ਸੁਪਰੀਮ ਕੋਰਟ ‘ਚ ਸੁਝਾਅ ਦੇਣ ਲਈ ਕਾਨੂੰਨੀ ਮਾਹਿਰਾਂ ਤੇ ਵਿਦਵਾਨਾਂ ਦੀ ਕਮੇਟੀ ਗਠਿਤ
ਨਵੀਂ ਦਿੱਲੀ/ਬਿਊਰੋ ਨਿਊਜ਼ : ਸੁਪਰੀਮ ਕੋਰਟ ਵੱਲੋਂ ਦਿੱਲੀ ਕਮੇਟੀ ਨੂੰ ਸਿੱਖ ਚੁਟਕਲਿਆਂ ‘ਤੇ ਰੋਕ ਲਗਾਉਣ ਸਬੰਧੀ 6 ਹਫਤਿਆਂ ਵਿਚ ਸੁਝਾਅ ਦੇਣ ਦੀ ਹਦਾਇਤ ਦੇ ਮੱਦੇਨਜ਼ਰ ਕਮੇਟੀ ਪ੍ਰਧਾਨ ਮਨਜੀਤ ਸਿੰਘ ਜੀ.ਕੇ. ਨੇ ਸਪੁਰੀਮ ਕੋਰਟ ਦੇ ਸਾਬਕਾ ਜਸਟਿਸ ਐੱਚ. ਐੱਸ. ਬੇਦੀ ਦੀ ਸਰਪ੍ਰਸਤੀ ਵਿਚ ਕਾਨੂੰਨੀ ਮਾਹਿਰਾਂ ਤੇ ਵਿਦਵਾਨਾਂ ਦੀ 5 ਮੈਂਬਰੀ ਕਮੇਟੀ ਗਠਿਤ ਕੀਤੀ ਹੈ।
ਇਸ ਕਮੇਟੀ ਵਿਚ ਸੁਪਰੀਮ ਕੋਰਟ ਦੇ ਸਾਬਕਾ ਜਸਟਿਸ ਐੱਮ. ਵਾਈ. ਇਕਬਾਲ, ਰਾਜ ਸਭਾ ਮੈਂਬਰ ਪਵਨ ਕੁਮਾਰ ਵਰਮਾ, ਭਾਰਤ ਸਰਕਾਰ ਦੇ ਸਾਬਕਾ ਸਕੱਤਰ ਐੱਮ. ਪੀ. ਬੇਝਬਰੂਆ ਤੇ ਭਾਰਤ ਸਰਕਾਰ ਦੇ ਸਾਬਕਾ ਸਕੱਤਰ ਡਾ. ਰਘੂਬੀਰ ਸਿੰਘ ਸ਼ਾਮਿਲ ਹਨ। ਜੀ.ਕੇ. ਨੇ ਸੰਗਤਾਂ ਨੂੰ ਇਸ ਸਬੰਧੀ ਆਪਣੇ ਸੁਝਾਅ ਈ-ਮੇਲ ਰਾਹੀਂ 5 ਮਾਰਚ ਤੱਕ ਭੇਜਣ ਦੀ ਅਪੀਲ ਕੀਤੀ ਹੈ। ਜੀ.ਕੇ. ਨੇ ਕਿਹਾ ਕਿ ਸਾਡੀ ਲੜਾਈ ਕਿਸੇ ਵਿਅਕਤੀ ਵਿਸ਼ੇਸ਼ ਨਾਲ ਨਾ ਹੋ ਕੇ ਸਿੱਖਾਂ ਨੂੰ ਮੰਦਬੁੱਧੀ ਦਿਖਾਉਣ ਵਾਲੇ ਕਥਿਤ ਚੁਟਕਲਿਆਂ ਦੇ ਲਿਖਾਰੀਆਂ ਅਤੇ ਉਸ ਦਾ ਪ੍ਰਸਾਰ ਕਰਨ ਵਾਲਿਆਂ ਖਿਲਾਫ਼ ਹੈ। ਕਮੇਟੀ ਵੱਲੋਂ ਇਸ ਮਸਲੇ ‘ਤੇ ਸੁਝਾਵਾਂ ਦਾ ਖਰੜਾ ਤਿਆਰ ਕਰਨ ਲਈ ਬਣਾਈ ਗਈ ਕਮੇਟੀ ਨੂੰ ਹਾਈ ਪਾਵਰ ਕਮੇਟੀ ਐਲਾਨਦੇ ਹੋਏ ਜੀ.ਕੇ. ਨੇ ਕਾਨੂੰਨ ਦੀ ਸੀਮਾ ਅਤੇ ਧਰਮ ਦੇ ਹਿੱਤ ਲਈ ਚੰਗੇ ਸੁਝਾਵਾਂ ਦਾ ਖਰੜਾ ਸੁਪਰੀਮ ਕੋਰਟ ਅੱਗੇ ਰੱਖਣ ਦੀ ਵੀ ਆਸ ਪ੍ਰਗਟਾਈ।
Check Also
ਉੱਘੇ ਅਦਾਕਾਰ ਤੇ ਫਿਲਮਸਾਜ਼ ਮਨੋਜ ਕੁਮਾਰ ਦਾ ਦਿਹਾਂਤ
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ ਦੁੱਖ ਦਾ ਇਜ਼ਹਾਰ ਮੁੰਬਈ/ਬਿਊਰੋ ਨਿਊਜ਼ ਉੱਘੇ ਅਦਾਕਾਰ ਤੇ ਫਿਲਮਸਾਜ਼ ਮਨੋਜ …