11 C
Toronto
Wednesday, March 11, 2026
spot_img
Homeਕੈਨੇਡਾਰੋਪੜ-ਮੋਹਾਲੀ ਪਰਿਵਾਰਕ ਪਿਕਨਿਕ 23 ਜੁਲਾਈ ਨੂੰ ਕੈਲਸ ਪਾਰਕ 'ਚ ਮਨਾਈ ਜਾਵੇਗੀ

ਰੋਪੜ-ਮੋਹਾਲੀ ਪਰਿਵਾਰਕ ਪਿਕਨਿਕ 23 ਜੁਲਾਈ ਨੂੰ ਕੈਲਸ ਪਾਰਕ ‘ਚ ਮਨਾਈ ਜਾਵੇਗੀ

logo-2-1-300x105-3-300x105ਟੋਰਾਂਟੋ : ਅਮਰ ਸਿੰਘ ਤੁੱਸੜ ਪ੍ਰਧਾਨ ਰੋਪੜ-ਮੋਹਾਲੀ ਸੋਸ਼ਲ ਸਰਕਲ ਸੂਚਨਾ ਦਿੰਦੇ ਹਨ ਕਿ ਅਦਾਰੇ ਦੀ ਸਲਾਨਾ ਪਰਿਵਾਰਕ ਪਿਕਨਿਕ ਦਿਨ ਸ਼ਨਿੱਚਰਵਾਰ 23 ਜੁਲਾਈ ਨੂੰ ਸਵੇਰੇ 10.00 ਵਜੇ ਤੋਂ 5.00 ਵਜੇ ਤੱਕ ਮਿਲਟਨ ਦੇ ਰਮਣੀਕ ਕੈਲਸੋ ਪਾਰਕ ਦੀ ਸਾਈਨ ਨੰਬਰ 3-4 ਵਿਖੇ ਮਨਾਈ ਜਾਵੇਗੀ।
ਪਾਰਕ ਦਾ ਐਡਰੈਸ 5234 ਕੈਲਸੋ ਰੋਡ ਹੈ, ਜੋ ਟਰਮੇਨ ਤੇ ਕੈਲਸੋ ਰੋਡ ਦੇ ਇੰਟਰ ਸੈਕਸ਼ਨ ‘ਤੇ ਹੈ। ਇਸਦੇ ਨਾਲ ਸਬੰਧਤ ਅਨੰਦਪੁਰ ਸਾਹਿਬ, ਚਮਕੌਰ ਸਾਹਿਬ ਤੇ ਹਲਕੇ ਦੇ ਗੁਆਂਢੀ ਪਰਿਵਾਰਾਂ ਨੂੰ ਸ਼ਾਮਲ ਹੋਣ ਦਾ ਖੁੱਲ੍ਹਾ ਸੱਦਾ ਹੈ। ਖਾਣ ਪੀਣ ਦਾ ਵਧੀਆ ਪ੍ਰਬੰਧ ਹੋਵੇਗਾ। ਬੱਚਿਆਂ ਦੀਆਂ ਖੇਡਾਂ, ਵਾਲੀਬਾਲ, ਕੁਰਸੀ ਦੌੜ, ਰੱਸਾਕਸ਼ੀ, ਗਿੱਧਾ, ਭੰਗੜਾ ਤੇ ਗੀਤ ਸੰਗੀਤ ਆਦਿਕ ਮਨੋਰੰਜਨ ਹੋਣਗੇ। ਜੇਤੂਆਂ ਨੂੰ ਇਨਾਮ ਵੀ ਦਿੱਤੇ ਜਾਣਗੇ। ਸਮਾਪਤੀ ਤੋਂ ਪਹਿਲਾਂ ਗਰਮਾ ਗਰਮ ਜਲੇਬੀਆਂ ਵਰਤਣਗੀਆਂ। ਪਰਿਵਾਰਾਂ ਲਈ ਆਪੋ ਆਪਣੀ ਐਂਟਰੀ ਲੈਣ ਮਗਰੋਂ ਫਰੀ ਪਾਰਕ ਉਪਲਬਧ ਹੈ। ਆਓ ਹੁੰਮ ਹੁੰਮਾ ਕੇ ਪਿਆਰ ਵਧਾਓ, ਇਕੱਠੇ ਬਹਿ ਕੇ। ਹੋਰ ਜਾਣਕਾਰੀ ਲਈ ਇਨ੍ਹਾਂ ਸੱਜਣਾਂ ਨੂੰ ਫੋਨ ਕਰੋ ਜੀ। ਅਮਰ ਸਿੰਘ ਤੁੱਸੜ 416-300-4091, ਗੁਰਦੀਪ ਸਿੰਘ ਝੰਜੇੜੀ 905-452-2171, ਮਾਸਟਰ ਅਜੀਤ ਸਿੰਘ 519-893-6337, ਸੁੱਚਾ ਸਿੰਘ ਸੋਮਲ 647-718-8114, ਸੁਰਜੀਤ ਸਿੰਘ ਐਮ ਏ 416-271-4271.

RELATED ARTICLES
POPULAR POSTS