-8.8 C
Toronto
Tuesday, January 20, 2026
spot_img
Homeਭਾਰਤਕੋਰੋਨਾ ਵਾਇਰਸ ਮਗਰੋਂ ਭੂਚਾਲ ਨੇ ਡਰਾਇਆ ਲੋਕਾਂ ਨੂੰ

ਕੋਰੋਨਾ ਵਾਇਰਸ ਮਗਰੋਂ ਭੂਚਾਲ ਨੇ ਡਰਾਇਆ ਲੋਕਾਂ ਨੂੰ

ਦਿੱਲੀ ‘ਚ ਅੱਜ ਫਿਰ ਮਹਿਸੂਸ ਕੀਤੇ ਗਏ ਭੂਚਾਲ ਦੇ ਝਟਕੇ

ਨਵੀਂ ਦਿੱਲੀ/ਬਿਊਰੋ ਨਿਊਜ਼
ਦਿੱਲੀ ਵਿੱਚ ਅੱਜ ਫਿਰ ਭੂਚਾਲ ਦੇ ਝਟਕੇ ਮਹਿਸੂਸ ਕੀਤੇ ਗਏ ਹਨ। ਸੋਮਵਾਰ ਦੁਪਹਿਰ ਨੂੰ ਮਹਿਸੂਸ ਕੀਤੇ ਭੂਚਾਲ ਦੀ ਤੀਬਰਤਾ ਰਿਐਕਟਰ ਸਕੇਲ 2.7 ਮਾਪੀ ਗਈ। ਦੱਸ ਦਈਏ ਕਿ ਇਸ ਤੋਂ ਪਹਿਲਾਂ ਐਤਵਾਰ ਨੂੰ ਵੀ ਦਿੱਲੀ-ਐਨਸੀਆਰ ‘ਚ ਭੂਚਾਲ ਦੇ ਝਟਕੇ ਮਹਿਸੂਸ ਕੀਤੇ ਗਏ ਸੀ। ਹਾਲਾਂਕਿ, ਭੂਚਾਲ ਦੀ ਤੀਬਰਤਾ ਐਤਵਾਰ ਨਾਲੋਂ ਅੱਜ ਘੱਟ ਦੱਸੀ ਜਾ ਰਹੀ ਹੈ। ਕੋਰੋਨਾਵਾਇਰਸ ਕਾਰਨ ਦੇਸ਼ ਭਰ ‘ਚ ਲੌਕਡਾਊਨ ਲੱਗਿਆ ਹੋਇਆ ਹੈ, ਅਜਿਹੇ ‘ਚ ਵੱਡੀ ਗਿਣਤੀ ਵਿਚ ਲੋਕ ਘਰਾਂ ਤੋਂ ਬਾਹਰ ਆਉਂਦੇ ਵੇਖੇ ਗਏ। ਐਤਵਾਰ ਨੂੰ ਭੂਚਾਲ ਦੇ ਰਿਐਕਟਰ ਪੈਮਾਨੇ ਦੀ ਤੀਬਰਤਾ 4 ਦੱਸੀ ਗਈ ਸੀ। ਹਾਲਾਂਕਿ, ਜੇ ਤੀਬਰਤਾ 6 ਤੋਂ ਵੱਧ ਹੈ, ਤਾਂ ਇਹ ਹੋਰ ਖ਼ਤਰਨਾਕ ਭੂਚਾਲ ਮੰਨਿਆ ਜਾਂਦਾ।

RELATED ARTICLES
POPULAR POSTS