15.8 C
Toronto
Wednesday, September 23, 2026
spot_img
Homeਪੰਜਾਬਕਾਂਗਰਸੀ ਵਿਧਾਇਕ ਰਾਮਿੰਦਰ ਆਂਵਲਾ ਸਣੇ 60 ਵਿਅਕਤੀਆਂ ਖਿਲਾਫ ਮਾਮਲਾ ਦਰਜ

ਕਾਂਗਰਸੀ ਵਿਧਾਇਕ ਰਾਮਿੰਦਰ ਆਂਵਲਾ ਸਣੇ 60 ਵਿਅਕਤੀਆਂ ਖਿਲਾਫ ਮਾਮਲਾ ਦਰਜ

ਕਾਂਗਰਸੀ ਵਿਧਾਇਕ ਰਾਮਿੰਦਰ ਆਂਵਲਾ ਸਣੇ 60 ਵਿਅਕਤੀਆਂ ਖਿਲਾਫ ਮਾਮਲਾ ਦਰਜਸੁਖਬੀਰ ਬਾਦਲ ਦੀ ਗੱਡੀ ਦੀ ਹੋਈ ਭੰਨਤੋੜ ਤੋਂ ਬਾਅਦ ਕੈਪਟਨ ਅਮਰਿੰਦਰ ਨੇ ਦਿੱਤੇ ਸਨ ਜਾਂਚ ਦੇ ਆਦੇਸ਼
ਜਲਾਲਾਬਾਦ, ਬਿਊਰੋ ਨਿਊਜ਼
ਜਲਾਲਾਬਾਦ ਵਿਚ ਨਗਰ ਨਿਗਮ ਦੀਆਂ ਚੋਣਾਂ ਨੂੰ ਲੈ ਕੇ ਲੰਘੇ ਕੱਲ੍ਹ ਨਾਮਜ਼ਦਗੀ ਭਰਨ ਸਮੇਂ ਅਕਾਲੀ ਅਤੇ ਕਾਂਗਰਸੀਆਂ ਵਿਚਾਲੇ ਝੜਪ ਹੋ ਗਈ ਸੀ। ਇਸ ਦੌਰਾਨ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਦੀ ਗੱਡੀ ਦੀ ਭੰਨਤੋੜ ਹੋ ਗਈ ਸੀ, ਜਿਸ ਦੇ ਆਰੋਪ ਕਾਂਗਰਸੀਆਂ ‘ਤੇ ਲੱਗ ਰਹੇ ਸਨ। ਇਸ ਘਟਨਾ ਨੂੰ ਲੈ ਕੇ ਪੰਜਾਬ ਦੇ ਮੁੱਖ ਮੰਤਰੀ ਨੇ ਜਾਂਚ ਦੇ ਆਦੇਸ਼ ਵੀ ਦਿੱਤੇ ਸਨ। ਇਸ ਮਾਮਲੇ ਵਿਚ ਹੁਣ ਪੁਲਿਸ ਨੇ ਕਾਂਗਰਸੀ ਵਿਧਾਇਕ ਰਾਮਿੰਦਰ ਸਿੰਘ ਆਂਵਲਾ, ਉਨ੍ਹਾਂ ਦੇ ਬੇਟੇ ਤੇ 60 ਹੋਰ ਅਣਪਛਾਤੇ ਵਿਅਕਤੀਆਂ ਖ਼ਿਲਾਫ਼ ਐਫਆਈਆਰ ਦਰਜ ਕਰ ਲਈ ਹੈ। ਇਹ ਵੀ ਪਤਾ ਲੱਗਾ ਹੈ ਕਿ 6 ਅਕਾਲੀ ਵਰਕਰਾਂ ‘ਤੇ ਵੀ ਪੁਲਿਸ ਨੇ ਮਾਮਲਾ ਦਰਜ ਕੀਤਾ ਹੈ। ਪੁਲਿਸ ਨੇ ਇਹ ਕਾਰਵਾਈ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੱਲੋਂ ਜਾਂਚ ਦੇ ਆਦੇਸ਼ ਦੇਣ ਮਗਰੋਂ ਕੀਤੀ ਹੈ। ਧਿਆਨ ਰਹੇ ਕਿ ਸੁਖਬੀਰ ਨੇ ਇਲਜ਼ਾਮ ਲਗਾਇਆ ਸੀ ਕਿ ਆਂਵਲਾ ਨੇ ਯੂਪੀ ਤੋਂ ਬਦਮਾਸ਼ ਬੁਲਾਏ ਹੋਏ ਸਨ।

RELATED ARTICLES
POPULAR POSTS