18.7 C
Toronto
Saturday, June 13, 2026
spot_img
Homeਦੁਨੀਆਪਰਵਾਸੀਆਂ ਬਾਰੇ ਬੇਬਾਕੀ ਨਾਲ ਲਿਖਣ ਵਾਲੀ ਪੱਤਰਕਾਰ ਗ੍ਰਿਫਤਾਰ

ਪਰਵਾਸੀਆਂ ਬਾਰੇ ਬੇਬਾਕੀ ਨਾਲ ਲਿਖਣ ਵਾਲੀ ਪੱਤਰਕਾਰ ਗ੍ਰਿਫਤਾਰ

ਸੈਕਰਾਮੈਂਟੋ/ਹੁਸਨ ਲੜੋਆ ਬੰਗਾ : ਇਮੀਗ੍ਰੇਸ਼ਨ ਐਂਡ ਕਸਟਮਜ ਇਨਫੋਰਸਮੈਂਟ (ਆਈ ਸੀ ਈ) ਦੀਆਂ ਪਰਵਾਸੀਆਂ ਵਿਰੁੱਧ ਕਾਰਵਾਈਆਂ ਬਾਰੇ ਬੇਬਾਕੀ ਨਾਲ ਲਿਖਣ ਵਾਲੀ ਨੈਸ਼ਵਿਲੇ ਪੱਤਰਕਾਰ ਈਸਟਫੈਨੀ ਰੌਡਰਿਗਜ ਨੂੰ ਗ੍ਰਿਫਤਾਰ ਕਰ ਲੈਣ ਦੀ ਖਬਰ ਹੈ। ਉਸ ਦੇ ਪਤੀ ਅਲੇਜਾਂਡਰੋ ਮੈਡੀਨਾ ਨੇ ਦਸਿਆ ਕਿ ਜਦੋਂ ਉਨਾਂ ਦੀ ਕਾਰ ਨੂੰ ਟਰੱਕਾਂ ਦੁਆਰਾ ਘੇਰ ਲਿਆ ਗਿਆ ਤਾਂ ਇਕ ਵਾਰ ਤਾਂ ਉਹ ਹੈਰਾਨ ਰਹਿ ਗਏ ਪਰ ਛੇਤੀ ਹੀ ਮੈਂ ਸਮਝ ਗਿਆ ਇਹ ਆਈ ਸੀ ਈ ਅਧਿਕਾਰੀ ਹਨ । ਉਹ ਮੇਰੀ ਪਤਨੀ ਨੂੰ ਗ੍ਰਿਫਤਾਰ ਕਰਕੇ ਲੈ ਗਏ। ਮੈਡੀਨਾ ਅਨੁਸਾਰ ਆਈਸੀਈ ਦੀ ਇਸ ਕਾਰਵਾਈ ਤੋਂ ਉਨ੍ਹਾਂ ਨੂੰ ਬਹੁਤ ਧੱਕਾ ਵੱਜਾ ਹੈ। ਉਸਨੇ ਕਿਹਾ ਕਿ ਵਕੀਲ ਨੇ ਰੌਡਰਿਗਜ ਦੀ ਰਿਹਾਈ ਲਈ ਪਟੀਸ਼ਨ ਦਾਇਰ ਕੀਤੀ ਹੈ। ਕੋਲੰਬੀਆ ਵਿੱਚ ਪੈਦਾ ਹੋਈ ਰੌਡਰਿਗਜ ਕਾਨੂੰਨੀ ਢੰਗ ਨਾਲ ਅਮਰੀਕਾ ਵਿਚ ਦਾਖਲ ਹੋਈ ਸੀ। ਉਹ ਸਪੈਨਿਸ਼ ਭਾਸ਼ਾ ਦੇ ਅਖਬਾਰ ਦੀ ਪੱਤਰਕਾਰ ਹੈ।

RELATED ARTICLES
POPULAR POSTS