Breaking News
Home / ਕੈਨੇਡਾ / Front / ਰਣਧੀਰ ਸਿੰਘ ਬਣੇ ਏਸ਼ਿਆਈ ਓਲੰਪਿਕ ਕੌਂਸਲ ਦੇ ਪ੍ਰਧਾਨ

ਰਣਧੀਰ ਸਿੰਘ ਬਣੇ ਏਸ਼ਿਆਈ ਓਲੰਪਿਕ ਕੌਂਸਲ ਦੇ ਪ੍ਰਧਾਨ


ਓਸੀਏ ਦੇ ਪ੍ਰਧਾਨ ਚੁਣੇ ਜਾਣ ਵਾਲੇ ਪਹਿਲੇ ਭਾਰਤੀ ਹਨ ਰਣਧੀਰ ਸਿੰਘ
ਨਵੀਂ ਦਿੱਲੀ/ਬਿਊਰੋ ਨਿਊਜ਼ : ਤਜਰਬੇਕਾਰ ਖੇਡ ਪ੍ਰਸ਼ਾਸਕ ਰਣਧੀਰ ਸਿੰਘ ਓਲੰਪਿਕ ਕੌਂਸਲ ਆਫ ਏਸ਼ੀਆ (ਓਸੀਏ) ਦੇ ਪ੍ਰਧਾਨ ਚੁਣੇ ਜਾਣ ਵਾਲੇ ਪਹਿਲੇ ਭਾਰਤੀ ਬਣ ਗਏ ਹਨ। ਅੱਜ ਇੱਥੇ ਇਸ ਮਹਾਂਦੀਪੀ ਸੰਗਠਨ ਦੀ 44ਵੀਂ ਮਹਾਸਭਾ ਦੌਰਾਨ ਉਨ੍ਹਾਂ ਨੂੰ ਇਹ ਅਹਿਮ ਜਿੰਮੇਵਾਰੀ ਸੌਂਪੀ ਗਈ। ਪੰਜ ਵਾਰ ਦੇ ਓਲੰਪਿਕ ਨਿਸ਼ਾਨੇਬਾਜ਼ ਰਣਧੀਰ ਹੀ ਓਸੀਏ ਦੇ ਪ੍ਰਧਾਨ ਦੇ ਅਹੁਦੇ ਲਈ ਇਕੱਲੇ ਯੋਗ ਉਮੀਦਵਾਰ ਸਨ। ਰਣਧੀਰ ਸਿੰਘ (77) 2021 ਤੋਂ ਓਸੀਏ ਦੇ ਕਾਰਜਕਾਰੀ ਪ੍ਰਧਾਨ ਸਨ। ਉਹ ਕੁਵੈਤ ਦੇ ਸ਼ੇਖ ਅਹਿਮਦ ਅਲ-ਫਹਾਦ ਅਲ-ਸਬਾਹ ਦੀ ਥਾਂ ਲੈਣਗੇ, ਜਿਸ ’ਤੇ ਇਸ ਸਾਲ ਮਈ ਮਹੀਨੇ ਨੈਤਿਕਤਾ ਦੀ ਉਲੰਘਣਾ ਕਾਰਨ ਖੇਡ ਪ੍ਰਸ਼ਾਸਨ ਤੋਂ 15 ਸਾਲ ਦੀ ਪਾਬੰਦੀ ਲਾਈ ਗਈ ਸੀ। ਭਾਰਤੀ ਅਤੇ ਏਸ਼ੀਆਈ ਖੇਡ ਸੰਸਥਾਵਾਂ ਵਿੱਚ ਵੱਖ-ਵੱਖ ਪ੍ਰਸ਼ਾਸਕੀ ਅਹੁਦਿਆਂ ਉੱਤੇ ਰਹਿ ਚੁੱਕੇ ਰਣਧੀਰ ਨੂੰ ਕੇਂਦਰੀ ਖੇਡ ਮੰਤਰੀ ਮਨਸੁਖ ਮਾਂਡਵੀਆ ਅਤੇ ਏਸ਼ੀਆ ਦੇ ਸਾਰੇ 45 ਦੇਸ਼ਾਂ ਦੇ ਉੱਚ ਖੇਡ ਪ੍ਰਸ਼ਾਸਕਾਂ ਦੀ ਮੌਜੂਦਗੀ ਵਿੱਚ ਅਧਿਕਾਰਤ ਤੌਰ ’ਤੇ ਓਸੀਏ ਦਾ ਪ੍ਰਧਾਨ ਚੁਣਿਆ ਗਿਆ।

Check Also

ਹਾਈ ਕੋਰਟ ਵੱਲੋਂ ਪੰਚਾਇਤੀ ਚੋਣਾਂ ਸਬੰਧੀ ਸੁਣਾਏ ਫੈਸਲੇ ਮਗਰੋਂ ਮੁੱਖ ਮੰਤਰੀ ਮਾਨ ਨੇ ਦਿੱਤਾ ਵੱਡਾ ਬਿਆਨ

ਕਿਹਾ : ਪੰਜਾਬ ਦੇ ਲੋਕ ਪਿੰਡਾਂ ਦੇ ਵਿਕਾਸ ਲਈ ਚੰਗੇ ਨੁਮਾਇੰਦਿਆਂ ਦੀ ਕਰਨ ਚੋਣ ਚੰਡੀਗੜ੍ਹ/ਬਿਊਰੋ …