Breaking News
Home / ਭਾਰਤ / ਸ਼ਰਾਬ ਘੋਟਾਲੇ ਨੂੰ ਲੈ ਕੇ ਅਮਿਤ ਅਰੋੜਾ ਨੇ ਖੋਲ੍ਹੀ ਕੇਜਰੀਵਾਲ ਸਰਕਾਰ ਦੀ ਪੋਲ

ਸ਼ਰਾਬ ਘੋਟਾਲੇ ਨੂੰ ਲੈ ਕੇ ਅਮਿਤ ਅਰੋੜਾ ਨੇ ਖੋਲ੍ਹੀ ਕੇਜਰੀਵਾਲ ਸਰਕਾਰ ਦੀ ਪੋਲ

ਕਿਹਾ : ਸ਼ਰਾਬ ਦੇ ਟੈਂਡਰ ਲਈ ਕੇਜਰੀਵਾਲ ਨੇ ਰੱਖੀ ਸੀ ਘੱਟੋ-ਘੱਟ 5 ਕਰੋੜ ਰੁਪਏ ਫੀਸ
ਨਵੀਂ ਦਿੱਲੀ/ਬਿਊਰੋ ਨਿਊਜ਼ : ਦਿੱਲੀ ਦੀ ਕੇਜਰੀਵਾਲ ਸਰਕਾਰ ’ਤੇ ਸਰਾਬ ਨੀਤੀ ਨੂੰ ਲੈ ਕੇ ਲੱਗੇ ਭਿ੍ਰਸ਼ਟਾਚਾਰ ਦੇ ਆਰੋਪਾਂ ਸਬੰਧੀ ਭਾਜਪਾ ਨੇ ਇਕ ਸਟਿੰਗ ਅਪ੍ਰੇਸ਼ਨ ਕੀਤਾ ਹੈ। ਵੀਡੀਓ ਜਾਰੀ ਕਰਦੇ ਹੋਏ ਭਾਜਪਾ ਦੇ ਬੁਲਾਰੇ ਸੁਧਾਂਸ਼ੂ ਤਿ੍ਰਵੇਦੀ ਨੇ ਦੱਸਿਆ ਕਿ ਘੋਟਾਲੇ ’ਚ ਆਰੋਪੀ ਨੰਬਰ 9 ਅਮਿਤ ਅਰੋੜਾ ਨੇ ਕੇਜਰੀਵਾਲ ਸਰਕਾਰ ਦੀ ਪੋਲ ਖੋਲ੍ਹ ਦਿੱਤੀ ਹੈ। ਕੇਜਰੀਵਾਲ ਸਰਕਾਰ ਨੇ ਸ਼ਰਾਬ ਟੈਂਡਰ ਦੇਣ ਦੇ ਲਈ ਘੱਟੋ-ਘੱਟ 5 ਕਰੋੜ ਰੁਪਏ ਫੀਸ ਤਹਿ ਕੀਤੀ ਸੀ। ਸ਼ਰਾਬ ਘੋਟਾਲੇ ’ਚ ਮਨੀਸ਼ ਸਿਸੋਦੀਆ ਸਮੇਤ 16 ਵਿਅਕਤੀਆਂ ’ਤੇ ਸੀਬੀਆਈ ਨੇ ਕੇਸ ਦਰਜ ਕੀਤਾ ਸੀ। ਅਮਿਤ ਅਰੋੜ ਨੇ ਦਿੱਲੀ ਦੇ ਕਈ ਸ਼ਰਾਬ ਕਾਰੋਬਾਰੀਆਂ ਦਾ ਨਾਂ ਲੈਦੇ ਹੋਏ ਕਿਹਾ ਕਿ ਸਾਰਿਆਂ ਨੇ ਕੇਜਰੀਵਾਲ ਨੂੰ ਪੈਸਾ ਦਿੱਤਾ ਹੈ। ਕਿਸੇ ਨੇ 100 ਕਰੋੜ , ਕਿਸੇ ਨੇ 60 ਕਰੋੜ, ਕਿਸੇ ਨੇ 50 ਕਰੋੜ ਅਤੇ ਜਿਸਦਾ ਕਾਰੋਬਾਰੀ ਛੋਟਾ ਸੀ ਉਸ ਨੇ 30 ਕਰੋੜ ਰੁਪਏ ਦਿੱਤੇ। ਉਨ੍ਹਾਂ ਅੱਗੇ ਕਿਹਾ ਕਿ ਇੰਡੋ ਸਪਿਰਟ ਵਾਲਿਆਂ ਨੇ 100 ਕਰੋੜ ਰੁਪਏ ਦਾ ਐਡਵਾਂਸ ਵੀ ਦਿੱਤਾ ਸੀ ਅਤੇ ਦਿੱਲੀ ’ਚ ਸ਼ਰਾਬ ਦਾ ਸਭ ਤੋਂ ਵੱਡਾ ਕਾਰੋਬਾਰ ਉਨ੍ਹਾਂ ਦੇ ਕੋਲ ਹੀ ਹੈ। ਅਮਿਤ ਅਰੋੜਾ ਨੇ ਕਿਹਾ ਕਿ ਤੁਸੀਂ ਦਿੱਲੀ ’ਚ ਕਿਤੇ ਵੀ ਚਲੇ ਜਾਓ, ਸਭ ਨੂੰ ਪਤਾ ਹੈ ਕਿ ਕੇਜਰੀਵਾਲ ਨੇ ਸ਼ਰਾਬ ਵਿਕਰੀ ਦਾ ਲਾਇਸੰਸ ਦੇਣ ’ਚ ਘੋਟਾਲਾ ਕੀਤਾ ਹੈ ਅਤੇ ਇਸ ’ਚ ਕੁੱਝ ਵੀ ਛੁਪਿਆ ਹੋਇਆ ਨਹੀਂ।

Check Also

ਅਰਵਿੰਦ ਕੇਜਰੀਵਾਲ ਦੀ ਈਡੀ ਕਸਟਡੀ 1 ਅਪ੍ਰੈਲ ਤੱਕ ਵਧੀ

ਸ਼ਰਾਬ ਨੀਤੀ ਮਾਮਲੇ ’ਚ ਲੰਘੀ 21 ਮਾਰਚ ਨੂੰ ਕੀਤਾ ਗਿਆ ਸੀ ਗਿ੍ਰਫ਼ਤਾਰ ਨਵੀਂ ਦਿੱਲੀ/ਬਿਊਰੋ ਨਿਊਜ਼ …