Breaking News
Home / ਕੈਨੇਡਾ / ਓਨਟਾਰੀਓਸੂਬਾਈਪਾਰਲੀਮੈਂਟਚੋਣਾਂ ਹੋਣਗੀਆਂ ਕਾਫ਼ੀਦਿਲਚਸਪ

ਓਨਟਾਰੀਓਸੂਬਾਈਪਾਰਲੀਮੈਂਟਚੋਣਾਂ ਹੋਣਗੀਆਂ ਕਾਫ਼ੀਦਿਲਚਸਪ

ਡੱਗ ਫ਼ੋਰਡ ਤੇ ਐਂਡਰੀਆ ਵੱਲੋਂ ਕਮਰਕੱਸੇ, ਕੈਥਲਿਨਵਿੰਨਵੀਹੈਟ੍ਰਿਕਮਾਰਨ ਦੇ ਰੌਂਅ ‘ਚ
ਬਰੈਂਪਟਨ/ਡਾ. ਝੰਡ : ਇੰਜ ਲੱਗ ਰਿਹਾ ਏ ਕਿ ਇਸ ਵਾਰ 7 ਜੂਨ ਨੂੰ ਹੋਣਵਾਲੀਆਂ ਓਨਟਾਰੀਓਸੂਬਾਈਪਾਰਲੀਮੈਂਟਚੋਣਾਂ ਕਾਫ਼ੀਦਿਲਚਸਪਹੋਣਗੀਆਂ।ਇਨ੍ਹਾਂ ਲਈ ਜਿੱਥੇ ਪਿੱਛੇ ਜਿਹੇ ਚੁਣੇ ਗਏ ਪੀ.ਸੀ.ਪਾਰਟੀ ਦੇ ਓਨਟਾਰੀਓ ਦੇ ਨਵੇਂ ਮੁਖੀ ਡੱਗ ਫ਼ੋਰਡ ਜਿੱਥੇ ਆਪਣੀਸਰਕਾਰਬਨਾਉਣਲਈ ਕਮਰਕੱਸੇ ਕਰੀਬੈਠੇ ਹਨ, ਉੱਥੇ ਮੌਜੂਦਾ ਪ੍ਰੀਮੀਅਰਕੈਥਲੀਨ ਵਿੱਨ ਵੀ ਇਸ ਵਾਰ ‘ਹੈਟ-ਟਰਿੱਕ’ ਮਾਰਨਦੀ ਗੱਲ ਕਰਰਹੇ ਹਨਅਤੇ ਬਦਲੇ ਹੋਏ ਸਿਆਸੀ ਹਾਲਾਤਵਿਚਐੱਨ.ਡੀ.ਪੀ. ਲਈਵੀ ਇਹ ਚੋਣਾਂ ਇੱਥੇ ਸਰਕਾਰਬਣਾਉਣਲਈਆਪਣੀਦਾਅਵੇਦਾਰੀਪੇਸ਼ਕਰਨਲਈਕਾਫ਼ੀਅਹਿਮੀਅਤ ਰੱਖਦੀਆਂ ਹਨ।
ਜ਼ਿਕਰਯੋਗ ਹੈ ਕਿ ਪਿਛਲੇ ਸਾਲ 2017 ਵਿਚਜਗਮੀਤ ਸਿੰਘ ਦੇ ਫ਼ੈੱਡਰਲ ਪੱਧਰ ‘ਤੇ ਆਗੂ ਚੁਣੇ ਜਾਣ ਤੋਂ ਬਾਅਦਉਨ੍ਹਾਂ ਦੇ ਆਪਣੇ ਘਰੇਲੂਸੂਬੇ ਓਨਟਾਰੀਓਵਿਚਹੋਣਵਾਲੀਆਂ ਇਹ ਪਹਿਲੀਆਂ ਚੋਣਾਂ ਹਨਅਤੇ ਉਨ੍ਹਾਂ ਦੀਪੂਰੀਕੋਸ਼ਿਸ਼ਹੋਵੇਗੀ ਕਿ ਉਹ ਇਨ੍ਹਾਂ ਵਿਚਆਪਣੀਪਾਰਟੀ ਦੇ ਸੰਭਾਵੀ ਉਮੀਦਵਾਰਾਂ ਨੂੰ ਬਹੁ-ਮੱਤ ਵਿਚਜਿਤਾ ਕੇ ਆਪਣੀਪਾਰਟੀਦੀਸਰਕਾਰਬਨਾਉਣ। ਇਸ ਦੇ ਨਾਲ ਹੀ ਇਸ ਪਾਰਟੀਦੀਓਨਟਾਰੀਓ ਮੁਖੀ ਐਂਡਰੀਆ ਹਾਰਵੱਥ ਵੀ ਇਸ ਵਾਰਸੂਬੇ ਦੀਪ੍ਰੀਮੀਅਰਬਣਨਲਈਕਾਫ਼ੀ ਆਸਵੰਦ ਲੱਗਦੇ ਹਨ। ਇਸ ਪਾਰਟੀ ਨੇ ਆਪਣੇ ਕਈ ਉਮੀਦਵਾਰਾਂ ਦੀਚੋਣਵੀਕਰਲਈ ਹੈ, ਜਿਵੇਂ ਕਿ ਬਰੈਂਪਟਨਈਸਟ ਤੋਂ ਜਗਮੀਤ ਸਿੰਘ ਦੇ ਛੋਟੇ ਭਰਾ ਗੁਰਰਤਨ ਸਿੰਘ ਅਤੇ ਬਰੈਂਪਟਨਸੈਂਟਰ ਤੋਂ ਸਾਰਾ ਸਿੰਘ ਅਤੇ ਹੋਰ ਕਈਆਂ ਦੇ ਨਾਂ ਸਾਹਮਣੇ ਆਏ ਹਨ।
ਦੂਸਰੇ ਪਾਸੇ ਇਸ ਸਮੇਂ ਸੱਤਾਧਾਰੀ ਲਿਬਰਲਪਾਰਟੀ ਦੇ 11 ਵਿਧਾਇਕਾਂ ਨੇ ਇਸ ਵਾਰ ਮੁੜ ਚੋਣਲੜਨ ਤੋਂ ਸਪੱਸ਼ਟ ਇਨਕਾਰਕਰ ਦਿੱਤਾ ਹੈ ਅਤੇ ਇਸ ਦੇ ਨਾਲ ਹੀ ਮੌਜੂਦਾ ਪ੍ਰੀਮੀਅਰਕੈਥਲੀਨ ਵਿੱਨ ਲਈ ਵੱਡੀ ਮੁਸ਼ਕਲ ਆਣਖੜੀ ਹੋਈ ਹੈ ਕਿਉਂਕਿ ਕਈ ਚੋਣ-ਮਾਹਿਰਾਂ ਦਾਖ਼ਿਆਲ ਹੈ ਕਿ ਤਜਰਬੇਕਾਰਵਿਧਾਇਕਾਂ ਵੱਲੋਂ ਚੋਣ-ਦੰਗਲ ਵਿੱਚੋਂ ਬਾਹਰ ਹੋ ਜਾਣਨਾਲਕੈਥਲੀਨ ਵਿੱਨ ਦੀ ਮੌਜੂਦਾ ਟੀਮ ਸੁੰਗੜ ਕੇ ਰਹਿ ਗਈ ਹੈ ਅਤੇ ਇਸ ਦੇ ਬਾਰੇ ਲੋਕਾਂ ਵਿਚਵੀਕਾਫ਼ੀਚਰਚਾ ਚੱਲ ਰਹੀ ਹੈ।
ਇਸ ਸਮੇਂ ਹਾਲਤ ਇਹ ਹੈ ਕਿ ਲਿਬਰਲਪਾਰਟੀ ਦੇ ਮੌਜੂਦਾ 46 ਵਿਧਾਇਕ ਹੀ ਇਹ ਚੋਣਲੜਰਹੇ ਹਨਅਤੇ ਕੈਥਲੀਨ ਵਿੱਨ ਨੂੰ ਬਹੁ-ਮੱਤ ਸਰਕਾਰਬਨਾਉਣਲਈ 63 ਸੀਟਾਂ ਲੋੜੀਂਦੀਆਂ ਹੋਣਗੀਆਂ। ਇਸ ਪਾਰਟੀ ਦੇ 11 ਮੈਂਬਰਾਂ ਦੇ ਚੋਣਨਾਲੜਨ ਦੇ ਫ਼ੈਸਲੇ ਨਾਲ ਇਹ ਚੋਣ-ਮੁਕਾਬਲਾ ਇਸ ਪਾਰਟੀਲਈਹੋਰਵੀਸਖ਼ਤ ਹੋ ਜਾਏਗਾ ਕਿਉਂਕਿ ਨਵੇਂ ਉਮੀਦਵਾਰਾਂ ਲਈਪਹਿਲੀਵਾਰਚੋਣ ਜਿੱਤਣੀ ਏਨੀਆਸਾਨਨਹੀਂ ਹੁੰਦੀ ਜਿੰਨੀ ਕਿ ਤਜਰਬੇਕਾਰਵਿਧਾਇਕਾਂ ਨੂੰ ਦੂਸਰੀ ਜਾਂ ਤੀਸਰੀਵਾਰ ਹੁੰਦੀ ਹੈ। ਇਸ ਦੌਰਾਨ ਆਪੋ ਆਪਣੇ ਇਲਾਕਿਆਂ ਵਿਚਉਨ੍ਹਾਂ ਦੇ ਵੋਟਰਾਂ ਨਾਲ ਕਈ ਤਰ੍ਹਾਂ ਦੇ ਨਿੱਜੀ ਅਤੇ ਸਮਾਜਿਕ ਸਬੰਧ ਬਣ ਚੁੱਕੇ ਹੁੰਦੇ ਹਨਅਤੇ ਇਸ ਤਰ੍ਹਾਂ ਕਈ ਸਿਆਸੀ ‘ਸੈੱਲ’ਕਾਇਮ ਹੋਏ ਹੁੰਦੇ ਹਨ।ਸੀ.ਬੀ.ਸੀ. ਦੀ ਇਕ ਰਿਪੋਰਟਅਨੁਸਾਰ ਕਿਸੇ ਵੀਸੀਟ ਉੱਪਰ ਮੌਜੂਦਾ ਵਿਧਾਇਕ ਦੇ ਨਾਲੜਨਕਾਰਨਪਾਰਟੀ ਨੂੰ 3 ਤੋਂ 5 ਫ਼ੀਸਦੀਦਾਨੁਕਸਾਨ ਹੋ ਸਕਦਾ ਹੈ। ਖ਼ੈਰ, ਇਹ ਤਾਂ ਕਿਆਸ-ਅਰਾਈਆਂ ਹੀ ਹਨਅਤੇ ਇਸ ਦੇ ਬਾਰੇ ਤਾਂ ਆਉਣਵਾਲਾਸਮਾਂ ਹੀ ਦੱਸੇਗਾ।

Check Also

ਇਨਸਾਨ ਦੇ ਸ਼ੈਤਾਨ ਬਣਨ ਦੀ ਰੌਂਗਟੇ ਖੜ੍ਹੇ ਕਰਨ ਵਾਲੀ ਦਾਸਤਾਨ

ਐਬਟਸਫੋਰਡ/ਡਾ. ਗੁਰਵਿੰਦਰ ਸਿੰਘ : ਐਬਟਸਫੋਰਡ ਸ਼ਹਿਰ ਦਾ ਵੈਗਨਰ ਰੋਡ। ਸ਼ੁੱਕਰਵਾਰ ਦੀ ਰਾਤ ਦੇ 10.30 ਵਜੇ …