ਕਿਹਾ : ਬੀਜ ਘੁਟਾਲਾ ਕਾਂਗਰਸ ਅਤੇ ਅਕਾਲੀ ਦਲ ਦੀ ਮਿਲੀਭੁਗਤ
ਚੰਡੀਗੜ੍ਹ/ਬਿਊਰੋ ਨਿਊਜ਼
ਪੰਜਾਬ ਵਿਚ ਹੋਏ ਬੀਜ ਘੁਟਾਲੇ ‘ਚ ਆਏ ਦਿਨ ਨਵੀਆਂ ਪਰਤਾਂ ਖੁੱਲ੍ਹ ਰਹੀਆਂ ਹਨ। ਹੁਣ ਲੁਧਿਆਣਾ ਤੋਂ ਵਿਧਾਇਕ ਤੇ ਲੋਕ ਇਨਸਾਫ ਪਾਰਟੀ ਦੇ ਪ੍ਰਧਾਨ ਸਿਮਰਜੀਤ ਬੈਂਸ ਨੇ ਘੁਟਾਲੇ ‘ਚ ਅਕਾਲੀ ਦਲ ਤੇ ਕਾਂਗਰਸ ਦੀ ਮਿਲੀਭੁਗਤ ਹੋਣ ਦੇ ਇਲਜ਼ਾਮ ਲਾਏ ਹਨ।ઠਉਨ੍ਹਾਂ ਕਿਹਾ ਕਿ ਖੇਤੀਬਾੜੀ ਯੂਨੀਵਰਸਿਟੀ ਨੇ ਐਗਰੀਕਲਚਰ ਐਂਡ ਸੀਡ ਐਸੋਸੀਏਸ਼ਨ ਦੇ ਪ੍ਰਧਾਨ ਕੁਲਵਿੰਦਰ ਸਿੰਘ ਨੂੰ ਪੀਆਰ-128 ਤੇ ਪੀਆਰ-129 ਦਾ ਸਾਢੇ ਤਿੰਨ ਕੁਇੰਟਲ ਨਵਾਂ ਬੀਜ ਤਿਆਰ ਕਰਨ ਲਈ ਦਿੱਤਾ ਸੀ। ਕੁਲਵਿੰਦਰ ਸਿੰਘ ਨੇ ਕਿਸਾਨਾਂ ਨੂੰ ਬੀਜ ਦੇਣ ਦੀ ਬਜਾਏ ਕਰਨਾਲ ਐਗਰੋ ਸੀਡ ਡੇਰਾ ਬਾਬਾ ਨਾਨਕ ਦੇ ਮਾਲਕ ਲਖਵਿੰਦਰ ਸਿੰਘ ਲੱਕੀ ਢਿੱਲੋਂ ਨੂੰ 700 ਕੁਇੰਟਲ ਬੀਜ ਦੇ ਦਿੱਤਾ, ਜਦਕਿ ਯੂਨੀਵਰਸਿਟੀ ਦੀ ਸ਼ਰਤ ਮੁਤਾਬਕ ਬੀਜ ਕਿਸਾਨਾਂ ਨੂੰ ਦੇਣਾ ਸੀ।ઠ
Check Also
ਅਮਰੀਕਾ ਨੇ 112 ਹੋਰ ਭਾਰਤੀਆਂ ਨੂੰ ਕੀਤਾ ਡਿਪੋਰਟ
ਡਿਪੋਰਟ ਕੀਤੇ ਜਾਣ ਵਾਲਿਆਂ 31 ਪੰਜਾਬੀ ਵੀ ਸ਼ਾਮਲ ਅੰਮਿ੍ਰਤਸਰ/ਬਿਊਰੋ ਨਿਊਜ਼ : ਅਮਰੀਕਾ ਤੋਂ 31 ਪੰਜਾਬੀਆਂ …