19.4 C
Toronto
Friday, September 19, 2025
spot_img
Homeਕੈਨੇਡਾਬਰੈਂਪਟਨ ਸਾਊਥ ਦੇ ਨੌਜਵਾਨਾਂ ਨੂੰ ਅੱਗੇ ਵਧਣ ਦੇ ਮੌਕੇ ਪ੍ਰਦਾਨ ਕਰੇਗਾ 'ਯੂਥ...

ਬਰੈਂਪਟਨ ਸਾਊਥ ਦੇ ਨੌਜਵਾਨਾਂ ਨੂੰ ਅੱਗੇ ਵਧਣ ਦੇ ਮੌਕੇ ਪ੍ਰਦਾਨ ਕਰੇਗਾ ‘ਯੂਥ ਹੱਬ’ ਪ੍ਰੋਜੈਕਟ : ਸੋਨੀਆ ਸਿੱਧੂ

ਬਰੈਂਪਟਨ/ਬਿਊਰੋ ਨਿਊਜ਼ : ਪਿਛਲੇ ਹਫਤੇ ਬਰੈਂਪਟਨ ਸਾਊਥ ਤੋਂ ਸੰਸਦ ਮੈਂਬਰ, ਸੋਨੀਆ ਸਿੱਧੂ, ਨੇ ਇਨਫਰਾਸਟ੍ਰੱਕਚਰ ਮੰਤਰੀ ਕੈਥਰੀਨ ਮੈਕੇਨਾ ਦੀ ਤਰਫੋਂ, ਬਰੈਂਪਟਨ ਸਾਊਥ ਦੇ ਸਾਊਥ ਫਲੈਚਰ ਸਪੋਰਟਸ ਕੰਪਲੈਕਸ ਵਿੱਚ ਇੱਕ ਨਵਾਂ ਯੂਥ ਹੱਬ ਬਣਾਉਣ ਲਈ ਫੰਡਿੰਗ ਦੇਣ ਦਾ ਐਲਾਨ ਕੀਤਾ ਹੈ। ਕੈਨੇਡਾ ਫੈੱਡਰਲ ਲਿਬਰਲ ਸਰਕਾਰ ਵੱਲੋਂ ਇਸ ਪ੍ਰੋਜੈਕਟ ਲਈ ਕਮਿਊਨਟੀ, ਕਲਚਰ ਐਂਡ ਰੀਕ੍ਰੇਸ਼ਨ ਇਨਫਰਾਸਟ੍ਰੱਕਚਰ ਸਟ੍ਰੀਮ (ਸੀਸੀਆਰਆਈਐਸ) ਤਹਿਤ/565,000 ਡਾਲਰ ਦਾ ਨਿਵੇਸ਼ ਕੀਤਾ ਜਾ ਰਿਹਾ ਹੈ। ਇਸ ਸਬੰਧੀ ਗੱਲ ਕਰਦਿਆਂ ਬਰੈਂਪਟਨ ਸਾਊਥ ਤੋਂ ਸੰਸਦ ਮੈਂਬਰ ਸੋਨੀਆ ਸਿੱਧੂ ਨੇ ਕਿਹਾ ਕਿ ਨੌਜਵਾਨਾਂ ਦੀ ਸਰੀਰਕ ਅਤੇ ਮਾਨਸਿਕ ਸਿਹਤ ਦੀ ਬਿਹਤਰੀ ਲਈ ਉਹਨਾਂ ਨੂੰ ਲੋੜੀਂਦੇ ਸਾਧਨ ਮੁਹੱਈਆ ਕਰਵਾਉਣਾ ਬਹੁਤ ਜ਼ਰੂਰੀ ਹੈ। ਉਹਨਾਂ ਨੇ ਕਿਹਾ ਕਿ ਕੋਵਿਡ-19 ਦੌਰਾਨ ਜਿੱਥੇ ਸਾਰਿਆਂ ਨੂੰ ਬਹੁਤ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਿਆ ਹੈ, ਉਥੇ ਹੀ ਸਾਡੇ ਨੌਜਵਾਨਾਂ ਦੀ ਮਾਨਸਿਕ ਸਿਹਤ ‘ਤੇ ਵੀ ਇਸਦਾ ਅਸਰ ਪਿਆ ਹੈ।
ਇਸ ਕਾਰਨ ਇਹ ਬਹੁਤ ਜ਼ਰੂਰੀ ਸੀ ਕਿ ਜਿਵੇਂ ਹੀ ਅਸੀਂ ਕੋਵਿਡ-19 ਤੋਂ ਰਿਕਵਰੀ ਵੱਲ ਨੂੰ ਵੱਧਦੇ ਹਾਂ ਅਤੇ ਹਾਲਾਤ ਪਹਿਲਾਂ ਨਾਲੋਂ ਬਿਹਤਰ ਹੁੰਦੇ ਹਨ, ਤਾਂ ਉਹਨਾਂ ਨੂੰ ਕਮਿਊਨਟੀ ਨਾਲ ਕੁਨੈਕਟ ਕਰਨ, ਭਵਿੱਖ, ਪੜ੍ਹਾਈ ਅਤੇ ਕੰਮ-ਕਾਜ ਨੂੰ ਲੈ ਕੇ ਆਪਣੇ ਵਿਚਾਰ ਅਤੇ ਸਲਾਹ-ਮਸ਼ਵਰੇ ਸਾਂਝੇ ਕਰਨ, ਸਰੀਰਕ ਕਸਰਤ ਕਰਨ ਦੇ ਨਾਲ ਹੋਰ ਸਾਰਥਕ ਗਤੀਵਿਧੀਆਂ ਲਈ ਅਜਿਹੀ ਜਗ੍ਹਾ ਮੁਹੱਈਆ ਕਰਵਾਈ ਜਾਵੇ, ਜੋ ਅਨੁਕੂਲ ਅਤੇ ਸੁਰੱਖਿਅਤ ਹੋਵੇ । ਇਹੀ ਕਾਰਨ ਹੈ ਕਿ ਸਾਊਥ ਫਲੈਚਰ ਸਪੋਰਟਸ ਕੰਪਲੈਕਸ ਵਿੱਚ ਨੌਜਵਾਨਾਂ ਲਈ ‘ਯੂਥ ਹੱਬ’ ਦਾ ਨਿਰਮਾਣ ਕੀਤਾ ਜਾ ਰਿਹਾ ਹੈ, ਜਿਸ ਲਈ ਕੈਨੇਡਾ ਫੈੱਡਰਲ ਸਰਕਾਰ ਵੱਲੋਂ 565,000 ਡਾਲਰ ਫੰਡਿੰਗ ਦੇਣ ਦਾ ਐਲਾਨ ਕੀਤਾ ਗਿਆ ਹੈ। ਉਹਨਾਂ ਨੇ ਕਿਹਾ ਰਾਇਰਸਨ ਸਾਈਬਰਕਿਸਓਰਟੀ ਕੈਟਾਲਿਸਟ ਹੱਬ ਤੋਂ ਬਾਅਦ ‘ਯੂਥ ਹੱਬ’ ਪ੍ਰਾਜੈਕਟ ਦਾ ਆਉਣਾ ਬਰੈਂਪਟਨ ਸਾਊਥ ਅਤੇ ਆਸ-ਪਾਸ ਦੇ ਇਲਾਕੇ ਦੇ ਨੌਜਵਾਨਾਂ ਲਈ ਬਹੁਤ ਵਧੀਆ ਗੱਲ ਹੈ । ਸੋਨੀਆ ਸਿੱਧੂ ਨੇ ਕਿਹਾ ਕਿ ਉਹ ਆਉਣ ਵਾਲੇ ਸਮੇਂ ਵਿੱਚ ਵੀ ਅਜਿਹੇ ਹੋਰ ਕਈ ਪ੍ਰੋਜੈਕਟ ਲਿਆਉਣ ਦੀ ਕੋਸ਼ਿਸ਼ ਕਰਦੇ ਰਹਿਣਗੇ।

RELATED ARTICLES
POPULAR POSTS