-16 C
Toronto
Friday, January 30, 2026
spot_img
Homeਭਾਰਤਬਾਲੀਵੁੱਡ ਅਦਾਕਾਰ ਸੋਨੂੰ ਸੂਦ ਲੋਕਾਂ ਦੇ ਦਿਲਾਂ 'ਤੇ ਛਾਏ

ਬਾਲੀਵੁੱਡ ਅਦਾਕਾਰ ਸੋਨੂੰ ਸੂਦ ਲੋਕਾਂ ਦੇ ਦਿਲਾਂ ‘ਤੇ ਛਾਏ

180 ਹੋਰ ਮਜ਼ਦੂਰਾਂ ਨੂੰ ਜਹਾਜ਼ ਰਾਹੀਂ ਘਰ ਭੇਜਿਆ
ਮੁੰਬਈ/ਬਿਊਰੋ ਨਿਊਜ਼
2ਲੌਕਡਾਊਨ ਕਾਰਨ ਦੂਜੇ ਸੂਬਿਆਂ ਵਿਚ ਫਸੇ ਪਰਵਾਸੀ ਮਜ਼ਦੂਰਾਂ ਨੂੰ ਉਨ੍ਹਾਂ ਦੇ ਘਰਾਂ ਤੱਕ ਪਹੁੰਚਾਉਣ ਦੇ ਮਾਮਲੇ ‘ਚ ਵਾਹ-ਵਾਹ ਖੱਟਣ ਵਾਲੇ ਬਾਲੀਵੁੱਡ ਅਦਾਕਾਰ ਸੋਨੂੰ ਸੂਦ ਅੱਜ ਕੱਲ੍ਹ ਲੋਕਾਂ ਦੇ ਦਿਲਾਂ ‘ਤੇ ਛਾਏ ਹੋਏ ਹਨ। ਇਨ੍ਹੀਂ ਦਿਨੀਂ ਪਰਵਾਸੀ ਮਜ਼ਦੂਰਾਂ ਨੂੰ ਬੱਸ, ਰੇਲ ਤੇ ਹਵਾਈ ਜਹਾਜ਼ ਰਾਹੀਂ ਦੇਸ਼ ਦੇ ਵੱਖ-ਵੱਖ ਰਾਜਾਂ ਵਿੱਚ ਉਨ੍ਹਾਂ ਦੇ ਘਰ ਤੱਕ ਪਹੁੰਚਾਉਣ ਲਈ ਸੋਨੂੰ ਸੂਦ ਪਰਵਾਸੀ ਮਜ਼ਦੂਰਾਂ ਦੀ ઠਖੂਬ ਮਦਦ ਕਰ ਰਹੇ ਹਨ। ਸੋਨੂੰ ਸੂਦ ਨੇ ਮੁੰਬਈ ਦੇ ਛਤਰਪਤੀ ਸ਼ਿਵਾਜੀ ਮਹਾਰਾਜ ਹਵਾਈ ਅੱਡੇ ਤੋਂ 180 ਮਜ਼ਦੂਰਾਂ ਨੂੰ ਅਸਾਮ ਦੇ ਸਿਚਲਰ ਲਈ ਭੇਜਿਆ। ਇਸ ਮੌਕੇ ‘ਤੇ ਸੋਨੂੰ ਸੂਦ ਖੁਦ ਏਅਰਪੋਰਟ ‘ਤੇ ਮੌਜੂਦ ਸਨ। ਇਸ ਤੋਂ ਪਹਿਲਾਂ ਵੀ ਸੋਨੂੰ ਸੂਦ ਵੱਲੋਂ ਪਰਵਾਸੀ ਮਜ਼ਦੂਰਾਂ ਨੂੰ ਬੱਸਾਂ ਰਾਹੀਂ ਉਨ੍ਹਾਂ ਦੇ ਜੱਦੀ ਘਰਾਂ ਨੂੰ ਭੇਜਿਆ ਜਾ ਚੁੱਕਿਆ ਹੈ।

RELATED ARTICLES
POPULAR POSTS