24.5 C
Toronto
Saturday, August 29, 2026
spot_img
Homeਕੈਨੇਡਾਪੰਜਾਬ ਚੈਰਿਟੀ ਵਲੋਂ ਭਾਸ਼ਨ ਮੁਕਾਬਲੇ 8 ਅਪਰੈਲ ਨੂੰ ਹੋਣਗੇ

ਪੰਜਾਬ ਚੈਰਿਟੀ ਵਲੋਂ ਭਾਸ਼ਨ ਮੁਕਾਬਲੇ 8 ਅਪਰੈਲ ਨੂੰ ਹੋਣਗੇ

ਪੰਜਾਬ ਚੈਰਿਟੀ ਵਲੋਂ ਭਾਸ਼ਨ ਮੁਕਾਬਲੇ 8 ਅਪਰੈਲ ਨੂੰ ਹੋਣਗੇਬਰੈਂਪਟਨ : ਪੰਜਾਬ ਚੈਰਿਟੀ ਵਲੋਂ ਆਪਣੇ ਵਿਰਸੇ ਅਤੇ ਮਾਂ ਬੋਲੀ ਪੰਜਾਬੀ ਨਾਲ ਜੋੜਣ ਲਈ ਪਿਛਲੇ ਲੰਬੇ ਸਮੇਂ ਤੋਂ ਯਤਨ ਕੀਤੇ ਜਾ ਰਹੇ ਹਨ। ਇਸ ਲੜੀ ਨੂੰ ਤੋਰਦਿਆਂ ਇਸ ਸਾਲ ਪੰਜਾਬੀ ਭਾਸ਼ਣ ਮੁਕਾਬਲੇ 8 ਅਪਰੈਲ 2018 ਨੂੰ ਕਰਵਾਏ ਜਾਣਗੇ। ਇਹਨਾਂ ਮੁਕਾਬਲਿਆਂ ਜੋ ਕੇ ਤੋਂ ਯੂਨੀਵਰਸਟੀ ਪੱਧਰ ਦੇ ਵੱਖ ਵੱਖ ਗਰੁੱਪ ਬਣਾਏ ਜਾਂ ਦੇ ਹਨ। ਇਸ ਵਾਰ ਜੇ ਕੇ ਤੋਂ ਗਰੇਡ-6 ਤੱਕ ਲਈ ਵਿਸ਼ੇ ਹੋਣਗੇ (1) ਸਾਹਿਬਜ਼ਾਦਿਆਂ ਦੀ ਸ਼ਹੀਦੀ (2) ਪੰਜਾਬੀ ਪਹਿਰਾਵਾ। ਇਹਨਾਂ ਵਿਸ਼ਿਆਂ ‘ਤੇ ਸਿਰਫ ਭਾਸ਼ਣ ਰਾਹੀਂ ਹੀ ਗੱਲ ਕਰਨੀ ਹੋਵੇਗੀ। ਕਵਿਤਾ ਜਾਂ ਗੀਤ ਰਾਹੀਂ ਪੇਸ਼ਕਾਰੀ ਮੁਕਾਬਲੇ ਵਿੱਚ ਸ਼ਾਮਲ ਨਹੀਂ ਹੋਵੇਗੀ। ਗਰੇਡ 7-8 ਤੋਂ ਲੈ ਅਡਲਟਸ ਲਈ ਤਿੰਨ ਵਿਸ਼ੇ ਰੱਖੇ ਗਏ ਹਨ (1) ਅੰਤਰਰਾਸ਼ਟਰੀ ਵਿਦਿਆਰਥੀ (2) ਮੈਥੇਮੈਟਿਕਸ (ਹਿਸਾਬ) ਵਿੱਚ ਵਿਦਿਆਰਥੀਆਂ ਦੀ ਦਿਲਚਸਪੀ (3) ਪੰਜਾਬੀ ਭਾਈਚਾਰੇ ਦਾ ਵਿਚਰਣ ਦਾ ਢੰਗ। ਇਹਨਾਂ ਵਿਸ਼ਿਆਂ ਬਾਬਤ ਆਪਣੇ ਨਿੱਜੀ ਵਿਚਾਰ ਦੇਣੇ ਹੋਣਗੇ ਕਿ ਉਹਨਾਂ ਦਾ ਇਸ ਪ੍ਰਤੀ ਨਿਜੀ ਤਜਰਬਾ ਅਤੇ ਨਿਜੀ ਵਿਚਾਰ ਕੀ ਹਨ। ਇਸ ਸਬੰਧੀ ਵਿਸਥਾਰਪੂਰਬਕ ਜਾਣਕਾਰੀ ਆਉਣ ਵਾਲੇ ਦਿਨਾਂ ਵਿੱਚ ਦਿੱਤੀ ਜਾਵੇਗੀ। ਵਧੇਰੇ ਜਾਣਕਾਰੀ ਲਈ ਗੁਰਨਾਮ ਸਿੰਘ ਢਿੱਲੋਂ 647-287-2577 ਨਾਲ ਸੰਪਰਕ ਕੀਤਾ ਜਾ ਸਕਦਾ ਹੈ।

RELATED ARTICLES
POPULAR POSTS