Breaking News
Home / ਭਾਰਤ / ਦੇਸ਼ ਦੇ 7 ਰਾਜਾਂ ’ਚ ਕਰੋਨਾ ਫਿਰ ਹੋਇਆ ਬੇਕਾਬੂ

ਦੇਸ਼ ਦੇ 7 ਰਾਜਾਂ ’ਚ ਕਰੋਨਾ ਫਿਰ ਹੋਇਆ ਬੇਕਾਬੂ

ਦਿੱਲੀ, ਮੁੰਬਈ ਅਤੇ ਗੁਰੂਗ੍ਰਾਮ ’ਚ ਨਿੱਤ ਵਧਦੇ ਕੇਸਾਂ ਨੇ ਲੋਕਾਂ ’ਚ ਪੈਦਾ ਕੀਤਾ ਸਹਿਮ
ਨਵੀਂ ਦਿੱਲੀ/ਬਿਊਰੋ ਨਿਊਰੋ : ਭਾਰਤ ਸਮੇਤ ਦੁਨੀਆ ਭਰ ਵਿਚ ਇਕ ਵਾਰ ਫਿਰ ਕਰੋਨਾ ਵਾਇਰਸ ਬੇਕਾਬੂ ਹੁੰਦਾ ਹੋਇਆ ਨਜ਼ਰ ਆ ਰਿਹਾ ਹੈ। ਦਿੱਲੀ, ਗੁਰੂਗ੍ਰਾਮ ਅਤੇ ਮੁੰਬਈ ’ਚ ਕਰੋਨਾ ਵਾਇਰਸ ਤੋਂ ਪੀੜਤ ਨਵੇਂ ਮਰੀਜ਼ਾਂ ਦੇ ਮਿਲਣ ਦਾ ਸਿਲਸਿਲਾ ਲਗਾਤਾਰ ਵਧਦਾ ਜਾ ਰਿਹਾ ਹੈ। ਅਜਿਹੇ ’ਚ ਇਕ ਵਾਰ ਫਿਰ ਤੋਂ ਕਰੋਨਾ ਦੀ ਚੌਥੀ ਲਹਿਰ ਦਾ ਖਤਰਾ ਭਾਰਤ ’ਤੇ ਮੰਡਰਾਉਣ ਲੱਗਾ ਹੈ। ਦੇਸ਼ ਦੇ ਕੁੱਲ 734 ਜ਼ਿਲ੍ਹਿਆਂ ਵਿਚੋਂ 29 ਜ਼ਿਲ੍ਹੇ ਅਜਿਹੇ ਹਨ ਜਿੱਥੇ ਕਰੋਨਾ ਦੀ ਪਾਜੇਟਿਵ ਦਰ 5 ਫੀਸਦੀ ਤੋਂ ਜ਼ਿਆਦਾ ਹੈ। ਵਿਸ਼ਵ ਸਿਹਤ ਸੰਗਠਨ ਅਨੁਸਾਰ ਇਨ੍ਹਾਂ ਜ਼ਿਲ੍ਹਿਆਂ ’ਚ ਕਰੋਨਾ ਬੇਕਾਬੂ ਹੈ ਪ੍ਰੰਤੂ 23 ਜ਼ਿਲ੍ਹਿਆਂ ਵਿਚ ਹਾਲਾਤ ਹੋਰ ਵੀ ਖਰਾਬ ਹਨ। ਇਨ੍ਹਾਂ 23 ਜ਼ਿਲ੍ਹਿਆਂ ’ਚ ਕਰੋਨਾ ਦੀ ਪਾਜੇਟਿਵ ਦਰ 10 ਫੀਸਦੀ ਤੋਂ ਵੀ ਜ਼ਿਆਦਾ, ਜਦਕਿ 8 ਜ਼ਿਲ੍ਹੇ ਅਜਿਹੇ ਹਨ ਜਿੱਥੇ ਇਹ ਦਰ 20 ਫੀਸਦੀ ਤੋਂ ਵੀ ਜ਼ਿਆਦਾ ਹੈ ਜੋ ਕਿ ਭਾਰਤ ਵਾਸੀਆਂ ਦੀ ਚਿੰਤਾ ਨੂੰ ਵਧਾਉਂਦਾ ਹੈ।

Check Also

ਆਮ ਆਦਮੀ ਪਾਰਟੀ ਨੇ ‘ਕੇਜਰੀਵਾਲ ਨੂੰ ਅਸ਼ੀਰਵਾਦ’ ਮੁਹਿੰਮ ਦੀ ਕੀਤੀ ਸ਼ੁਰੂਆਤ

ਅਸ਼ੀਰਵਾਦ ਦੇਣ ਲਈ ਸੁਨੀਤਾ ਕੇਜਰੀਵਾਲ ਨੇ ਵਟਸਐਪ ਨੰਬਰ ਕੀਤਾ ਜਾਰੀ ਨਵੀਂ ਦਿੱਲੀ/ਬਿਊਰੋ ਨਿਊਜ਼ : ਆਮ …