Breaking News
Home / ਭਾਰਤ / ਵਿਸ਼ਵ ਭਰ ‘ਚ ਕਰੋਨਾ ਨੇ ਲਈ 1 ਲੱਖ 16 ਹਜ਼ਾਰ ਤੋਂ ਵੱਧ ਵਿਅਕਤੀਆਂ ਦੀ ਜਾਨ ਲਈ

ਵਿਸ਼ਵ ਭਰ ‘ਚ ਕਰੋਨਾ ਨੇ ਲਈ 1 ਲੱਖ 16 ਹਜ਼ਾਰ ਤੋਂ ਵੱਧ ਵਿਅਕਤੀਆਂ ਦੀ ਜਾਨ ਲਈ

ਡਬਲਿਉ ਐਚ ਓ ਨੇ ਕਿਹਾ ਜਦੋਂ ਤੱਕ ਦਵਾਈ ਤਿਆਰ ਨਹੀਂ ਹੁੰਦੀ ਉਦੋਂ ਤੱਕ ਮਨੁੱਖਤਾ ਦਾ ਪਿੱਛਾ ਕਰਦਾ ਰਹੇਗਾ ਕਰੋਨਾ
ਨਵੀਂ ਦਿੱਲੀ/ਬਿਊਰੋ ਨਿਊਜ਼
ਵਿਸ਼ਵ ਭਰ ‘ਚ ਕਰੋਨਾ ਮਹਾਂਮਾਰੀ ਕਾਰਨ 1 ਲੱਖ 16 ਹਜ਼ਾਰ ਤੋਂ ਵੱਧ ਵਿਅਕਤੀ ਆਪਣੀ ਜਾਨ ਤੋਂ ਹੱਥ ਥੋ ਬੈਠੇ ਹਨ। ਪੂਰੇ ਸੰਸਾਰ ਅੰਦਰ 18 ਲੱਖ 72 ਹਜ਼ਾਰ ਤੋਂ ਵੱਧ ਵਿਅਕਤੀ ਇਸ ਨਾਮੁਰਾਦ ਬਿਮਾਰੀ ਨਾਲ ਆਪਣੀ ਜ਼ਿੰਦਗੀ ਅਤੇ ਮੌਤ ਦੀ ਲੜਾਈ ਲੜ ਰਹੇ ਹਨ ਜਦਕ 4 ਲੱਖ 34 ਹਜ਼ਾਰ ਤੋਂ ਵੱਧ ਵਿਅਕਤੀ ਇਸ ਬਿਮਾਰੀ ਤੋਂ ਖਹਿੜਾ ਛੁਡਾ ਕੇ ਤੰਦਰੁਸਤ ਹੋ ਚੁੱਕੇ ਹਨ। ਕਰੋਨਾ ਵਾਇਰਸ ਚਲਦਿਆਂ ਵਰਲਡ ਹੈਲਥ ਆਰਗੇਨਾਈਜੇਸ਼ਨ ਨੇ ਇਕ ਨਵਾਂ ਖੁਲਾਸਾ ਕੀਤਾ ਹੈ ਜਿਸ ਵਿਚ ਡਬਲਿਊ ਐਚ ਓ ਦੇ ਵਿਸ਼ੇਸ਼ ਦੂਤ ਡੇਵਿਡ ਨਾਬਰੋ ਨੇ ਇਕ ਪ੍ਰੋਗਰਾਮ ਵਿਚ ਚਿਤਾਵਨੀ ਦਿੰਦਿਆਂ ਕਿਹਾ ਕਿ ਕਰੋਨਾ ਵਾਇਰਸ ਕੋਈ ਮੌਸਮੀ ਬਿਮਾਰੀ ਨਹੀਂ ਹੈ,ਇਸ ਦੀ ਜਦੋਂ ਤੱਕ ਕੋਈ ਦਵਾਈ ਤਿਆਰ ਨਹੀਂ ਹੁੰਦੀ ਉਦੋਂ ਤੱਕ ਇਹ ਮਨੁੱਖਤਾ ਦਾ ਪਿੱਛਾ ਕਰਦਾ ਰਹੇਗਾ ਅਤੇ ਦੁਨੀਆ ‘ਤੇ ਕਰੋਨਾ ਦਾ ਪ੍ਰਕੋਪ ਇਸ ਤਰ੍ਹਾਂ ਹੀ ਜਾਰੀ ਰਹੇਗਾ। ਅਮਰੀਕਾ ਵਿਚ ਕਰੋਨਾ ਤੋਂ ਪੀੜਤ ਵਿਅਕਤੀਆਂ ਦਾ ਅੰਕੜਾ 5 ਲੱਖ 60 ਹਜ਼ਾਰ ਨੂੰ ਪਾਰ ਗਿਆ ਹੈ ਜਦਕਿ ਮਰਨ ਵਾਲਿਆਂ ‘ਚ 22 ਹਜ਼ਾਰ 115 ਤੋਂ ਵੱਧ ਵਿਅਕਤੀ ਆਪਣੀ ਜਾਨ ਗੁਆ ਚੁੱਕੇ ਹਨ। ਸਪੇਨ ‘ਚ 17 ਹਜ਼ਰ 480 ਤੋਂ ਵੱਧ, ਇਟਲੀ ‘ਚ 19 ਹਜ਼ਾਰ 800 ਤੋਂ ਵੱਧ, ਫਰਾਂਸ ‘ਚ 14 ਹਜ਼ਾਰ 300 ਤੋਂ ਵੱਧ, ਬ੍ਰਿਟੇਨ ‘ਚ 11 ਹਜ਼ਾਰ ਤੋਂ ਵੱਧ, ਜਰਮਨੀ ‘ਚ 3 ਹਜ਼ਾਰ ਤੋਂ ਵੱਧ ਵਿਅਕਤੀ ਆਪਣੀ ਜਾਨ ਕਰੋਨਾ ਕਰਕੇ ਗੁਆ ਚੁੱਕੇ ਹਨ। ਖਬਰਾਂ ਪੜ੍ਹੇ ਜਾਣ ਤੱਕ ਭਾਰਤ ਵਿਚ ਵੀ ਕਰੋਨਾ ਪੀੜਤਾਂ ਦਾ ਅੰਕੜਾ 9400 ਤੋਂ ਪਾਰ ਜਾ ਚੁੱਕਾ ਹੈ ਜਦਕਿ 341 ਵਿਅਕਤੀ ਆਪਣੀ ਜਾਨ ਗੁਆ ਚੁੱਕੇ ਹਨ।

Check Also

ਹਰਿਆਣਾ ਵਿਧਾਨ ਸਭਾ ਦੀਆਂ 90 ਸੀਟਾਂ ਲਈ ਪਈਆਂ ਵੋਟਾਂ

ਹਿਸਾਰ ’ਚ ਕਾਂਗਰਸੀ ਅਤੇ ਭਾਜਪਾ ਵਰਕਰ ਆਪਸ ਵਿਚ ਭਿੜੇ ਚੰਡੀਗੜ੍ਹ/ਬਿਊਰੋ ਨਿਊਜ਼ : 90 ਸੀਟਾਂ ਵਾਲੀ …