22.4 C
Toronto
Sunday, September 14, 2025
spot_img
Homeਕੈਨੇਡਾਐੱਮ.ਪੀ. ਸੋਨੀਆ ਸਿੱਧੂ ਨੇ ਡਾਇਬਟੀਜ਼ ਨਾਲ ਲੜਾਈ ਲਈ 'ਟੈਲੱਸ ਵਾਕ' ਦੀ ਕੀਤੀ...

ਐੱਮ.ਪੀ. ਸੋਨੀਆ ਸਿੱਧੂ ਨੇ ਡਾਇਬਟੀਜ਼ ਨਾਲ ਲੜਾਈ ਲਈ ‘ਟੈਲੱਸ ਵਾਕ’ ਦੀ ਕੀਤੀ ਭਰਪੂਰ ਹਮਾਇਤ

ਬਰੈਂਪਟਨ/ਬਿਉਰੋ ਨਿਉਜ਼ : ਬਰੈਂਪਟਨ ਸਾਊਥ ਤੋਂ ਮੈਂਬਰ ਪਾਰਲੀਮੈਂਟ ਸੋਨੀਆ ਸਿੱਧੂ ਨੇ ਲੰਘੇ ਐਤਵਾਰ ਪੀਲ ਰਿਜਨ ਵਿੱਚ ਡਾਇਬਟੀਜ਼ ਦੇ ਇਲਾਜ ਲਈ ‘ਟੈਲੱਸ ਵਾਕ’ ਦੀ ਰਿਬਨ ਕੱਟ ਕੇ ਸ਼ੁਰੂਆਤ ਕੀਤੀ। ਡਾਇਬਟੀਜ਼ ਵਿਰੁੱਧ ਲੜੀ ਜਾ ਰਹੀ ਇਸ ਲੜਾਈ ਦੀ ਹਮਾਇਤ ਲਈ ਆਯੋਜਿਤ ਕੀਤੇ ਗਏ ਇਸ ਈਵੈਂਟ ਵਿੱਚ ਉਨ੍ਹਾਂ ਉਚੇਚੇ ਤੌਰ ‘ਤੇ ਸ਼ਿਰਕਤ ਕੀਤੀ ਅਤੇ ਬਾ-ਕਾਇਦਾ ਰਿਬਨ ਕੱਟ ਕੇ ਇਸ ਮੁਹਿੰਮ ਨੂੰ ਆਫ਼ੀਸ਼ਲ ਤੌਰ ‘ਤੇ ਲਾਂਚ ਕੀਤਾ।
ਇਸ ਮੌਕੇ ਇਕੱਤਰ ਹੋਏ ਲੋਕਾਂ ਨੂੰ ਸੰਬੋਧਨ ਕਰਦਿਆਂ ਉਨ੍ਹਾਂ ਕਿਹਾ, ”ਮੈਂ ਡਾਇਬਟੀਜ਼ ਦੇ ਇਲਾਜ ਲਈ ਅਤੇ ਇਸ ਸਬੰਧੀ ਜਾਗਰੂਕਤਾ ਪੈਦਾ ਕਰਨ ਲਈ ਜੇ.ਡੀ.ਆਰ.ਐੱਫ਼. ਵੱਲੋਂ ਫ਼ੰਡ-ਰੇਜ਼ਿੰਗ ਲਈ ਉਠਾਏ ਗਏ ਇਸ ਉੱਦਮ ਦੀ ਭਰਪੂਰ ਸ਼ਲਾਘਾ ਕਰਦੀ ਹਾਂ ਅਤੇ ਇਸ ਨੂੰ ਇਸ ਬੀਮਾਰੀ ਦੇ ਇਲਾਜ ਲਈ ਇੱਕ ਕਦਮ ਹੋਰ ਨੇੜੇ ਸਮਝਦੀ ਹਾਂ।” ਇੱਥੇ ਇਹ ਵਰਨਣਯੋਗ ਹੈ ਕਿ ਡਾਇਬੇਟੀਜ਼ ਦੇ ਇਲਾਜ ਲਈ ‘ਟੈਲੱਸ ਵਾਕ’ ਇੱਕ ਸਾਂਝੀ ਰੈਲੀ ਹੈ ਜੋ ਹਜ਼ਾਰਾਂ ਲੋਕਾਂ ਨੂੰ ਇਕੱਠਿਆਂ ਕਰਦੀ ਹੈ ਜਿਨ੍ਹਾਂ ਦੇ ਜੀਵਨ ਹਰ ਰੋਜ਼ ‘ਟੀ 1 ਡੀ’ ਨਾਲ ਪ੍ਰਭਾਵਿਤ ਹੁੰਦੇ ਹਨ। ਜਿਹੜੇ ਇਸ ਬੀਮਾਰੀ ਨਾਲ ਥੱਕ-ਹਾਰ ਚੁੱਕੇ ਹਨ, ਅਤੇ ਜਿਹੜੇ ਚਾਹੁੰਦੇ ਹਨ ਕਿ ਉਨ੍ਹਾਂ ਦੀ ਕੋਈ ਸੁਣੇ, ਉਹ ਇਸ ਦੇ ਲਈ ਫ਼ੰਡ ਇਕੱਠਾ ਕਰਦੇ ਹਨ ਤਾਂ ਜੋ ਸਦਾ ਲਈ ਟੀ 1 ਡੀ ਦਾ ਖ਼ਾਤਮਾ ਕੀਤਾ ਜਾ ਸਕੇ। ਇਹ ਵਾਕ ਪਰਿਵਾਰਾਂ, ਦੋਸਤਾਂ-ਮਿੱਤਰਾਂ ਅਤੇ ਸਮਾਜਿਕ ਸੰਸਥਾਵਾਂ ਲਈ ਅਹਿਮ ਹੈ ਕਿਉਂਕਿ ਉਹ ਇਸ ਦਿਨ ਬਾਹਰ ਆ ਕੇ ਇਕੱਠੇ ਹੋ ਕੇ ਤੁਰ ਕੇ ਮੌਜ-ਮਸਤੀ ਕਰਦੇ ਹਨ, ਆਪਣੀ ਸਿਹਤ ਬਾਰੇ ਜਾਗਰੂਕ ਹੁੰਦੇ ਹਨ ਅਤੇ ਨਾਲ ਹੀ ਡਾਇਬੇਟੀਜ਼ ਵਰਗੀ ਨਾ-ਮੁਰਾਦ ਬੀਮਾਰੀ ਦੇ ਇਲਾਜ ਅਤੇ ਇਸ ਬਾਰੇ ਜਾਗਰੂਕਤਾ ਲਈ ਫ਼ੰਡ ਵੀ ਇਕੱਠਾ ਕਰਦੇ ਹਨ।  ਸੋਨੀਆ ਸਿੱਧੂ ਦਾ ਹੈੱਲਥਕੇਅਰ ਬਾਰੇ ਪਿਛੋਕੜ ਹੋਣ ਕਰਕੇ ਉਹ ਇਸ ਦੇ ਬਾਰੇ ਚੰਗੀ ਤਰ੍ਹਾਂ ਜਾਣਦੇ ਹਨ ਕਿ ਇਸ ਬੀਮਾਰੀ ਵਿਰੁੱਧ ਇਕੱਠੇ ਹੋ ਕੇ ਲੜਨਾ ਕਿੰਨਾ ਜ਼ਰੂਰੀ ਹੈ। ਇੱਥੇ ਬੋਲਦਿਆਂ ਉਨ੍ਹਾਂ ਕਿਹਾ, ਡਾਇਬੇਟੀਜ਼ ਸਾਰੇ ਕੈਨੇਡਾ ਵਿੱਚ ਹੀ ਲੋਕਾਂ ਨੂੰ ਪ੍ਰਭਾਵਿਤ ਕਰ ਰਹੀ ਹੈ ਅਤੇ ਇਸ ਦੇ ਇਲਾਜ ਲਈ ਸਾਨੂੰ ਸਾਰਿਆਂ ਨੂੰ ਕਮਿਊਨਿਟੀ ਪੱਧਰ ‘ਤੇ ਇਕੱਠੇ ਹੋ ਕੇ ਹੰਭਲਾ ਮਾਰਨਾ ਚਾਹੀਦਾ ਹੈ।

RELATED ARTICLES
POPULAR POSTS