ਬਰੈਂਪਟਨ : ਲੰਘੇ ਦਿਨੀ ਮਾਊਨਟੈਨਐਸ਼ ਸੀਨੀਅਰਜ਼ ਕਲੱਬ ਬਰੈਂਪਟਨ ਜਿਹੜੀ ਕਿ ਬਹੁਤ ਹੀ ਗਤੀਸ਼ੀਲ ਕਲੱਬ ਹੈ ਵਲੋਂ ਸਾਹਿਬਜ਼ਾਦਿਆਂ ਦਾ ਸ਼ਹੀਦੀ ਦਿਵਸ, ਗੁਰੂ ਗੋਬਿੰਦ ਸਿੰਘ ਜੀ ਦਾ ਪ੍ਰਕਾਸ਼ ਦਿਹਾੜਾ ਅਤੇ ਨਿਯੂ ਯੀਅਰ ਡੇਅ ਦਾ ਪ੍ਰੋਗਰਾਮ ਸਾਂਝੇ ਤੌਰ ‘ਤੇ ਗਿਆ। ਸੁਰਜੀਤ ਸਿੰਘ ਗਿੱਲ ਵਲੋਂ ਭੇਜੀ ਸੂਚਨਾ ਅਨੁਸਾਰ ਇਸ ਪ੍ਰੋਗਰਾਮ ਵਿੱਚ ਲੀਫ ਕੈਨੇਡਾ ਵਲੋਂ ਮਿ: ਰੋਬਿਨ ਆਪਣੇ ਸਾਥੀਆਂ ਸਮੇਤ ਸ਼ਾਮਲ ਹੋਏ ਜਿਨ੍ਹਾਂ ਨੇ ਆਪਣੇ ਵਿਚਾਰ ਸਾਂਝੇ ਕਰਦਿਆਂ ਕਿਹਾ ਕਿ ਮਨੁੱਖਤਾ ਦੀ ਭਲਾਈ ਖਾਤਰ ਹਰ ਕਮਿਊਨਿਟੀ ਦਾ ਇਤਿਹਾਸ ਕੁਰਬਾਨੀਆਂ ਭੀਰਆ ਹੈ। ਇਸ ਸਮੇਂ ਮਨੁੱਖਤਾ ਨੂੰ ਬਚਾਉਣ ਦੀ ਹੋਰ ਵੀ ਭਾਰੀ ਲੋੜ ਹੈ ਅਤੇ ਇਹ ਆਪਸੀ ਮਿਲਵਰਤਣ ਨਾਲ ਹੀ ਕੀਤਾ ਜਾ ਸਕਦਾ ਹੈ। ਇਸ ਤੋਂ ਬਿਨਾਂ ਪ੍ਰੋ: ਰਾਮ ਸਿੰਘ ਨੇ ਦੱਸਿਆ ਕਿ ਸਾਰੇ ਧਰਮਾਂ ਵਿੱਚ ਬਹੁਤ ਕੁੱਝ ਸਾਂਝਾ ਹੈ। ਉਹਨਾਂ ਹਵਾਲਾ ਦਿੰਦੇ ਹੋਏ ਕਿਹਾ ਗੁਰੂ ਗੋਬਿੰਦ ਸਿੰਘ ਨੇ 33 ਸਾਲ ਦੀ ਉਮਰ ਵਿੱਚ ਖਾਲਸਾ ਪੰਥ ਦੀ ਸਥਾਪਨਾ ਕੀਤੀ। ਮਹਾਤਮਾ ਬੁੱਧ ਨੂੰ 33 ਸਾਲ ਦੀ ਉਮਰ ਵਿੱਚ ਗਿਆਨ ਪ੍ਰਾਪਤ ਹੋਇਆ ਅਤੇ ਈਸਾ ਮਸੀਹ ਵੀ ਮਸੀਹਾ ਦੇ ਰੂਪ ਵਿੱਚ 33 ਸਾਲ ਦੀ ਉਮਰ ਵਿੱਚ ਲੋਕਾਈ ਸਾਹਮਣੇ ਆਏ।
ਪ੍ਰੋਗਰਾਮ ਦੇ ਅੰਤ ‘ਤੇ ਇਸ ਮਹੀਨੇ ਪੈਦਾ ਹੋਣ ਵਾਲੇ ਕਲੱਬ ਦੇ ਮੈਂਬਰਾਂ ਦਾ ਸਾਂਝੇ ਤੌਰ ‘ਤੇ ਕੇਕ ਕੱਟ ਕੇ ਜਨਮ ਦਿਨ ਮਨਾਇਆ ਗਿਆ ਅਤੇ ਉਹਨਾਂ ਨੂੰ ਜਨਮ ਦਿਨ ਦੀ ਵਧਾਈ ਦਿੱਤੀ ਗਈ। ਕਲੱਬ ਦੇ ਪਰਧਾਨ ਬਖਸ਼ੀਸ਼ ਸਿੰਘ ਗਿੱਲ ਨੇ ਸਮੂਹ ਮੈਂਬਰਾਂ ਦਾ ਕਲੱਬ ਨੂੰ ਸਹਿਯੋਗ ਦੇਣ ਅਤੇ ਇਸ ਪ੍ਰੋਗਰਾਮ ਨੂੰ ਸਫਲ ਬਣਾਉਣ ਲਈ ਧੰਨਵਾਦ ਕੀਤਾ। ਕਲੱਬ ਸਬੰਧੀ ਕਿਸੇ ਵੀ ਜਾਣਕਾਰੀ ਲਈ ਬਖਸ਼ੀਸ਼ ਸਿੰਘ ਗਿੱਲ 647-772-0840 ਨਾਲ ਸੰਪਰਕ ਕੀਤਾ ਜਾ ਸਕਦਾ ਹੈ।
Check Also
ਸਮੂਹ ਕੈਨੇਡਾ-ਵਾਸੀਆਂ ਦੀਆਂ ਜੇਬਾਂ ‘ ਚ ਡਾਲਰ ਪਾਉਣ ਲਈ ਸਰਕਾਰ ਨੇ ਦਿੱਤੀਆਂ ਟੈਕਸ ਰਿਆਇਤਾਂ : ਸੋਨੀਆ ਸਿੱਧੂ
ਬਰੈਂਪਟਨ : ਪਿਛਲੇ ਕੁਝ ਸਾਲ ਲੋਕਾਂ ਲਈ ਚੁਣੌਤੀਆਂ ਭਰਪੂਰ ਰਹੇ ਹਨ ਅਤੇ ਇੰਜ ਲੱਗਦਾ ਹੈ, …