ਪੁਡੂਚੇਰੀ/ਬਿਊਰੋ ਨਿਊਜ਼
ਪਿਛਲੇ ਸਾਲ ਮਈ ਵਿਚ ਸਾਬਕਾ ਆਈਪੀਐਸ ਅਧਿਕਾਰੀ ਕਿਰਨ ਬੇਦੀ ਨੇ ਪੁਡੂਚੇਰੀ ਦੇ ਉਪ ਰਾਜਪਾਲ ਦਾ ਅਹੁਦਾ ਸੰਭਾਲਿਆ ਸੀ। ਅਹੁਦਾ ਸੰਭਾਲਣ ਤੋਂ ਬਾਅਦ ਕਿਰਨ ਬੇਦੀ ਅਤੇ ਪੁਡੂਚੇਰੀ ਦੀ ਕਾਂਗਰਸ ਸਰਕਾਰ ਵਿਚ ਕਈ ਮਾਮਲਿਆਂ ਨੂੰ ਲੈ ਕੇ ਟਕਰਾਅ ਹੁੰਦਾ ਆਇਆ ਹੈ। ਕਿਰਨ ਬੇਦੀ ਨੇ ਪੁਡੂਚੇਰੀ ਦੇ ਮੁੱਖ ਮੰਤਰੀ ਵੀ. ਨਰਾਇਣਸਵਾਮੀ ਦੀ ਇਕ ਟਿੱਪਣੀ ਨੂੰ ਲੈ ਕੇ ਕਿਹਾ ਕਿ ਤੁਹਾਨੂੰ ਰਬੜ ਦੀ ਸਟੈਂਪ ਚਾਹੀਦੀ ਹੈ ਜਾਂ ਇਕ ਚੰਗਾ ਪ੍ਰਸ਼ਾਸਨ। ਕਿਰਨ ਬੇਦੀ ਨੇ ਕਿਹਾ ਕਿ ਪੁਡੂਚੇਰੀ ਨੂੰ ਚੰਗੇ ਪ੍ਰਸ਼ਾਸਨ ਦੀ ਲੋੜ ਹੈ। ਕਿਰਨ ਬੇਦੀ ਨੇ ਕਿਹਾ ਕਿ ਮੁੱਖ ਮੰਤਰੀ ਅਜਿਹਾ ਰਾਜਪਾਲ ਚਾਹੁੰਦੇ ਹਨ, ਜੋ ਲੋਕਾਂ ਨਾਲ ਹੋ ਰਹੇ ਗਲਤ ਕੰਮਾਂ ਨੂੰ ਦੇਖ ਕੇ ਚੁੱਪ ਹੀ ਰਹੇ।

