6.4 C
Toronto
Friday, December 19, 2025
spot_img
Homeਕੈਨੇਡਾਖਾਲਸਾ ਕਮਿਊਨਿਟੀ ਸਕੂਲ ਬਰੈਂਪਟਨ ਦਾ ਸਲਾਨਾ ਟੇਲੈਂਟ ਸ਼ੋਅ

ਖਾਲਸਾ ਕਮਿਊਨਿਟੀ ਸਕੂਲ ਬਰੈਂਪਟਨ ਦਾ ਸਲਾਨਾ ਟੇਲੈਂਟ ਸ਼ੋਅ

ਬੱਚਿਆਂ ਦੀ ਅਦਾਇਗੀ ਨੇ ਸਾਰਿਆਂ ਦਾ ਮਨ ਮੋਹ ਲਿਆ
ਬਰੈਂਪਟਨ : ਲਿਵਿੰਗ ਆਰਟਸ ਸੈਂਟਰ (ਹੈਮਰਸਨ ਹਾਲ), ਮਿਸੀਸਾਗਾ ਵਿੱਚ ਮਾਪਿਆਂ ਨਾਲ ਖਚਾਖਚ ਭਰੇ ਆਡੀਟੋਰੀਅਮ ਵਿੱਚ ਖਾਲਸਾ ਕਮਿਊਨਿਟੀ ਸਕੂਲ ਬਰੈਂਪਟਨ ਦੇ ਵਿਦਿਆਰਥੀਆਂ ਵੱਲੋਂ 19 ਜਨਵਰੀ, 2019 ਦਿਨ ਸ਼ਨਿਚਰਵਾਰ ਨੂੰ 17ਵੇਂ ਟੈਲੈਂਟ ਸ਼ੋਅ ਦਾ ਪ੍ਰਦਰਸ਼ਨ ਕੀਤਾ ਗਿਆ ਜਿਸ ਵਿੱਚ ਜੇ.ਕੇ. ਤੋਂ ਗ੍ਰੇਡ 5 ਤੱਕ ਦੇ ਵਿਦਿਆਰਥੀਆਂ ਨੇ ਭਾਗ ਲਿਆ। ਛੋਟੇ ਛੋਟੇ ਬੱਚਿਆਂ ਨੇ ਰੰਗ ਬਿਰੰਗੇ ਕੱਪੜਿਆਂ ਵਿੱਚ ਆਪਣੇ ਆਪਣੇ ਆਈਟਮਜ਼ ਬੜੀ ਅਦਾਇਗੀ ਨਾਲ ਪੇਸ਼ ਕੀਤੇ। ਪ੍ਰੋਗਰਾਮ ਵਿੱਚ ਪੰਜਾਬੀ ਅਤੇ ਅੰਗਰੇਜ਼ੀ ਦੀਆਂ ਕਵਿਤਾਵਾਂ ਅਤੇ ਨਾਟਕ ਬਹੁਤ ਪ੍ਰਭਾਵਸ਼ਾਲੀ ਢੰਗ ਨਾਲ ਪੇਸ਼ ਕੀਤੇ ਗਏ। ਛੋਟੇ ਛੋਟੇ ਬੱਚਿਆਂ ਦੀ ਅਦਾਕਾਰੀ ਦੇਖ ਕੇ ਬੱਚਿਆਂ ਦੇ ਮਾਤਾ ਪਿਤਾ, ਪਰਿਵਾਰ ਦੇ ਮੈਂਬਰ, ਦੋਸਤ ਮਿੱਤਰ ਅਤੇ ਰਿਸ਼ਤੇਦਾਰ ਬਹੁਤ ਹੀ ਖੁਸ਼ ਹੋਏ ਅਤੇ ਤਾੜੀਆਂ ਮਾਰ ਕੇ ਬੱਚਿਆਂ ਦੀ ਹੌਂਸਲਾ ਅਫ਼ਜਾਈ ਕਰਦੇ ਰਹੇ।
ਵਿਦਿਆਰਥੀਆਂ ਵੱਲੋਂ ਸਟੇਜ ਸੈਕਟਰੀ ਦੀ ਜ਼ਿੰਮੇਵਾਰੀ ਬੜੇ ਹੀ ਸੁਚੱਜੇ ਢੰਗ ਨਾਲ ਨਿਭਾਈ ਗਈ। ਪੰਜਾਬੀ ਦੇ ਨਾਟਕ ‘ਗੁਰ ਬਿਨੁ ਗਿਆਨੁ ਨ ਹੋਇ’ ਵਿੱਚ ਅਪਣੀ ਬੋਲੀ, ਸੱਭਿਆਚਾਰ, ਅਤੇ ਗੁਰੂਆਂ ਦੀਆਂ ਸਿੱਖਿਆਵਾਂ ਦੇ ਅਨਮੋਲ ਖਜਾਨੇ ਨੂੰ ਅਪਣੇ ਬੱਚਿਆਂ ਤੱਕ ਪਹੁੰਚਾਉਣ ਦਾ ਸੰਦੇਸ਼ ਦਿੱਤਾ ਗਿਆ। ਦੂਸਰੇ ਪੰਜਾਬੀ ਨਾਟਕ ‘ਪ੍ਰਾਹੁਣਿਓ ਤੁਸੀਂ ਕਦੋ ਜਾਓਗੇ’ ਵਿੱਚ ਘਰ ਆਏ ਮਹਿਮਾਨਾਂ ਨੂੰ ਮਾਣ- ਸਤਿਕਾਰ ਦੇਣ ਦੀ ਮਹੱਤਤਾ ਨੂੰ ਵਿਦਿਆਰਥੀਆਂ ਵੱਲੋਂ ਬਹੁਤ ਚੰਗੇ ਢੰਗ ਨਾਲ ਪੇਸ਼ ਕੀਤਾ ਗਿਆ।
ਖਾਲਸਾ ਕਮਿਊਨਿਟੀ ਸਕੂਲ ਵਿੱਚ ਵਿਦਿਆਰਥੀਆਂ ਦੇ ਸਰਬ-ਪੱਖੀ ਵਿਕਾਸ ਲਈ ਸਾਰਾ ਸਾਲ ਵੱਖ ਵੱਖ ਤਰ੍ਹਾਂ ਦੇ ਪ੍ਰੋਗਰਾਮ ਉਲੀਕੇ ਜਾਂਦੇ ਹਨ। ਹਰ ਸਾਲ ਵਿਦਿਆਰਥੀਆਂ ਵੱਲੋਂ ਟੈਲੈਂਟ ਸ਼ੋਅ ਕੀਤਾ ਜਾਂਦਾ ਹੈ। ਜਿਸ ਵਿੱਚ ਹਰੇਕ ਬੱਚੇ ਨੂੰ ਆਪ ਦੀ ਪ੍ਰਤਿਭਾ ਨੂੰ ਚੰਗੇ ਢੰਗ ਨਾਲ ਉਭਾਰਨ ਦਾ ਮੌਕਾ ਮਿਲਦਾ ਹੈ ਜਿਸ ਨਾਲ ਬੱਚਿਆਂ ਦੇ ਆਤਮ ਵਿਸ਼ਵਾਸ਼ ਵਿੱਚ ਵਾਧਾ ਹੁੰਦਾ ਹੈ ਅਤੇ ਬੱਚਿਆਂ ਵਿੱਚ ਜ਼ਿੰਮੇਵਾਰੀ, ਸਮਾਜਕ ਅਤੇ ਵਿਸ਼ਵ-ਵਿਆਪੀ ਸੋਚ ਨੂੰ ਵਧਾਉਣ ਦਾ ਉਪਰਾਲਾ ਕੀਤਾ ਜਾਂਦਾ ਹੈ।

RELATED ARTICLES
POPULAR POSTS