Breaking News
Home / ਕੈਨੇਡਾ / ਬਰੈਂਪਟਨ ਲਈ 2.2 ਮਿਲੀਅਨ ਡਾਲਰ ਦੀ ਫੰਡਿੰਗ ਦਾ ਐਲਾਨ

ਬਰੈਂਪਟਨ ਲਈ 2.2 ਮਿਲੀਅਨ ਡਾਲਰ ਦੀ ਫੰਡਿੰਗ ਦਾ ਐਲਾਨ

ਬਰੈਂਪਟਨ/ਬਿਊਰੋ ਨਿਊਜ਼ : ਸੋਨੀਆ ਸਿੱਧੂ, ਬਰੈਂਪਟਨ ਸਾਊਥ ਤੋਂ ਸੰਸਦ ਮੈਂਬਰ, ਨੇ ਕੈਥਰੀਨ ਮਕੈਨਾ, ਬੁਨਿਆਦੀ ਢਾਂਚੇ ਅਤੇ ਕਮਿਊਨਿਟੀਜ਼ ਦੇ ਫੈਡਰਲ ਮੰਤਰੀ ਵੱਲੋਂ ਬਰੈਂਪਟਨ ਲਈ 2.2 ਮਿਲੀਅਨ ਡਾਲਰ ਦੀ ਫੰਡਿੰਗ ਦਾ ਐਲਾਨ ਕੀਤਾ ਗਿਆ ਹੈ। ਇਹ ਫੰਡਿੰਗ ਡਾਊਨਟਾਊਨ ਵਿਖੇ ਸਥਿਤ ਇਕ ਪ੍ਰਦਰਸ਼ਨਕਾਰੀ ਆਰਟ ਥੀਏਟਰ ‘ਦਿ ਰੋਜ਼’ ਦੀ ਅਪਗ੍ਰੇਡਸ਼ਨ ਲਈ ਵਰਤੀ ਜਾਣੀ ਹੈ।
ਇਸ ਪ੍ਰੋਜੈਕਟ ਵਿਚ ਕਈ ਤਰ੍ਹਾਂ ਦੇ ਅਪਗ੍ਰੇਡ ਸ਼ਾਮਲ ਹੋਣਗੇ, ਜਿਸ ਵਿਚ ਉਪਰਲੀ ਬਾਲਕੋਨੀ ਵਿਚ ਰੇਲਿੰਗ ਸਥਾਪਤ ਕਰਨਾ, ਵ੍ਹੀਲਚੇਅਰ ਲਿਫਟ, ਐਮਰਜੈਂਸੀ ਅਲਾਰਮ ਅਪਗ੍ਰੇਡ ਕਰਨਾ ਸ਼ਾਮਲ ਹੈ। ਇਸ ਤੋਂ ਇਲਾਵਾ ਥੀਏਟਰ ਲਾਈਟਿੰਗ ਨੂੰ ਐਲਈਡੀ ਤਕਨਾਲੋਜੀ ਵਿਚ ਅਪਗ੍ਰੇਡ ਕਰਨਾ, ਮੌਜੂਦਾ ਸਿਸਟਮ ਦੀ ਆਟੋਮੇਸ਼ਨ, ਅਤੇ ਐਨਾਲੌਗ ਤੋਂ ਡਿਜੀਟਲ ਵਿਚ ਵੀਡੀਓ ਬੁਨਿਆਦੀ ਢਾਂਚੇ ਨੂੰ ਅਪਡੇਟ ਕਰਨਾ ਸ਼ਾਮਲ ਹੋਵੇਗਾ।
ਇਸ ਤੋਂ ਪਹਿਲਾਂ ਵੀ ਬਰੈਂਪਟਨ ਲਈ ਫੈੱਡਰਲ ਲਿਬਰਲ ਸਰਕਾਰ ਵੱਲੋਂ ਕਈ ਅਹਿਮ ਪ੍ਰਾਜੈਕਟਾਂ ਲਈ ਫੰਡਿੰਗ ਦਾ ਐਲਾਨ ਕੀਤਾ ਗਿਆ ਹੈ, ਜਿਨ੍ਹਾਂ ਵਿਚ ਟ੍ਰਾਜ਼ਿਟ ਅਤੇ ਡਾਊਨਟਾਊਨ ਹੱਬ ਲਈ 45.3 ਮਿਲੀਅਨ ਡਾਲਰ, ਯੂਥ ਹੱਬ ਲਈ 565,000 ਡਾਲਰ, ਰਾਇਰਸਨ ਸਾਈਬਰਸਿਕਓਰ ਕੈਟਾਲਿਸਟ ਲਈ 660,000 ਡਾਲਰ ਅਤੇ ਰਿਵਰਵਾਲਕ ਪ੍ਰਾਜੈਕਟ ਲਈ 38.8 ਮਿਲੀਅਨ ਡਾਲਰ ਦਾ ਨਿਵੇਸ਼ ਸ਼ਾਮਲ ਹੈ। ਸੋਨੀਆ ਸਿੱਧੂ ਨੇ ਕਿਹਾ ਕਿ ਉਹ ਭਵਿੱਖ ਵਿਚ ਬਰੈਂਪਟਨ ਦੇ ਅਹਿਮ ਪ੍ਰਾਜੈਕਟਾਂ ਦੇ ਨਿਵੇਸ਼ ਲਈ ਕੰਮ ਕਰਦੇ ਰਹਿਣਗੇ ਤਾਂ ਜੋ ਆਉਣ ਵਾਲੇ ਸਮੇਂ ਵਿਚ ਸਥਾਨਕ ਲੋਕਾਂ ਨੂੰ ਵੱਧ ਤੋਂ ਵੱਧ ਸਹੂਲਤਾਂ ਅਤੇ ਨੌਜਵਾਨਾਂ ਨੂੰ ਨੌਕਰੀਆਂ ਦੇ ਮੌਕੇ ਪ੍ਰਦਾਨ ਕਰਵਾਏ ਜਾ ਸਕਣ।

 

Check Also

ਇਨਸਾਨ ਦੇ ਸ਼ੈਤਾਨ ਬਣਨ ਦੀ ਰੌਂਗਟੇ ਖੜ੍ਹੇ ਕਰਨ ਵਾਲੀ ਦਾਸਤਾਨ

ਐਬਟਸਫੋਰਡ/ਡਾ. ਗੁਰਵਿੰਦਰ ਸਿੰਘ : ਐਬਟਸਫੋਰਡ ਸ਼ਹਿਰ ਦਾ ਵੈਗਨਰ ਰੋਡ। ਸ਼ੁੱਕਰਵਾਰ ਦੀ ਰਾਤ ਦੇ 10.30 ਵਜੇ …