Breaking News
Home / ਭਾਰਤ / ਜਰਮਨੀ ਦੀ ਯੂਨੀਵਰਸਿਟੀ ਦਾ ਦਾਅਵਾ ਭਾਰਤ ‘ਚ ਕਰੋਨਾ ਪੀੜਤਾਂ ਗਿਣਤੀ 83 ਹਜ਼ਾਰ ਤੋਂ ਪਾਰ

ਜਰਮਨੀ ਦੀ ਯੂਨੀਵਰਸਿਟੀ ਦਾ ਦਾਅਵਾ ਭਾਰਤ ‘ਚ ਕਰੋਨਾ ਪੀੜਤਾਂ ਗਿਣਤੀ 83 ਹਜ਼ਾਰ ਤੋਂ ਪਾਰ

ਭਾਰਤ ‘ਚ ਸਿਰਫ਼ 1.68 ਫੀਸਦੀ ਕਰੋਨਾ ਪੀੜਤਾਂ ਦੀ ਹੋਈ ਹੈ ਪਛਾਣ

ਨਵੀਂ ਦਿੱਲੀ/ਬਿਊਰੋ ਨਿਊਜ਼ ਦੁਨੀਆ ਭਰ ‘ਚ ਕਰੋਨਾ ਪੀੜਤ ਮਰੀਜ਼ਾਂ ਦੀ ਗਿਣਤੀ 16 ਲੱਖ ਨੂੰ ਪਾਰ ਕਰ ਗਈ ਹੈ। ਪਰ ਨਵੇਂ ਅਧਿਐਨ ਅਨੁਸਾਰ ਹੁਣ ਤੱਕ ਸਿਰਫ਼ 6 ਫ਼ੀਸਦੀ ਮਰੀਜ਼ਾਂ ਦੀ ਪਛਾਣ ਕੀਤੀ ਗਈ ਹੈ ਅਤੇ 94 ਫ਼ੀਸਦੀ ਮੈਡੀਕਲ ਪ੍ਰਣਾਲੀ ਤੋਂ ਦੂਰ ਹਨ। ਖੋਜ ਦੇ ਨਤੀਜੇ ਭਾਰਤ ਦੇ ਸਬੰਧ ਵਿੱਚ ਹੋਰ ਵੀ ਜ਼ਿਆਦਾ ਚਿੰਤਾਜਨਕ ਹਨ, ਕਿਉਂਕਿ ਦੇਸ਼ ਵਿੱਚ ਹੁਣ ਤਕ ਸਿਰਫ਼ 1.68 ਫ਼ੀਸਦੀ ਮਰੀਜ਼ਾਂ ਦੀ ਪਛਾਣ ਕੀਤੀ ਗਈ ਹੈ। ਇਹ ਅਧਿਐਨ ਜਰਮਨੀ ਦੀ ਇਕ ਯੂਨੀਵਰਸਿਟੀ ਵੱਲੋਂ ਕੀਤਾ ਗਿਆ ਹੈ। ਇਸ ‘ਚ ਕਰੋਨਾ ਨਾਲ ਪ੍ਰਭਾਵਿਤ 40 ਦੇਸ਼ਾਂ ਵਿੱਚ ਮਰੀਜ਼ਾਂ ਦੇ ਅੰਕੜਿਆਂ ਦੇ ਅਧਾਰ ‘ਤੇ 31 ਮਾਰਚ ਤੱਕ ਦੁਨੀਆ ਦੇ ਸੰਭਾਵਿਤ ਮਰੀਜ਼ਾਂ ਦਾ ਵੇਰਵਾ ਲਿਆ ਗਿਆ ਹੈ। ਖੋਜ ਦੇ ਅਨੁਸਾਰ 31 ਮਾਰਚ ਤੱਕ ਭਾਰਤ ‘ਚ ਕਰੋਨਾ ਪੀੜਤਾਂ ਦੀ ਕੁੱਲ ਗਿਣਤੀ 1397 ਸੀ। ਹਾਲਾਂਕਿ ਇਸ ਸਮੇਂ ਤਕ ਦੇਸ਼ ‘ਚ ਮਰੀਜ਼ਾਂ ਦੀ ਅੰਦਾਜ਼ਨ ਗਿਣਤੀ 83,250 ਤੱਕ ਪਹੁੰਚ ਗਈ ਸੀ। ਟੈਸਟਿੰਗ ਦੀ ਰਫ਼ਤਾਰ ਹੌਲੀ ਹੋਣ ਕਾਰਨ ਹੁਣ ਤਕ ਸਿਰਫ਼ 1.68 ਫ਼ੀਸਦੀ ਮਰੀਜ਼ਾਂ ਦੀ ਪਛਾਣ ਕੀਤੀ ਜਾ ਸਕੀ ਹੈ।

Check Also

ਇਲੈਕਸ਼ਨ ਕਮਿਸ਼ਨ ਨੇ ਪੀਐਮ ਮੋਦੀ ਦੀ ਸਪੀਚ ਦੇ ਖਿਲਾਫ ਜਾਂਚ ਕੀਤੀ ਸ਼ੁਰੂ

ਪੀਐਮ ਨੇ ਕਿਹਾ ਸੀ ਕਿ ਕਾਂਗਰਸ ਸੱਤਾ ’ਚ ਆਈ ਤਾਂ ਲੋਕਾਂ ਦੀ ਜਾਇਦਾਦ ਮੁਸਲਮਾਨਾਂ ’ਚ …