ਕੁਰੈਸ਼ੀ ਨੂੰ ਭਾਰਤ ਦਾ ਬਿਨ ਲਾਦੇਨ ਵੀ ਕਿਹਾ ਜਾਂਦਾ ਸੀ
ਨਵੀਂ ਦਿੱਲੀ/ਬਿਊਰੋ ਨਿਊਜ਼
ਭਾਰਤ ਦੇ ਸਭ ਮੋਸਟ ਵਾਂਟਿਡ ਅੱਤਵਾਦੀ ਨੂੰ ਦਿੱਲੀ ਵਿੱਚ ਗ੍ਰਿਫਤਾਰ ਕੀਤਾ ਗਿਆ। ਇਸ ਨੂੰ ਭਾਰਤ ਦਾ ਬਿਨ ਲਾਦੇਨ ਵੀ ਕਿਹਾ ਜਾਂਦਾ ਹੈ। ਦਿੱਲੀ ਪੁਲਿਸ ਦੇ ਵਿਸ਼ੇਸ਼ ਸੈੱਲ ਨੇ ਗਾਜ਼ੀਪੁਰ ਖੇਤਰ ਤੋਂ ਇੰਡੀਅਨ ਮੁਜਾਹਿਦੀਨ ਦੇ ਸੰਸਥਾਪਕ ਮੈਂਬਰ ਤੌਕੀਰ ਕੁਰੈਸ਼ੀ ਨੂੰ ਗ੍ਰਿਫਤਾਰ ਕੀਤਾ ਹੈ। ਭਾਰਤ ਵਿਚ ਕਈ ਬੰਬ ਧਮਾਕੇ ਦੇ ਮਾਮਲਿਆਂ ‘ਚ ਤੌਕੀਰ ਸ਼ਾਮਲ ਸੀ। ਕੁਰੈਸ਼ੀ ਨੂੰ 4 ਦਿਨ ਲਈ ਪੁਲਿਸ ਰਿਮਾਂਡ ‘ਤੇ ਭੇਜਿਆ ਗਿਆ ਹੈ।
ਤੌਕੀਰ ਕੁਰੈਸ਼ੀ ਦੇ ਸਿਰ ‘ਤੇ ਜਾਂਚ ਏਜੰਸੀ ਐਨਆਈਏ ਨੇ ਚਾਰ ਲੱਖ ਰੁਪਏ ਦਾ ਇਨਾਮ ਐਲਾਨਿਆ ਸੀ। ਤੌਕੀਰ ਸਾਲ 1999 ਤੇ 2000 ਦੌਰਾਨ ਅੱਤਵਾਦੀ ਗਤੀਵਿਧੀਆਂ ਵਿੱਚ ਸ਼ਾਮਲ ਹੋਇਆ ਸੀ। ਇਹ 2007 ਤੋਂ 2013 ਵਿਚਕਾਰ ਦੇਸ਼ ਵਿੱਚ ਕਈ ਬੰਬ ਧਮਾਕਿਆਂ ਵਿੱਚ ਸ਼ਾਮਲ ਸੀ। ਇਸ ਤੋਂ ਇਲਾਵਾ ਇਹ ਅਹਿਮਦਾਬਾਦ ਵਿੱਚ 2008 ਦੌਰਾਨ ਹੋਏ ਬੰਬ ਧਮਾਕਿਆਂ ਤੇ ਸੂਰਤ ਵਿੱਚ ਹੋਏ ਬੰਬ ਧਮਾਕਿਆਂ ਦਾ ਸਾਜ਼ਿਸ਼ਕਰਤਾ ਵੀ ਸੀ। ਇਨ੍ਹਾਂ ਬੰਬ ਧਮਾਕਿਆਂ ਵਿਚ 56 ਵਿਅਕਤੀ ਮਾਰੇ ਗਏ ਸਨ।
Check Also
ਅਦਾਕਾਰ ਸੈਫ ਅਲੀ ਖ਼ਾਨ ਨੂੰ ਲੀਲਾਵਤੀ ਹਸਪਤਾਲ ’ਚੋਂ ਛੁੱਟੀ ਮਿਲੀ
ਸੈਫ ’ਤੇ ਲੰਘੇ ਦਿਨੀਂ ਹਮਲਾਵਰ ਵੱਲੋਂ ਚਾਕੂ ਨਾਲ ਕੀਤਾ ਗਿਆ ਸੀ ਹਮਲਾ ਮੁੰਬਈ/ਬਿਊਰੋ ਨਿਊਜ਼ : …