ਫ਼ਰੀਦਕੋਟ : ਅੰਤਰਰਾਸ਼ਟਰੀ ਪ੍ਰਸਿੱਧੀ ਪ੍ਰਾਪਤ ਲੇਖਕ ਨਿੰਦਰ ਘੁਗਿਆਣਵੀਂ ਨੂੰ ਚੋਣ ਕਮਿਸ਼ਨ ਵੱਲੋਂ ਇਨ੍ਹਾਂ ਵਿਧਾਨ ਸਭਾ ਚੋਣਾਂ ਲਈ ਜ਼ਿਲ੍ਹਾ ਫ਼ਰੀਦਕੋਟ ਦਾ ਜ਼ਿਲ੍ਹਾ ਅੰਬੈਸਡਰ ਨਿਯੁਕਤ ਕੀਤਾ ਗਿਆ ਹੈ। ਇਨ੍ਹਾਂ ਦੇ ਨਾਲ ਹੀ ਬਰਜਿੰਦਰਾ ਕਾਲਜ ਦੇ ਸੰਗੀਤ ਵਿਭਾਗ ਦੇ ਪ੍ਰੋਫੈਸਰ ਰਾਜੇਸ਼ ਮੋਹਨ ਨੂੰ ਸੰਗੀਤਕ ਸਰਗਰਮੀਆਂ ਲਈ ਜ਼ਿਲ੍ਹਾ ਚੋਣ ਅੰਬੈਸਡਰ ਬਣਾਇਆ ਗਿਆ ਹੈ। ਮੋਹਾਲੀ ਤੋਂ ਉਘੇ ਅਦਾਕਾਰ ਬੀਨੂੰ ਢਿੱਲੋਂ ਤੇ ਜਲੰਧਰ ਜ਼ਿਲ੍ਹਾ ਦੇ ਉੱਘੇ ਕ੍ਰਿਕੇਟਰ ਹਰਭਜਨ ਸਿੰਘ ਭਜੀ ਜ਼ਿਲ੍ਹਾ ਚੋਣ ਅੰਬੈਸਡਰ ਬਣੇ ਹਨ। ਫ਼ਰੀਦਕੋਟ ਦੇ ਉੱਘੇ ਲੇਖਕਾਂ ਪ੍ਰੋ. ਬ੍ਰਹਮ ਜਗਦੀਸ਼ ਸਿੰਘ, ਨਵੀ ਨਵਪ੍ਰੀਤ, ਅਮਨਦੀਪ ਢਿੱਲੋਂ, ਡਾ. ਕੇਵਲ ਅਰੋੜਾ, ਡਾ. ਹਰਿੰਦਰਪਾਲ ਸਿੰਘ ਸੰਧੂ ਨੇ ਸ੍ਰੀ ਨਿੰਦਰ ਘੁਗਿਆਣਵੀਂ ਨੂੰ ਮੁਬਾਰਕਬਾਦ ਦਿੱਤੀ ਤੇ ਚੋਣ ਕਮਿਸ਼ਨ ਦਾ ਧੰਨਵਾਦ ਕੀਤਾ।
Check Also
ਕਾਂਗਰਸੀ ਵਿਧਾਇਕ ਪਰਗਟ ਸਿੰਘ ਭਾਜਪਾ ਸੰਸਦ ਮੈਂਬਰ ਕੰਗਣਾ ਰਣੌਤ ’ਤੇ ਭੜਕੇ
ਕਿਹਾ : ਸਮਾਜ ’ਚ ਨਫਰਤ ਫੈਲਾਉਣ ਵਾਲੇ ਲੋਕਾਂ ਦਾ ਕਰੋ ਬਾਈਕਾਟ ਜਲੰਧਰ/ਬਿਊਰੋ ਨਿਊਜ਼ : ਜਲੰਧਰ …