਸਾਲ ਕੰਮ ਕੀਤਾ, ਪਰ ਪ੍ਰਧਾਨ ਮੰਤਰੀ ਮੋਦੀ ਨੇ ਇਕ ਮਹੀਨੇ ਵਿਚ ਹੀ ਖਰਾਬ ਕਰ ਦਿੱਤਾ
ਬੈਂਗਲੁਰੂ/ਬਿਊਰੋ ਨਿਊਜ਼
ਰਾਹੁਲ ਗਾਂਧੀ ਅੱਜ ਬੈਂਗਲੁਰੂ ਦੇ ਦੌਰੇ ‘ਤੇ ਸਨ। ਉਨ੍ਹਾਂ ਸਵੇਰੇ ਪਹਿਲਾਂ ਇੰਦਰਾ ਗਾਂਧੀ ਕੰਟੀਨ ਦਾ ਉਦਘਾਟਨ ਕੀਤਾ। ਇੰਦਰਾ ਗਾਂਧੀ ਕੰਟੀਨ ਦਾ ਮਕਸਦ ਗਰੀਬਾਂ ਨੂੰ ਸਸਤਾ ਭੋਜਨ ਮੁਹੱਈਆ ਕਰਾਉਣਾ ਹੈ। ਇਸ ਵਿਚ 5 ਰੁਪਏ ਵਿਚ ਨਾਸ਼ਤਾ ਅਤੇ 10 ਰੁਪਏ ਵਿਚ ਪੂਰਾ ਖਾਣਾ ਮਿਲੇਗਾ।
ਇਸ ਤੋਂ ਬਾਅਦ ਰਾਹੁਲ ਗਾਂਧੀ ਨੇ ਇਕ ਰੈਲੀ ਨੂੂੰ ਸੰਬੋਧਨ ਕਰਦਿਆਂ ਨਰਿੰਦਰ ਮੋਦੀ ਸਰਕਾਰ ਦੀ ਕਸ਼ਮੀਰ ਪਾਲਿਸੀ ਨੂੰ ਲੈ ਕੇ ਜੰਮ ਕੇ ਖਿਚਾਈ ਕੀਤੀ। ਉਨ੍ਹਾਂ ਨੇ ਕਿਹਾ ਕਿ ਕਸ਼ਮੀਰ ਵਿਚ ਸ਼ਾਂਤੀ ਲਈ ਅਸੀਂ 10 ਸਾਲ ਬਹੁਤ ਮਿਹਨਤ ਕੀਤੀ। ਮੋਦੀ ਸਰਕਾਰ ਨੇ ਇਕ ਮਹੀਨੇ ਵਿਚ ਹੀ ਸਾਰਾ ਕੁਝ ਬਰਬਾਦ ਕਰ ਦਿੱਤਾ। ਰਾਹੁਲ ਗਾਂਧੀ ਨੇ ਕਿਹਾ ਕਿ ਪ੍ਰਧਾਨ ਮੰਤਰੀ ਮੋਦੀ ਕੋਲ ਅਜ਼ਾਦੀ ਦਿਵਸ ‘ਤੇ ਬੋਲਣ ਲਈ ਕੁਝ ਨਹੀਂ ਸੀ, ਇਸ ਲਈ ਉਨ੍ਹਾਂ ਆਪਣਾ ਭਾਸ਼ਣ ਛੋਟਾ ਕਰ ਦਿੱਤਾ।