Breaking News
Home / ਭਾਰਤ / ਦੋ ਤਿਹਾਈ ਕੈਨੇਡੀਅਨ ਮਹਾਂਮਾਰੀ ਸਬੰਧੀ ਮਦਦ ਨੂੰ ਘਟਾਉਣ ਜਾਂ ਖਤਮ ਕਰਨ ਦੇ ਹੱਕ ਵਿਚ : ਨੈਨੋਜ਼

ਦੋ ਤਿਹਾਈ ਕੈਨੇਡੀਅਨ ਮਹਾਂਮਾਰੀ ਸਬੰਧੀ ਮਦਦ ਨੂੰ ਘਟਾਉਣ ਜਾਂ ਖਤਮ ਕਰਨ ਦੇ ਹੱਕ ਵਿਚ : ਨੈਨੋਜ਼

ਮੌਜੂਦਾ ਆਮਦਨ ਤੇ ਬਿਜਨਸ ਕੋਵਿਡ-19 ਬੈਨੇਫਿਟਸ ਖਤਮ ਕਰ ਦਿੱਤੇ ਜਾਣਗੇ : ਫਰੀਲੈਂਡ
ਓਟਵਾ/ਬਿਊਰੋ ਨਿਊਜ਼ :: ਨੈਨੋਜ਼ ਰਿਸਰਚ ਵੱਲੋਂ ਕਵਾਏ ਗਏ ਨਵੇਂ ਸਰਵੇਖਣ ਅਨੁਸਾਰ ਦੋ ਤਿਹਾਈ ਕੈਨੇਡੀਅਨਜ਼ ਦਾ ਕਹਿਣਾ ਹੈ ਕਿ ਫੈਡਰਲ ਸਰਕਾਰ ਦੇ ਮਹਾਂਮਾਰੀ ਨਾਲ ਸਬੰਧਤ ਬੈਨੇਫਿਟਸ ਜਾਂ ਤਾਂ ਘੱਟ ਕਰ ਦਿੱਤੇ ਜਾਣੇ ਚਾਹੀਦੇ ਹਨ ਤੇ ਜਾਂ ਪੂਰੀ ਤਰ੍ਹਾਂ ਖਤਮ ਕੀਤੇ ਜਾਣੇ ਚਾਹੀਦੇ ਹਨ।
ਸਰਵੇਖਣ ਦੇ ਨਤੀਜਿਆਂ ਮੁਤਾਬਕ 36 ਫੀ ਸਦੀ ਕੈਨੇਡੀਅਨਜ਼ ਦਾ ਕਹਿਣਾ ਹੈ ਕਿ ਮਹਾਂਮਾਰੀ ਦਰਮਿਆਨ ਕੈਨੇਡੀਅਨਜ਼ ਨੂੰ ਦਿੱਤੀ ਜਾ ਰਹੀ ਸਰਕਾਰੀ ਮਦਦ ਘਟਾ ਦਿੱਤੀ ਜਾਣੀ ਚਾਹੀਦੀ ਹੈ ਜਦਕਿ 31 ਫੀਸਦੀ ਦਾ ਮੰਨਣਾ ਹੈ ਕਿ ਇਸ ਨੂੰ ਖਤਮ ਕਰ ਦਿੱਤਾ ਜਾਣਾ ਚਾਹੀਦਾ ਹੈ।
7 ਫੀਸਦੀ ਦਾ ਮੰਨਣਾ ਹੈ ਕਿ ਇਸ ਵਿੱਚ ਵਾਧਾ ਹੋਣਾ ਚਾਹੀਦਾ ਹੈ ਤੇ 21 ਫੀਸਦੀ ਦਾ ਕਹਿਣਾ ਹੈ ਕਿ ਇਸ ਨੂੰ ਮੌਜੂਦਾ ਪੱਧਰ ਉੱਤੇ ਹੀ ਚੱਲਦਾ ਰਹਿਣਾ ਚਾਹੀਦਾ ਹੈ। ਪੰਜ ਫੀਸਦੀ ਵੱਲੋਂ ਇਸ ਸਬੰਧ ਵਿੱਚ ਕੋਈ ਰਾਇ ਨਹੀਂ ਪ੍ਰਗਟਾਈ ਗਈ। ਭੂਗੋਲਿਕ ਤੌਰ ਉੱਤੇ ਜੇ ਗੱਲ ਕੀਤੀ ਜਾਵੇ ਤਾਂ ਇਸ ਸਰਵੇਖਣ ਵਿੱਚ ਹਿੱਸਾ ਲੈਣ ਵਾਲੇ ਓਨਟਾਰੀਓ ਤੇ ਬੀਸੀ ਵਾਸੀਆਂ ਵੱਲੋਂ ਇਸ ਸਰਕਾਰੀ ਇਮਦਾਦ ਵਿੱਚ ਵਾਧਾ ਕੀਤੇ ਜਾਣ ਜਾ ਇਸ ਨੂੰ ਮੌਜੂਦਾ ਪੱਧਰ ਉੱਤੇ ਚੱਲਦਾ ਰੱਖਣ ਦੀ ਗੱਲ ਕੀਤੀ ਗਈ ਜਦਕਿ ਕਿਊਬਿਕ ਤੇ ਐਟਲਾਂਟਿਕ ਕੈਨੇਡਾ ਵਾਸੀਆਂ ਨੇ ਇਸ ਇਮਦਾਦ ਨੂੰ ਘਟਾਉਣ ਜਾਂ ਖਤਮ ਕਰਨ ਦੀ ਗੱਲ ਆਖੀ।21 ਅਕਤੂਬਰ ਨੂੰ ਡਿਪਟੀ ਪ੍ਰਧਾਨ ਮੰਤਰੀ ਕ੍ਰਿਸਟੀਆ ਫਰੀਲੈਂਡ ਨੇ ਐਲਾਨ ਕੀਤਾ ਸੀ ਕਿ ਮੌਜੂਦਾ ਆਮਦਨ ਤੇ ਬਿਜਨਸ ਕੋਵਿਡ-19 ਬੈਨੇਫਿਟਸ ਖਤਮ ਕਰ ਦਿੱਤੇ ਜਾਣਗੇ ਤੇ ਉਨ੍ਹਾਂ ਦੀ ਥਾਂ ਟਾਰਗੈੱਟ ਦੇ ਹਿਸਾਬ ਨਾਲ ਅਜਿਹੇ ਪ੍ਰੋਗਰਾਮ ਚਲਾਏ ਜਾਣਗੇ। ਇਸ ਤਬਦੀਲੀ ਉੱਤੇ ਸਰਕਾਰ ਵੱਲੋਂ 7.4 ਬਿਲੀਅਨ ਡਾਲਰ ਖਰਚੇ ਜਾਣ ਦੀ ਵੀ ਸੰਭਾਵਨਾ ਪ੍ਰਗਟਾਈ ਗਈ ਸੀ।

 

 

Check Also

‘ਆਪ’ ਆਗੂ ਮਨੀਸ਼ ਸਿਸੋਦੀਆ ਨੇ ਚੋਣ ਪ੍ਰਚਾਰ ਕਰਨ ਲਈ ਮੰਗੀ ਜ਼ਮਾਨਤ

ਸੀਬੀਆਈ ਬੋਲੀ : ਜ਼ਮਾਨਤ ਮਿਲੀ ਤਾਂ ਸਿਸੋਦੀਆ ਜਾਂਚ ਅਤੇ ਗਵਾਹਾਂ ਨੂੰ ਕਰਨਗੇ ਪ੍ਰਭਾਵਿਤ ਨਵੀਂ ਦਿੱਲੀ/ਬਿਊਰੋ …