ਟੋਰਾਂਟੋ : ਸੁਜ਼ਾਨਾ ਇਆਨੇਟਾ ਨੇ ਕਦੇ ਸੋਚਿਆ ਵੀ ਨਹੀਂ ਸੀ ਕਿ ਕੋਵਿਡ-19 ਉਨ੍ਹਾਂ ਦੇ ਪਰਿਵਾਰ ਉੱਤੇ ਕਹਿਰ ਬਣ ਕੇ ਟੁੱਟੇਗਾ। ਆਪਣੇ ਅੱਥਰੂ ਰੋਕਦਿਆਂ ਟੋਰਾਂਟੋ ਦੀ ਇਸ ਮਹਿਲਾ ਨੇ ਦੱਸਿਆ ਕਿ ਉਨ੍ਹਾਂ ਕਦੇ ਸੋਚਿਆ ਵੀ ਨਹੀਂ ਸੀ ਕਿ ਉਨ੍ਹਾਂ ਦੀ ਮਾਂ ਨੂੰ ਇਹ ਹੋਵੇਗਾ। ਪਿਛਲੇ ਹਫਤੇ ਕੋਵਿਡ ਪਾਜ਼ੀਟਿਵ ਆਉਣ ਤੋਂ ਬਾਅਦ ਉਨ੍ਹਾਂ ਦੀ 65 ਸਾਲਾ ਮਾਂ ਨੂੰ ਨਿਊ ਮਾਰਕਿਟ ਵਿੱਚ ਸਾਊਥਲੇਕ ਰੀਜਨਲ ਹੈਲਥ ਸੈਂਟਰ ਵਿੱਚ ਇੰਟੈਸਿਵ ਕੇਅਰ ਯੂਨਿਟ ਵਿੱਚ ਰੱਖਿਆ ਗਿਆ। ਉਹ ਵੈਂਟੀਲੇਟਰ ਉੱਤੇ ਹੈ ਤੇ ਜ਼ਿੰਦਗੀ ਮੌਤ ਦੀ ਲੜਾਈ ਲੜ ਰਹੀ ਹੈ। ਉਨ੍ਹਾਂ ਆਖਿਆ ਕਿ ਉਹ ਉਸ ਨੂੰ ਵੇਖ ਨਹੀਂ ਸਕਦੇ ਪਰ ਉਹ ਆਪਣੀ ਮਾਂ ਨੂੰ ਘਰ ਲਿਆਉਣਾ ਚਾਹੁੰਦੇ ਹਨ। ਇਆਨੇਟਾ ਤੇ ਉਨ੍ਹਾਂ ਦੇ ਭਰਾ ਨੇ ਆਖਿਆ ਕਿ ਭਾਵੇਂ ਉਨ੍ਹਾਂ ਦੇ ਪਰਿਵਾਰ ਵੱਲੋਂ ਸਾਰੇ ਪਬਲਿਕ ਹੈਲਥ ਨਿਯਮਾਂ ਦਾ ਪਾਲਣ ਕੀਤਾ ਜਾ ਰਿਹਾ ਹੈ ਪਰ ਉਨ੍ਹਾਂ ਦੀ ਮਾਂ ਹੀ ਅਜਿਹੀ ਮੈਂਬਰ ਹੈ ਜਿਸ ਨੂੰ ਕਰੋਨਾ ਵਾਇਰਸ ਹੋਇਆ। ਉਹ ਪਰਿਵਾਰ ਦੇ ਨੌਂ ਜੀਆਂ ਵਿੱਚੋਂ ਇੱਕ ਹੈ, ਜਿਸ ਨੂੰ ਕੋਵਿਡ-19 ਹੋਇਆ ਹੈ। ਉਸਨੇ ਦੱਸਿਆ ਕਿ ਉਸ ਦੇ ਭਰਾ ਦਾ ਪਰਿਵਾਰ ਜੌਰਜੀਨਾ ਇਲਾਕੇ ਵਿੱਚ ਹੈ ਤੇ ਉਸ ਦੇ ਮਾਤਾ ਪਿਤਾ ਸਿਮਕੋਅ ਏਰੀਆ ਵਿੱਚ ਰਹਿੰਦਾ ਹੈ। ਪਰਿਵਾਰ ਦੇ ਹੋਰ ਜੀਅ ਟੋਰਾਂਟੋ ਵਿੱਚ ਰਹਿੰਦੇ ਹਨ। ਉਸ ਨੇ ਦੱਸਿਆ ਕਿ ਉਸ ਦੇ ਪਿਤਾ ਨੂੰ ਕੰਮ ‘ਤੇ ਵਾਇਰਸ ਹੋਇਆ ਤੇ ਉਹਨਾਂ ਦੇ ਇਲਾਜ ਚੱਲ ਰਹੇ ਹਨ।