-19.4 C
Toronto
Friday, January 30, 2026
spot_img
HomeਕੈਨੇਡਾFrontਇਜ਼ਰਾਈਲ ਨੇ ਕੀਤਾ ਇਰਾਨ ’ਤੇ ਟਾਰਗੇਟ ਅਟੈਕ

ਇਜ਼ਰਾਈਲ ਨੇ ਕੀਤਾ ਇਰਾਨ ’ਤੇ ਟਾਰਗੇਟ ਅਟੈਕ


ਇਰਾਨ ਬੋਲਿਆ : ਟਰੰਪ ਨੇ ਜੰਗ ਕੀਤੀ ਹੈ ਸ਼ੁਰੂ, ਖਤਮ ਅਸੀਂ ਕਰਾਂਗੇ
ਤਹਿਰਾਨ/ਬਿਊਰੋ ਨਿਊਜ਼ : ਇਜ਼ਰਾਈਲ ਨੇ ਇਰਾਨ ’ਤੇ ਕੀਤੇ ਹਮਲੇ ਦੌਰਾਨ ਫੋਰਡ ਨਿਊਕਲੀਅਰ ਸਾਈਟ ਨੂੰ ਫਿਰ ਤੋਂ ਨਿਸਾਨਾ ਬਣਾਇਆ। ਇਰਾਨੀ ਮੀਡੀਆ ਤੋਂ ਪ੍ਰਾਪਤ ਹੋਈ ਜਾਣਕਾਰੀ ਅਨੁਸਾਰ ਇਹ ਹਮਲਾ ਠੀਕ ਉਸੇ ਜਗ੍ਹਾ ’ਤੇ ਕੀਤਾ ਗਿਆ ਹੈ, ਜਿੱਥੇ ਐਤਵਾਰ ਨੂੰ ਸਵੇਰੇ ਅਮਰੀਕਾ ਨੇ ਬਸਟਰ ਬੰਬ ਸੁੱਟੇ ਸਨ। ਇਜ਼ਰਾਈਲੀ ਫੌਜ ਨੇ ਸੋਮਵਾਰ ਸਵੇਰੇ ਇਰਾਨ ਦੇ ਛੇ ਹਵਾਈ ਅੱਡਿਆਂ ਮਸ਼ਹਦ, ਤਹਿਰਾਨ, ਹਮਾਦਾਨ, ਦੇਜਫੁਲ, ਸ਼ਾਹਿਦ ਬਖਤਰੀ ਅਤੇ ਤਬਰੀਜ ’ਤੇ ਵੀ ਹਮਲੇ ਕੀਤੇ। ਇਨ੍ਹਾਂ ਹਮਲਿਆਂ ਦੌਰਾਨ ਇਜ਼ਰਾਈਲ ਨੇ ਇਰਾਨ ਦੇ 15 ਫਾਈਟਰ ਜੈਟ ਅਤੇ ਹੈਲੀਕਾਪਟਰ ਤਬਾਹ ਕਰਨ ਦਾ ਦਾਅਵਾ ਕੀਤਾ ਹੈ। ਉਧਰ ਇਰਾਨ ਦੇ ਵਿਦੇਸ਼ ਮੰਤਰੀ ਮਾਜਿਦ ਤਖਤ ਰਵਾਂਚੀ ਨੇ ਕਿਹਾ ਕਿ ਇਰਾਨ ਆਪਣਾ ਪ੍ਰਮਾਣੂ ਪ੍ਰੋਗਰਾਮ ਨਹੀਂ ਰੋਕੇਗਾ। ਇਰਾਨੀ ਫੌਜ ਦੇ ਬੁਲਾਰੇ ਕਿਹਾ ਕਿ ਗੈਂਮਬਲਰ ਟਰੰਪ ਨੇ ਜੰਗ ਸ਼ੁਰੂ ਕੀਤੀ ਹੈ ਅਤੇੂ ਇਸ ਜੰਗ ਨੂੰ ਖਤਮ ਅਸੀਂ ਕਰਾਂਗੇ।

RELATED ARTICLES
POPULAR POSTS