ਅੱਖ ਝਪਕਦੇ ਹੀ ਹਵਾ ‘ਚ ਨਸ਼ਟ ਹੋਵੇਗੀ ਦੁਸ਼ਮਣ ਦੀ ਮਿਜ਼ਾਈਲ
ਨਵੀਂ ਦਿੱਲੀ/ਬਿਊਰੋ ਨਿਊਜ਼
ਸੁਪਰ ਪਾਵਰ ਬਣਨ ਦੀ ਦਿਸ਼ਾ ਵਿਚ ਭਾਰਤ ਨੇ ਇਕ ਹੋਰ ਕਦਮ ਅੱਗੇ ਵਧਾਇਆ ਹੈ। ਭਾਰਤ ਨੇ ਅੱਜ ਸੁਪਰ ਸੌਨਿਕ ਇੰਟਰਸੈਪਟਰ ਮਿਜ਼ਾਈਲ ਦਾ ਸਫਲਤਾਪੂਰਵਕ ਅਭਿਆਸ ਕੀਤਾ ਹੈ। ਇਸ ਤੋਂ ਬਾਅਦ ਭਾਰਤ ਪੂਰੇ ਵਿਸ਼ਵ ਦਾ ਚੌਥਾ ਅਜਿਹਾ ਦੇਸ਼ ਬਣ ਗਿਆ ਹੈ ਜੋ ਮਿਜ਼ਾਈਲ ਨਾਲ ਮਿਜ਼ਾਈਲ ਨੂੰ ਨਸ਼ਟ ਕਰ ਸਕਦਾ ਹੈ। ਅੱਜ ਉੜੀਸਾ ਦੇ ਸਮੁੰਦਰੀ ਤੱਟ ਨੇੜੇ ਸਥਿਤ ਵਹੀਲਰ ਆਈਲੈਂਡ ‘ਤੇ ਇਹ ਅਭਿਆਸ ਕੀਤਾ ਗਿਆ। ਇਹ ਮਿਜ਼ਾਈਲ ਘੱਟ ਉਚਾਈ ਤੋਂ ਆਉਣ ਵਾਲੀ ਕਿਸੇ ਵੀ ਬਾਲਸਟਿਕ ਮਿਜ਼ਾਈਲ ਨੂੰ ਅੱਧ ਵਿੱਚ ਹੀ ਮਾਰ ਸਕਦੀ ਹੈ। ਜ਼ਿਕਰਯੋਗ ਹੈ ਕਿ ਭਾਰਤ ਵੱਲੋਂ ਇਸ ਸਾਲ ਵਿੱਚ ਕੀਤਾ ਗਿਆ ਇਹ ਤੀਜਾ ਸਫਲ ਅਭਿਆਸ ਹੈ। ਇਸ ਮਿਜ਼ਾਈਲ ਦੀ ਪਰਖ ਮੌਕੇ ਧਰਤੀ ਤੋਂ ਤੀਹ ਕਿੱਲੋਮੀਟਰ ਦੀ ਉਚਾਈ ਦੇ ਦਾਇਰੇ ਵਿੱਚ ਆ ਰਹੀ ਮਿਜ਼ਾਈਲ ਨੂੰ ਖ਼ਤਮ ਕੀਤਾ ਗਿਆ।
Check Also
ਜੰਮੂ-ਕਸ਼ਮੀਰ ਦੇ ਕਿਸ਼ਤਵਾੜ ’ਚ ਅੱਤਵਾਦੀਆਂ ਨਾਲ ਹੋਏ ਮੁਕਾਬਲੇ ਦੌਰਾਨ ਫੌਜ ਦਾ ਜੇਸੀਓ ਹੋਇਆ ਸ਼ਹੀਦ
ਭਾਰਤੀ ਫੌਜ ਨੇ ਮੁਕਾਬਲੇ ਦੌਰਾਨ ਦੋ ਅੱਤਵਾਦੀਆਂ ਨੂੰ ਕੀਤਾ ਢੇਰ ਜੰਮੂ/ਬਿਊਰੋ ਨਿਊਜ਼ : ਜੰਮੂ-ਕਸ਼ਮੀਰ ਦੇ …