ਦਿੱਲੀ ਪੁਲਿਸ ਨੇ ਕਿਸਾਨਾਂ ‘ਤੇ ਲਾਠੀਚਾਰਜਕਰਕੇ ਮਨਾਇਆ ਅਹਿੰਸਾ ਦਿਵਸ
ਨਵੀਂ ਦਿੱਲੀ : ਕਰਜ਼ਾਮੁਆਫ਼ੀ, ਸਵਾਮੀਨਾਥਨਰਿਪੋਰਟਅਤੇ ਜਿਣਸਾਂ ਦੇ ਵਾਜਬ ਮੁੱਲਾਂ ਵਰਗੀਆਂ ਆਪਣੀਆਂ ਹੱਕੀ ਮੰਗਾਂ ਮੰਨਵਾਉਣਲਈਟਰੈਕਟਰ-ਟਰਾਲੀਆਂ ਉੱਤੇ ਸਵਾਰ ਹੋ ਕੇ ਕੌਮੀ ਰਾਜਧਾਨੀਵੱਲ ਕੂਚ ਕਰਰਹੇ ਕਿਸਾਨਾਂ ਨੂੰ ਦਿੱਲੀ-ਯੂਪੀਹੱਦ ਉੱਤੇ ਜਬਰੀਰੋਕਣਮਗਰੋਂ ਕਿਸਾਨਭੜਕ ਗਏ। ਕਿਸਾਨਾਂ ਨੇ ਟਰੈਕਟਰਾਂ ਨਾਲਪੁਲਿਸਰੋਕਾਂ ਤੋੜਨਦੀਕੋਸ਼ਿਸ਼ਕੀਤੀ ਤਾਂ ਦਿੱਲੀਪੁਲਿਸਅਤੇ ਰੈਪਿਡਐਕਸ਼ਨਫੋਰਸ ਨੇ ਅੱਥਰੂ ਗੈਸ ਛੱਡ ਕੇ ਤੇ ਜਲਤੋਪਾਂ ਦੀਆਂ ਬੁਛਾੜਾਂ ਕਰਕੇ ਕਿਸਾਨਾਂ ‘ਤੇ ਲਾਠੀਚਾਰਜਕੀਤਾ।ਜ਼ਿਕਰਯੋਗ ਹੈ ਕਿ ਜਿਸ ਦਿਨਕਿਸਾਨਾਂ ‘ਤੇ ਲਾਠੀਚਾਰਜ ਹੋਇਆ, ਉਸੇ ਦਿਨਮਹਾਤਮਾ ਗਾਂਧੀ ਦੇ ਜਨਮਦਿਨ ਨੂੰ ਅਹਿੰਸਾ ਦਿਵਸਵਜੋਂ ਮਨਾਇਆ ਜਾ ਰਿਹਾ ਸੀ। ਕੇਂਦਰਸਰਕਾਰ ਨੇ ਅੱਧ-ਪਚੱਧ ਮੰਗਾਂ ਮੰਨਲਈਆਂ ਪਰਕਿਸਾਨੀਕਰਜ਼ੇ ਮੁਆਫ਼ਕਰਨ, ਸਵਾਮੀਨਾਥਨਕਮਿਸ਼ਨ ਮੁਤਾਬਕ ਮੰਗਾਂ ਲਾਗੂ ਕਰਨਪ੍ਰਤੀਟਾਲ-ਮਟੋਲਵਾਲੀਨੀਤੀਅਪਣਾਈ। ਗਾਜ਼ੀਪੁਰਬਾਰਡਰ ਉੱਤੇ ਇਸ ਟਕਰਾਅ ਦੌਰਾਨ 20 ਤੋਂ ਵੱਧਕਿਸਾਨ ਜ਼ਖ਼ਮੀ ਹੋਏ ਤੇ ਪੁਲਿਸਮੁਲਾਜ਼ਮਾਂ ਨੇ ਕਾਨੂੰਨਆਪਣੇ ਹੱਥਵਿੱਚਲੈਂਦਿਆਂ 40 ਤੋਂ ਵੱਧਟਰੈਕਟਰਾਂ ਦੇ ਪਿਛਲੇ ਟਾਇਰਾਂ ਦੀਆਂ ਟਿਊਬਾਂ ਦੀਆਂ ਟੂਟੀਆਂ ਤੋੜਦਿੱਤੀਆਂ ਤਾਂ ਜੋ ਕਿਸਾਨਟਰੈਕਟਰਾਂ ਨਾਲਬੈਰੀਕੇਡਤੋੜ ਕੇ ਅੱਗੇ ਨਾਵਧਸਕਣ। ਦਿੱਲੀਪੁਲਿਸ ਨੇ ਰਾਜਘਾਟਨੇੜਿਉਂ 20 ਕਿਸਾਨਹਿਰਾਸਤਵਿੱਚਲੈਲਏ। ਪ੍ਰਸ਼ਾਸਨ ਨੇ ਗਾਜ਼ੀਪੁਰ ਦੇ ਕਈ ਇਲਾਕਿਆਂ ਵਿੱਚਦਫ਼ਾ 144 ਰਾਤ ਨੂੰ ਹੀ ਲਾਦਿੱਤੀ ਸੀ। ਦਿਨਵੇਲੇ ਇਲਾਕੇ ਵਿੱਚਜਾਮ ਲੱਗਾ ਰਿਹਾ ਤੇ ਟਰੈਫਿਕਵਿਵਸਥਾਵਿਗੜ ਗਈ। ਕਿਸਾਨਅੰਦੋਲਨ ਦੌਰਾਨ ਪੁਲਿਸਦਾ ਇੱਕ ਸਹਾਇਕ ਕਮਿਸ਼ਨਰ ਤੇ ਸੱਤਪੁਲਿਸਮੁਲਾਜ਼ਮਵੀ ਜ਼ਖ਼ਮੀ ਹੋਏ ਹਨ। ਜਿੱਥੇ ਕਿਸਾਨ ਆਗੂਆਂ ਨੇ ਪੁਲਿਸ ਉੱਤੇ ਭਾਰੀਤਸ਼ੱਦਦਕਰਨ ਦੇ ਦੋਸ਼ਲਾਏ ਹਨ, ਉੱਥੇ ਪੁਲਿਸ ਨੇ ਘੱਟ ਤੋਂ ਘੱਟਬਲਦੀਵਰਤੋਂ ਕਰਨਦਾਦਾਅਵਾਕੀਤਾ ਹੈ। ਪੁਲਿਸ ਨੇ ਅੰਦੋਲਨਕਾਰੀਆਂ ਨੂੰ ਖਦੇੜਨਲਈ 20 ਅੱਥਰੂ ਗੈਸ ਦੇ ਗੋਲਿਆਂ ਤੇ ਜਲਤੋਪਾਂ ਦੀਵਰਤੋਂ ਕੀਤੀ। ਕਿਸਾਨਾਂ ਨੂੰ ਦਿੱਲੀਵਿੱਚਦਾਖ਼ਲਹੋਣ ਤੋਂ ਰੋਕਣਲਈ 3000 ਪੁਲਿਸਬਲਤਾਇਨਾਤਸਨ। ਕਿਸਾਨ ਆਗੂ ਹਰਿੰਦਰ ਸਿੰਘ ਲੱਖੋਵਾਲ ਨੇ ਦੱਸਿਆ ਕਿ ਉੱਤਰਪ੍ਰਦੇਸ਼ ਦੇ ਮੁੱਖ ਮੰਤਰੀ ਯੋਗੀ ਆਦਿੱਤਿਆਨਾਥਨਾਲਕਿਸਾਨ ਆਗੂਆਂ ਦੀਬੈਠਕਵੀ ਹੋਈ ਪਰ ਗੱਲਬਾਤ ਕਿਸੇ ਤਣ-ਪੱਤਣਨਾ ਲੱਗੀ। ਹਾਲਤਵਿਗੜਦੇ ਦੇਖ ਕੇ ਕੇਂਦਰੀ ਗ੍ਰਹਿਮੰਤਰੀਰਾਜਨਾਥ ਸਿੰਘ ਨੇ ਕਿਸਾਨ ਆਗੂ ਨਰੇਸ਼ਟਕੈਤਨਾਲਫੋਨ ਉੱਤੇ ਕਿਸਾਨ ਮੰਗਾਂ ਬਾਰੇ ਗੱਲਬਾਤਕੀਤੀਅਤੇ ਬਾਅਦਵਿੱਚਉਨ੍ਹਾਂ ਨੇ ਕਿਸਾਨ ਮੰਗਾਂ ਬਾਰੇ ਬੈਠਕਬੁਲਾਈ।
ਇਸ ਬੈਠਕਵਿੱਚਅਜਮੇਰ ਸਿੰਘ ਲੱਖੋਵਾਲ, ਹਰਿੰਦਰ ਸਿੰਘ ਲੱਖੋਵਾਲ, ਯੁੱਧਵੀਰ ਸਿੰਘ, ਰਤਨ ਸਿੰਘ (ਹਰਿਆਣਾ) ਧਰਮਿੰਦਰਮਲਿਕ (ਯੂਪੀ) ਤੋਂ ਆਦਿਕਿਸਾਨ ਆਗੂ ਸ਼ਾਮਲ ਹੋਏ। ਹਰਿੰਦਰ ਸਿੰਘ ਲੱਖੋਵਾਲ ਨੇ ਦੱਸਿਆ ਕਿ ਬੈਠਕਵਿੱਚ ਕੌਮੀ ਗ੍ਰੀਨਟ੍ਰਿਬਿਊਨਲ (ਐੱਨਜੀਟੀ) ਵੱਲੋਂ 10 ਸਾਲਪੁਰਾਣੇ ਟਰੈਕਟਰਾਂ ਉੱਤੇ ਰੋਕਹਟਾਉਣ, ਜਿਣਸਾਂ ਦੀਖ਼ਰੀਦਘੱਟੋ-ਘੱਟ ਸਹਾਇਕ ਭਾਅ’ਤੇ ਲਾਜ਼ਮੀਕਰਨਲਈਕਾਨੂੰਨਘੜ ਕੇ ਇੱਕ ਸਾਰਖ਼ਰੀਦਨੀਤੀਬਣਾਉਣ, ਖੇਤੀਸੰਦਾਂ ਉੱਤੇ ਜੀਐੱਸਟੀ 28 ਫੀਸਦੀ ਤੋਂ ਘਟਾ ਕੇ 5 ਫੀਸਦੀਕਰਨ, ਫਸਲੀਬੀਮਾਯੋਜਨਾਤਹਿਤ ਇੱਕ ਏਕੜ ਨੂੰ ਇਕਾਈ ਮੰਨ ਕੇ ਇਸ ਯੋਜਨਾਦੀਆਂ ਕਮੀਆਂ ਦੂਰਕਰਨਦੀਆਂ ਮੰਗਾਂ ਬਾਰੇ ਸਹਿਮਤੀਪ੍ਰਗਟਕੀਤੀ ਗਈ ਤੇ 6 ਮੁੱਖ ਮੰਤਰੀਆਂ ‘ਤੇ ਆਧਾਰਤਕਮੇਟੀਬਣਾਉਣਦਾਫ਼ੈਸਲਾਕੀਤਾ ਗਿਆ। ਮੀਟਿੰਗ ਵਿੱਚ ਕੇਂਦਰੀ ਗ੍ਰਹਿਮੰਤਰੀਰਾਜਨਾਥ ਸਿੰਘ ਤੋਂ ਇਲਾਵਾ ਕੇਂਦਰੀਖੇਤੀਰਾਜਮੰਤਰੀਰਾਜਿੰਦਰ ਸਿੰਘ ਸ਼ੇਖਾਵਤ, ਯੂਪੀ ਦੇ ਗੰਨਾਮੰਤਰੀਸੁਰੇਸ਼ਰਾਣਾ, ਕੇਂਦਰੀ ਗ੍ਰਹਿਸਕੱਤਰਰਾਜੀਵ ਗਾਬਾ, ਆਈਬੀ ਦੇ ਡਾਇਰੈਕਟਰਰਾਜੀਵਜੈਨ ਤੇ ਦਿੱਲੀਪੁਲਿਸਕਮਿਸ਼ਨਰਅਮੁੱਲਿਆਪਟਨਾਇਕਸ਼ਾਮਲ ਹੋਏ।
Check Also
ਡੈਨਮਾਰਕ ਦੀ ਵਿਕਟੋਰੀਆ ਬਣੀ ਮਿਸ ਯੂਨੀਵਰਸ
ਭਾਰਤ ਦੀ ਰੀਆ ਸਿੰਘਾ ਸਿਖਰਲੀਆਂ 30 ਸੁੰਦਰੀਆਂ ਵਿੱਚ ਸ਼ਾਮਲ ਨਵੀਂ ਦਿੱਲੀ/ਬਿਊਰੋ ਨਿਊਜ਼ : ਡੈਨਮਾਰਕ ਦੀ …