ਟੋਰਾਂਟੋ ‘ਚ ਆਯੋਜਿਤ ਇੰਟਰਨੈਸ਼ਨਲ ਯੁੱਧ ਗਤਕਾ ਟੂਰਨਾਮੈਂਟ ਵਿਚ ਦੁਨੀਆ ਭਰ ਤੋਂ ਟੀਮਾਂ ਨੇ ਹਿੱਸਾ ਲੈ ਕੇ ਜਿੱਥੇ ਮਾਰਸ਼ਲ ਖੇਡ ਦੇ ਰੂਪ ਵਿਚ ਆਪਣੀ ਖੇਡ ਦੇ ਜੌਹਰ ਦਿਖਾਏ, ਉਥੇ ਉਹਨਾਂ ਦੇ ਜੁਝਾਰੂਪਣ ਨੂੰ ਦੇਖ ਕੇ ਦਰਸ਼ਕਾਂ ਵਿਚ ਵੀ ਜੋਸ਼ ਭਰ ਗਿਆ। ਲੰਘੀ 30 ਜੁਲਾਈ ਨੂੰ ਸੰਪੰਨ ਹੋਏ ਇਸ ਗਤਕਾ ਟੂਰਨਾਮੈਂਟ ਵਿਚ ਜ਼ਿਆਦਾਤਰ ਖਿਡਾਰੀ ਅਤੇ ਟੀਮਾਂ ਕੈਲੀਫੋਰਨੀਆ, ਬ੍ਰਿਟਿਸ਼ ਕੋਲੰਬੀਆ, ਵਰਜੀਨੀਆ, ਟੋਰਾਂਟੋ, ਮੈਰੀਲੈਂਡ, ਮਾਂਟ੍ਰੀਆਲ, ਨਿਊਸਾਰਕ, ਭਾਰਤ ਤੇ ਇੰਗਲੈਂਡ ਆਦਿ ਤੋਂ ਸਨ। ਆਯੋਜਕਾਂ ਨੇ 15ਵੀਂ ਵਰ੍ਹੇਗੰਢ ਮੌਕੇ ਕਰਾਏ ਗਏ ਇਸ ਟੂਰਨਾਮੈਂਟ ‘ਤੇ ਜਿੱਥੇ ਜੇਤੂ ਟੀਮਾਂ ਨੂੰ ਨਕਦ ਇਨਾਮ ਦਿੱਤੇ, ਉਥੇ ਬਾਕੀ ਟੀਮਾਂ ਦੀ ਹੌਸਲਾ ਅਫਜਾਈ ਕੀਤੀ ਅਤੇ ਦਰਸ਼ਕਾਂ ਦੇ ਨਾਲ-ਨਾਲ ਸਮੁੱਚੇ ਪੰਜਾਬੀ ਭਾਈਚਾਰੇ ਦਾ ਅਤੇ ਸਪੌਂਸਰਾਂ ਦਾ ਵੀ ਧੰਨਵਾਦ ਕੀਤਾ ਗਿਆ।