4.3 C
Toronto
Friday, January 9, 2026
spot_img
Homeਭਾਰਤਉਤਰ ਪ੍ਰਦੇਸ਼ ਦੇ ਕਾਂਗਰਸ ਪ੍ਰਧਾਨ ਰਾਜ ਬੱਬਰ ਨੇ ਦਿੱਤਾ ਅਸਤੀਫਾ

ਉਤਰ ਪ੍ਰਦੇਸ਼ ਦੇ ਕਾਂਗਰਸ ਪ੍ਰਧਾਨ ਰਾਜ ਬੱਬਰ ਨੇ ਦਿੱਤਾ ਅਸਤੀਫਾ

80 ਸੀਟਾਂ ਵਿਚੋਂ ਸਿਰਫ ਸੋਨੀਆ ਗਾਂਧੀ ਨੇ ਜਿੱਤੀ ਇਕ ਸੀਟ
ਲਖਨਊ/ਬਿਊਰੋ ਨਿਊਜ਼
ਉਤਰ ਪ੍ਰਦੇਸ਼ ਕਾਂਗਰਸ ਦੇ ਪ੍ਰਧਾਨ ਰਾਜ ਬੱਬਰ ਨੇ ਲੋਕ ਸਭਾ ਚੋਣਾਂ ਵਿਚ ਪਾਰਟੀ ਦੇ ਨਿਰਾਸ਼ਾਜਨਕ ਪ੍ਰਦਰਸ਼ਨ ਨੂੰ ਦੇਖਦੇ ਹੋਏ ਆਪਣਾ ਅਸਤੀਫਾ ਰਾਹੁਲ ਗਾਂਧੀ ਨੂੰ ਭੇਜ ਦਿੱਤਾ ਹੈ। ਧਿਆਨ ਰਹੇ ਕਿ ਰਾਹੁਲ ਗਾਂਧੀ ਨੇ ਵੀ ਆਪਣੇ ਅਸਤੀਫੇ ਦੀ ਪੇਸ਼ਕਸ਼ ਪਹਿਲਾਂ ਹੀ ਕੀਤੀ ਹੋਈ ਹੈ। ਪਾਰਟੀ ਦੇ ਬੁਲਾਰੇ ਰਾਜੀਵ ਬਖਸ਼ੀ ਨੇ ਦੱਸਿਆ ਕਿ ਬੱਬਰ ਨੇ ਪਾਰਟੀ ਦੇ ਖਰਾਬ ਪ੍ਰਦਰਸ਼ਨ ਦੀ ਜ਼ਿੰਮੇਵਾਰੀ ਲੈਂਦੇ ਹੋਏ ਅਸਤੀਫਾ ਦਿੱਤਾ ਹੈ। ਇਸ ਤੋਂ ਪਹਿਲਾਂ ਰਾਜ ਬੱਬਰ ਨੇ ਕਿਹਾ ਕਿ ਉਹ ਯੂ.ਪੀ. ਵਿਚ ਕਾਂਗਰਸ ਦੇ ਮਾੜੇ ਪ੍ਰਦਰਸ਼ਨ ਲਈ ਖੁਦ ਜ਼ਿੰਮੇਵਾਰ ਹੈ। ਯੂ.ਪੀ. ਵਿਚ ਕੁੱਲ 80 ਲੋਕ ਸਭਾ ਸੀਟਾਂ ਹਨ, ਜਿਸ ਵਿਚੋਂ ਸਿਰਫ ਸੋਨੀਆ ਗਾਂਧੀ ਨੇ ਇਕ ਸੀਟ ਰਾਏਬਰੇਲੀ ਜਿੱਤੀ ਹੈ। ਕਾਂਗਰਸ ਦੇ ਕੌਮੀ ਪ੍ਰਧਾਨ ਰਾਹੁਲ ਗਾਂਧੀ ਵੀ ਯੂਪੀ ਵਿਚ ਪੈਂਦੇ ਅਮੇਠੀ ਹਲਕੇ ਤੋਂ ਹਾਰ ਗਏ ਅਤੇ ਸੂਬਾ ਪ੍ਰਧਾਨ ਰਾਜ ਬੱਬਰ ਵੀ ਫਤਹਿਪੁਰ ਸੀਕਰੀ ਲੋਕ ਸਭਾ ਹਲਕੇ ਤੋਂ ਚੋਣ ਹਾਰ ਗਏ ਸਨ।

RELATED ARTICLES
POPULAR POSTS