23.4 C
Toronto
Friday, July 10, 2026
spot_img
Homeਭਾਰਤਨਰਿੰਦਰ ਮੋਦੀ ਦੋਸਤਾਂ ਨੂੰ 'ਦੌਲਤਵੀਰ' ਤੇ ਨੌਜਵਾਨਾਂ ਨੂੰ 'ਅਗਨੀਵੀਰ' ਬਣਾ ਰਹੇ ਨੇ...

ਨਰਿੰਦਰ ਮੋਦੀ ਦੋਸਤਾਂ ਨੂੰ ‘ਦੌਲਤਵੀਰ’ ਤੇ ਨੌਜਵਾਨਾਂ ਨੂੰ ‘ਅਗਨੀਵੀਰ’ ਬਣਾ ਰਹੇ ਨੇ : ਰਾਹੁਲ ਗਾਂਧੀ

ਨਵੀਂ ਦਿੱਲੀ : ਕਾਂਗਰਸ ਆਗੂ ਰਾਹੁਲ ਗਾਂਧੀ ਨੇ ਅਗਨੀਪਥ ਯੋਜਨਾ ਦੇ ਮੁੱਦੇ ‘ਤੇ ਭਾਜਪਾ ਦੀ ਆਲੋਚਨਾ ਕਰਦਿਆਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ‘ਤੇ ਆਰੋਪ ਲਾਇਆ ਕਿ ਉਹ ਆਪਣੇ ਦੋਸਤਾਂ ਨੂੰ ਦੇਸ਼ ਦੇ ਹਵਾਈ ਅੱਡੇ 50 ਸਾਲਾਂ ਲਈ ਸੌਂਪ ਕੇ ਉਨ੍ਹਾਂ ਨੂੰ ‘ਦੌਲਤਵੀਰ’ ਬਣਾ ਰਹੇ ਹਨ ਜਦਕਿ ਨੌਜਵਾਨਾਂ ਨੂੰ ਚਾਰ ਸਾਲ ਦੇ ਠੇਕੇ ‘ਤੇ ‘ਅਗਨੀਵੀਰ’ ਬਣਾਇਆ ਜਾ ਰਿਹਾ ਹੈ। ਜ਼ਿਕਰਯੋਗ ਹੈ ਕਿ ਕਾਂਗਰਸੀ ਆਗੂਆਂ ਅਤੇ ਵਰਕਰਾਂ ਵੱਲੋਂ ਸਾਰੇ ਵਿਧਾਨ ਸਭਾ ਹਲਕਿਆਂ ‘ਚ ਇਸ ਨਵੀਂ ਫੌਜੀ ਭਰਤੀ ਯੋਜਨਾ ਖਿਲਾਫ ਰੋਸ ਮੁਜ਼ਾਹਰੇ ਕੀਤੇ ਜਾ ਰਹੇ ਹਨ। ਕਾਂਗਰਸ ਆਗੂ ਨੇ ਟਵੀਟ ਕੀਤਾ ਕਿ ਪ੍ਰਧਾਨ ਮੰਤਰੀ ਆਪਣੇ ਮਿੱਤਰਾਂ ਨੂੰ ਦੇਸ਼ ਦੇ ਹਵਾਈ ਅੱਡੇ 50 ਸਾਲਾਂ ਲਈ ਸੌਂਪ ਕੇ ਉਨ੍ਹਾਂ ਨੂੰ ‘ਦੌਲਤਵੀਰ’ ਬਣਾ ਰਹੇ ਹਨ ਜਦਕਿ ਚਾਰ ਸਾਲ ਦੇ ਠੇਕੇ ‘ਤੇ ਨੌਜਵਾਨਾਂ ਨੂੰ ‘ਅਗਨੀਵੀਰ’ ਬਣਾ ਰਹੇ ਹਨ। ਉਨ੍ਹਾਂ ਕਿਹਾ ਕਿ ਕਾਂਗਰਸ ਪਾਰਟੀ ਦੇਸ਼ ਭਰ ਵਿੱਚ ਅਗਨੀਪਥ ਖਿਲਾਫ ਸੱਤਿਆਗ੍ਰਹਿ ਕਰ ਰਹੀ ਹੈ। ਇਹ ਸੱਤਿਆਗ੍ਰਹਿ ਉਦੋਂ ਤੱਕ ਜਾਰੀ ਰਹੇਗਾ ਜਦੋਂ ਤੱਕ ਨੌਜਵਾਨਾਂ ਨੂੰ ਇਨਸਾਫ਼ ਨਹੀਂ ਮਿਲ ਜਾਂਦਾ।

RELATED ARTICLES
POPULAR POSTS

Happy Diwali