0.8 C
Toronto
Wednesday, December 3, 2025
spot_img
Homeਕੈਨੇਡਾਮਿਸੀਸਾਗਾ 'ਚ ਪੰਜਾਬ ਦਿਵਸ ਸਮਾਗਮ ਕਰਵਾਇਆ

ਮਿਸੀਸਾਗਾ ‘ਚ ਪੰਜਾਬ ਦਿਵਸ ਸਮਾਗਮ ਕਰਵਾਇਆ

ਟੋਰਾਂਟੋ/ਹਰਜੀਤ ਸਿੰਘ ਬਾਜਵਾ
ਕਰੋਨਾ ਮਹਾਂਮਾਰੀ ਕਾਰਨ ਲੋਕਾਂ ਦੀ ਸੁਰੱਖਿਆ ਨੂੰ ਲੈ ਕੇ ਇਸ ਸਾਲ ਭਾਵੇਂ ਕੈਨੇਡਾ ਭਰ ਵਿੱਚ ਸਾਰੇ ਸੱਭਿਆਚਾਰਕ ਸਮਾਗਮ, ਖੇਡ ਮੇਲੇ ਅਤੇ ਹੋਰ ਪਬਲਿਕ ਸਮਾਗਮ ਰੱਦ ਕੀਤੇ ਗਏ ਹਨ ਪਰ ਮਹਿਫਲ ਮੀਡੀਆ ਦੇ ਜਸਵਿੰਦਰ ਸਿੰਘ ਖੋਸਾ ਅਤੇ ਉਹਨਾਂ ਦੀ ਟੀਮ ਵੱਲੋਂ ਪੰਜਾਬ ਦਿਵਸ ਨੂੰ ਸਮਰਪਿਤ ਇੱਕ ਸੱਭਿਆਚਾਰਕ ਸਮਾਗਮ ਮਿਸੀਸਾਗਾ ਦੇ ਐਰੋਜ਼ ਬੈਕੁੰਟ ਹਾਲ ਵਿੱਚ ਕਰਵਾਇਆ ਗਿਆ। ਕਰੋਨਾ ਕਾਰਨ ਸੁਰੱਖਿਆ ਨੂੰ ਮੁੱਖ ਰੱਖਦੇ ਹੋਏ ਬੈਕੁੰਟ ਹਾਲ ਵਿੱਚ ਲਾਈ ਸਟੇਜ ਤੋਂ ਗਿੱਲ ਹਰਦੀਪ, ਹੈਰੀ ਸੰਧੂ,ਕੇ ਐਸ ਮੱਖਣ, ਜੱਸੀ ਸੋਹਲ, ਜ਼ੋਰਾ ਰੰਧਾਵਾ, ਗੀਤਾ ਬੈਂਸ, ਐਲੀ ਮਾਂਗਟ, ਕਰਨੈਲ ਸਿਵੀਆ, ਪ੍ਰੀਤ ਲਾਲੀ, ਰਾਵ ਕੇ, ਜਿੰਮੀ ਲੌਸ਼ਿਕ, ਅਮਨ ਹੰਸ, ਮਨਜੀਵ ਮਲਹੇ, ਪ੍ਰੀਤ ਸੋਹਲ ਆਦਿ ਗਾਇਕਾਂ ਨੇ ਆਪੋ-ਆਪਣੇ ਘਰਾਂ ਵਿੱਚ ਬੈਠੇ ਦਰਸ਼ਕਾਂ/ਸਰੋਤਿਆਂ ਦਾ ਵੱਖ-ਵੱਖ ਟੀ ਵੀ ਚੈਨਲਾਂ, ਫੇਸਬੁੱਕ, ਇੰਸਟਾਗ੍ਰਾਮ ਸਮੇਤ ਵੱਖ-ਵੱਖ ਸ਼ੋਸ਼ਲ ਸਾਈਟਾਂ ‘ਤੇ ਭਰਵਾਂ ਮਨੋਰੰਜਨ ਕੀਤਾ। ਇਸ ਮੌਕੇ ਸਟੇਜ ਦੀ ਕਾਰਵਾਈ ਪੁਸ਼ਪਿੰਦਰ ਸੰਧੂ, ਭੁਪਿੰਦਰ ਤੂਰ ਅਤੇ ਅਮਨਦੀਪ ਕੌਰ ਪੰਨੂੰ ਨੇ ਨਿਭਾਈ। ਇਸ ਮੌਕੇ ਜਸਵਿੰਦਰ ਸਿੰਘ ਖੋਸਾ ਨੇ ਕਿਹਾ ਕਿ ਅਸੀਂ ਪੰਜਾਬ ਦਿਵਸ ਮਨਾਉਣ ਦੀ ਖੁਸ਼ੀ ਤਾਂ ਲੈ ਰਹੇ ਹਾਂ ਕੀ ਅੱਜ ਮਹਾਰਾਜਾ ਰਣਜੀਤ ਸਿੰਘ ਦੇ ਸੁਫਨਿਆਂ ਦਾ ਪੰਜਾਬ ਹੈ? ਹੁਣ ਤਾਂ ਪੰਜਾਬ ਦੇ ਕੀਤੇ ਟੁਕੜਿਆਂ ਵਿੱਚਲੇ ਕਿਸੇ ਵੀ ਰਾਜ ਵਿੱਚ ਜੇਕਰ ਪੰਜਾਬੀ ਚਲੇ ਵੀ ਜਾਣ ਤਾਂ ਉਹਨਾਂ ਨਾਲ ਗੈਰਾਂ ਵਾਲਾ ਵਰਤਾਉ ਕੀਤਾ ਜਾਂਦਾ ਹੈ। ਇਸ ਸਮਾਗਮ ਦੌਰਨ ਜਿੱਥੇ ਪੰਜਾਬ ਅਤੇ ਪੰਜਾਬੀਅਤ ਦੀ ਗੱਲ ਹੋਈ, ਉੱਥੇ ਹੀ ਇਸ ਕਰੋਨਾ ਵਰਗੇ ਲੌਕ ਡਾਊਨ ਵਾਲੇ ਮਹੌਲ ਵਿੱਚ ਜਸਵਿੰਦਰ ਖੋਸਾ ਬਾਜੀ ਮਾਰ ਗਿਆ।

RELATED ARTICLES
POPULAR POSTS