ਭਾਰਤ ਅਤੇ ਅਮਰੀਕਾ ਵੀ ਇਸ ਵਿਚ ਸ਼ਾਮਲ
ਦੁਬਈ, ਬਿਊਰੋ ਨਿਊਜ਼
ਕਰੋਨਾ ਵਾਇਰਸ ਦੇ ਮੱਦੇਨਜ਼ਰ ਸਾਊਦੀ ਅਰਬ ਨੇ 20 ਦੇਸ਼ਾਂ ਤੋਂ ਆਉਣ ਵਾਲੀਆਂ ਉਡਾਣਾਂ ‘ਤੇ ਰੋਕ ਲਗਾ ਦਿੱਤੀ ਹੈ। ਸਾਊਦੀ ਅਰਬ ਸਰਕਾਰ ਮੁਤਾਬਕ ਇਹ ਰੋਕ ਕੁਝ ਹੀ ਦਿਨਾਂ ਲਈ ਲਗਾਈ ਹੈ ਅਤੇ ਇਹ ਰੋਕ ਅੱਜ ਬੁੱਧਵਾਰ ਰਾਤ 9 ਵਜੇ ਤੋਂ ਲਾਗੂ ਹੋਵੇਗੀ। ਇਹ ਰੋਕ ਭਾਰਤ, ਪਾਕਿਸਤਾਨ, ਮਿਸਰ, ਯੂਏਈ, ਲਿਬਨਾਨ, ਜਰਮਨੀ, ਬ੍ਰਿਟੇਨ ਅਤੇ ਅਮਰੀਕਾ ਸਮੇਤ 20 ਦੇਸ਼ਾਂ ‘ਤੇ ਲਾਗੂ ਹੋਵੇਗੀ। ਧਿਆਨ ਰਹੇ ਕਿ ਸਾਊਦੀ ਅਰਬ ਆਪਣੇ ਵਪਾਰ ਨੂੰ ਕਿਸੇ ਵੀ ਕੀਮਤ ‘ਤੇ ਪ੍ਰਭਾਵਿਤ ਨਹੀਂ ਕਰੇਗਾ।

