Breaking News
Home / ਭਾਰਤ / ਮੋਦੀ ਨੇ ਵਿਰਾਟ ਕੋਹਲੀ ਨੂੰ ਪੁੱਛਿਆ ਫਿਟਨੈੱਸ ਦਾ ਰਾਜ਼

ਮੋਦੀ ਨੇ ਵਿਰਾਟ ਕੋਹਲੀ ਨੂੰ ਪੁੱਛਿਆ ਫਿਟਨੈੱਸ ਦਾ ਰਾਜ਼

Image Courtesy :jagbani(punjabkesari)

ਕੋਹਲੀ ਬੋਲੇ – ਸਿਹਤ ਦਾ ਹਮੇਸ਼ਾ ਰੱਖਦਾ ਹਾਂ ਖਿਆਲ
ਨਵੀਂ ਦਿੱਲੀ/ਬਿਊਰੋ ਨਿਊਜ਼
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅੱਜ ਕਿਹਾ ਹੈ ਕਿ ਤੰਦਰੁਸਤ ਰਹਿਣਾ ਇੰਨਾ ਮੁਸ਼ਕਲ ਕੰਮ ਨਹੀਂ ਜਿੰਨਾ ਕੁਝ ਲੋਕ ਸੋਚਦੇ ਹਨ। ਥੋੜ੍ਹਾ ਜਿਹਾ ਨਿਯਮ ਅਤੇ ਸਖ਼ਤ ਮਿਹਨਤ ਨਾਲ ਤੰਦਰੁਸਤ ਰਿਹਾ ਜਾ ਸਕਦਾ ਹੈ। ‘ਫਿਟ ਇੰਡੀਆ ਮੁਹਿੰਮ’ ਦੀ ਪਹਿਲੀ ਵਰ੍ਹੇਗੰਢ ਦੇ ਮੌਕੇ ਪ੍ਰਧਾਨ ਮੰਤਰੀ ਨੇ ਇਹ ਗੱਲਾਂ ਉਨ੍ਹਾਂ ਲੋਕਾਂ ਨਾਲ ਕੀਤੀਆਂ ਜਿਨ੍ਹਾਂ ਨੇ ਦੇਸ਼ ਵਿੱਚ ਫਿਟਨੈੱਸ ਮੁਹਿੰਮ ਵਿੱਚ ਵਧ ਚੜ੍ਹ ਕੇ ਹਿੱਸਾ ਲਿਆ। ਗੱਲਬਾਤ ਕਰਨ ਵਾਲਿਆਂ ਵਿੱਚ ਭਾਰਤੀ ਕ੍ਰਿਕਟ ਟੀਮ ਦੇ ਕਪਤਾਨ ਵਿਰਾਟ ਕੋਹਲੀ, ਅਦਾਕਾਰ ਮਿਲਿੰਦ ਸੋਮਨ ਅਤੇ ਮਸ਼ਹੂਰ ਡਾਇਟੀਸ਼ੀਅਨ ਰੁਜੁਤਾ ਦਿਵੇਕਰ ਤੋਂ ਇਲਾਵਾ ਆਮ ਨਾਗਰਿਕ ਵੀ ਸ਼ਾਮਲ ਸਨ। ਇਸੇ ਦੌਰਾਨ ਪੀਐਮ ਨੇ ਵਿਰਾਟ ਕੋਹਲੀ ਨਾਲ ਵੀ ਗੱਲ ਕੀਤੀ। ਪੀਐੱਮ ਨੇ ਕੋਹਲੀ ਨਾਲ ਗੱਲ ਕਰਦੇ ਹੋਏ ਕਿਹਾ ਕਿ ਤੁਹਾਡਾ ਤਾਂ ਨਾਮ ਹੀ ਵਿਰਾਟ ਹੈ ਅਤੇ ਕੰਮ ਵੀ ਵਿਰਾਟ। ਇਸ ਦੌਰਾਨ ਕੋਹਲੀ ਨੇ ਕਿਹਾ ਕਿ ਖੇਡ ਕਾਰਨ ਮੈਨੂੰ ਕਾਫੀ ਕੁਝ ਬਦਲਣਾ ਪਿਆ ਅਤੇ ਮੈਂ ਸਿਹਤ ਦਾ ਹਮੇਸ਼ਾ ਖਿਆਲ ਰੱਖਦਾ ਹਾਂ।

Check Also

ਹਿਮਾਚਲ, ਜੰਮੂ ਕਸ਼ਮੀਰ ਤੇ ਉਤਰਾਖੰਡ ’ਚ ਲਗਾਤਾਰ ਬਰਫਬਾਰੀ

ਜੰਮੂ ’ਚ ਤਲਾਬ ਜੰਮਿਆ ਅਤੇ ਪੰਜਾਬ ’ਚ ਵੀ ਠੰਡ ਹੋਰ ਵਧੀ ਚੰਡੀਗੜ੍ਹ/ਬਿਊਰੋ ਨਿਊਜ਼ ਹਿਮਾਚਲ ਪ੍ਰਦੇਸ਼, …