Breaking News
Home / ਕੈਨੇਡਾ / ਸੀਨੀਅਰਜ਼ ਦੀ ਮੱਦਦ ਲਈ ਹੈਲਥ ‘ਚ ਨਿਵੇਸ਼ ਵਧਾਏਗਾ ਉਨਟਾਰੀਓ

ਸੀਨੀਅਰਜ਼ ਦੀ ਮੱਦਦ ਲਈ ਹੈਲਥ ‘ਚ ਨਿਵੇਸ਼ ਵਧਾਏਗਾ ਉਨਟਾਰੀਓ

ਮਿਸੀਸਾਗਾ : ਉਨਟਾਰੀਓ ਸੀਨੀਅਰਜ਼ ਦੀ ਮੱਦਦ ਲਈ ਸਮਰਪਿਤ ਹੈ ਤਾਂ ਕਿ ਉਹ ਹਮੇਸ਼ਾ ਐਕਟਿਵ, ਸਿਹਤਮੰਦ, ਸੁਰੱਖਿਅਤ, ਸੁਤੰਤਰ ਅਤੇ ਸਮਾਜਿਕ ਤੌਰ ‘ਤੇ ਆਪਣੀ ਕਮਿਊਨਿਟੀ ਦੇ ਸੰਪਰਕ ਵਿਚ ਰਹੇ। ਇਸਦੇ ਬਾਵਜੂਦ ਅਜੇ ਵੀ ਕਾਫੀ ਸੀਨੀਅਰਜ਼ ਫਾਈਨੈਂਸ਼ੀਅਲ ਅਤੇ ਹੋਰ ਬੰਦਸ਼ਾਂ ਦੇ ਕਾਰਨ ਕਈ ਪ੍ਰੋਗਰਾਮ ਅਤੇ ਸਰਵਿਸਿਜ਼ ਨੂੰ ਪ੍ਰਾਪਤ ਨਹੀਂ ਕਰ ਪਾਉਂਦੇ। ਇਸ ਨਾਲ ਉਨ੍ਹਾਂ ਦੀ ਸਿਹਤ ‘ਤੇ ਵੀ ਮਾੜਾ ਅਸਰ ਪੈਂਦਾ ਹੈ। ਇਸ ਹਾਲਤ ਨੂੰ ਦੇਖਦੇ ਹੋਏ ਉਨਟਾਰੀਓ, ਮਿਸੀਸਾਗਾ, ਈਸਟ ਕੁਕਸਵਿਲਾ ਵਿਚ ਰਹਿਣ ਵਾਲੇ ਸੀਨੀਅਰਜ਼ ਦੇ ਲਈ 300 ਤੋਂ ਜ਼ਿਆਦਾ ਸੀਨੀਅਰ ਐਕਟਿਵ ਲਿਵਿੰਗ ਸੈਂਟਰ ਪ੍ਰੋਗਰਾਮ ਵਿਚ 14.1 ਮਿਲੀਅਨ ਡਾਲਰ ਦਾ ਨਿਵੇਸ਼ ਕਰੇਗੀ। ਸੀਨੀਅਰ ਅਬਾਦੀ ਉਨਟਾਰੀਓ ਵਿਚ ਕਾਫੀ ਤੇਜ਼ੀ ਨਾਲ ਵਧਦਾ ਗਰੁੱਪ ਹੈ। 2023 ਤੱਕ ਉਨਟਾਰੀਓ ਵਿਚ 30 ਲੱਖ ਤੋਂ ਜ਼ਿਆਦਾ ਲੋਕਾਂ ਦੀ ਉਮਰ 65 ਸਾਲ ਤੋਂ ਜ਼ਿਆਦਾ ਹੋਵੇਗੀ।
ਸੀਨੀਅਰਜ਼ ਐਂਡ ਅਸੈਸਬਿਲਟੀ ਮੰਤਰੀ ਰੇਮੰਡ ਚੋਅ ਦਾ ਕਹਿਣਾ ਹੈ ਕਿ ਸੀਨੀਅਰਜ਼ ਦਾ ਐਕਟਿਵ ਅਤੇ ਫਿੱਟ ਰਹਿਣ ਜ਼ਰੂਰੀ ਹੈ। ਇਸ ਤਰ੍ਹਾਂ ਹੀ ਉਨ੍ਹਾਂ ਨੂੰ ਹਸਪਤਾਲ ਤੋਂ ਬਾਹਰ ਰੱਖਿਆ ਜਾ ਸਕਦਾ ਹੈ। ਅਸੀਂ ਉਨ੍ਹਾਂ ਲਈ ਨਵੀਂ ਸਰਵਿਸਿਜ਼ ਅਤੇ ਨਵੇਂ ਪ੍ਰੋਗਰਾਮ ਸ਼ੁਰੂ ਕਰ ਰਹੇ ਹਾਂ ਤਾਂ ਕਿ ਉਹ ਐਕਟਿਵ ਰਹਿਣ ਦੇ ਨਾਲ ਹੀ ਸਮਾਜਿਕ ਤੌਰ ‘ਤੇ ਵੀ ਲੋਕਾਂ ਦੇ ਸੰਪਰਕ ਵਿਚ ਰਹਿਣ। ਪੂਰੇ ਸੂਬੇ ਵਿਚ ਸੀਨੀਅਰਜ਼ ਐਕਟਿਵ ਲਿਵਿੰਗ ਸੈਂਟਰ ਪ੍ਰੋਗਰਾਮ 1 ਲੱਖ ਤੋਂ ਜ਼ਿਆਦਾ ਸੀਨੀਅਰਜ਼ ਦੀ ਮੱਦਦ ਕਰਦੇ ਹਨ। ਉਨ੍ਹਾਂ ਲਈ ਲਗਾਤਾਰ ਵੱਖ-ਵੱਖ ਪ੍ਰੋਗਰਾਮ ਆਯੋਜਿਤ ਕੀਤੇ ਜਾਂਦੇ ਹਨ। ਇਹ ਤੱਥ ਮਹੱਤਵਪੂਰਨ ਹੈ ਕਿ 30 ਫੀਸਦੀ ਕੈਨੇਡੀਅਨ ਸੀਨੀਅਰਜ਼ ਸਮਾਜਿਕ ਤੌਰ ‘ਤੇ ਵੱਖ-ਵੱਖ ਹੋਣ ਦਾ ਜੋਖਮ ਝੱਲ ਰਹੇ ਹਨ। ਅਜਿਹੇ ਵਿਚ ਉਨ੍ਹਾਂ ਨੂੰ ਲਗਾਤਾਰ ਮੱਦਦ ਦੀ ਜ਼ਰੂਰਤ ਹੈ।

Check Also

ਇਨਸਾਨ ਦੇ ਸ਼ੈਤਾਨ ਬਣਨ ਦੀ ਰੌਂਗਟੇ ਖੜ੍ਹੇ ਕਰਨ ਵਾਲੀ ਦਾਸਤਾਨ

ਐਬਟਸਫੋਰਡ/ਡਾ. ਗੁਰਵਿੰਦਰ ਸਿੰਘ : ਐਬਟਸਫੋਰਡ ਸ਼ਹਿਰ ਦਾ ਵੈਗਨਰ ਰੋਡ। ਸ਼ੁੱਕਰਵਾਰ ਦੀ ਰਾਤ ਦੇ 10.30 ਵਜੇ …