HomeਕੈਨੇਡਾFrontਨਵੇਂ ਸੰਸਦ ਭਵਨ ‘ਚ ਕੇਂਦਰੀ ਮੰਤਰੀਆਂ ਨੂੰ ਅਲਾਟ ਕੀਤੇ ਕਮਰੇ , ਗ੍ਰਹਿ...
ਨਵੇਂ ਸੰਸਦ ਭਵਨ ‘ਚ ਕੇਂਦਰੀ ਮੰਤਰੀਆਂ ਨੂੰ ਅਲਾਟ ਕੀਤੇ ਕਮਰੇ , ਗ੍ਰਹਿ ਮੰਤਰੀ ਸਮੇਤ 11 ਹੋਰ ਨੂੰ ਮਿਲੀ ਜਗ੍ਹਾ
ਨਵੇਂ ਸੰਸਦ ਭਵਨ ‘ਚ ਕੇਂਦਰੀ ਮੰਤਰੀਆਂ ਨੂੰ ਅਲਾਟ ਕੀਤੇ ਕਮਰੇ , ਗ੍ਰਹਿ ਮੰਤਰੀ ਸਮੇਤ 11 ਹੋਰ ਨੂੰ ਮਿਲੀ ਜਗ੍ਹਾ
ਨਵੀ ਦਿੱਲੀ / ਬਿਊਰੋ ਨਿਊਜ

ਨਵੇਂ ਸੰਸਦ ਭਵਨ ਵਿਚ ਕੇਂਦਰੀ ਮੰਤਰੀਆਂ ਨੂੰ ਕਮਰੇ ਵੰਡੇ ਗਏ ਹਨ। 11 ਸੀਨੀਅਰ ਕੈਬਨਿਟ ਮੰਤਰੀਆਂ ਨੂੰ ਉਪਰ ਗਰਾਊਂਡ ਫਲੋਰ ‘ਤੇ ਕਮਰੇ ਦਿੱਤੇ ਗਏ ਹਨ। ਇਹਨਾਂ ਗਿਆਰਾਂ ਮੰਤਰੀਆਂ ਦੀ ਸੂਚੀ ਇਸ ਪ੍ਰਕਾਰ ਹੈ ਗ੍ਰਹਿ ਮੰਤਰੀ ਅਮਿਤ ਸ਼ਾਹ, ਰੱਖਿਆ ਮੰਤਰੀ ਰਾਜਨਾਥ ਸਿੰਘ, ਆਵਾਜਾਈ ਮੰਤਰੀ ਨਿਤਿਨ ਗਡਕਰੀ, ਵਿੱਤ ਮੰਤਰੀ ਸੀਤਾਰਮਨ, ਖੇਤੀ ਮੰਤਰੀ ਨਰਿੰਦਰ ਸਿੰਘ ਤੋਮਰ, ਵਪਾਰ ਮੰਤਰੀ ਪੀਯੂਸ਼ ਗੋਇਲ, ਵਿਦੇਸ਼ ਮੰਤਰੀ ਐੱਸ. ਜੈਸ਼ੰਕਰ, ਕੇਂਦਰੀ ਮੰਤਰੀ ਅਰਜੁਨ ਮੁੰਡਾ, ਸਮ੍ਰਿਤੀ ਇਰਾਨੀ, ਧਰਮਿੰਦਰ ਪ੍ਰਧਾਨ, ਅਸ਼ਵਨੀ ਵੈਸ਼ਣਵ ਨੂੰ ਗਰਾਊਂਡ ਫਲੋਰ ‘ਤੇ ਕਮਰਾ ਮਿਲਿਆ ਹੈ ਜਦੋਂ ਕਿ ਕੇਂਦਰੀ ਮੰਤਰੀ ਨਾਰਾਇਣ ਰਾਣੇ, ਸਰਵਾਨੰਦ ਸੋਨੋਵਾਲ, ਵੀਰੇਂਦਰ ਕੁਮਾਰ, ਗਿਰੀਰਾਜ ਸਿੰਘ, ਜਯੋਤੀਰਾਦਿਤਯ ਸਿੰਧੀਆ, ਪਸ਼ੂਪਤੀ ਕੁਮਾਰ ਪਾਰਸ, ਗਜੇਂਦਰ ਸਿੰਘ ਸ਼ੇਖਾਵਤ, ਕਿਰੇਨ ਰਿਜੁਜੂ, ਆਰਕੇ ਸਿੰਘ ਸਣੇ ਹੋਰ ਮੰਤਰੀਆਂ ਨੂੰ ਫਸਟ ਫਲੋਰ ‘ਤੇ ਕਮਰਾ ਮਿਲਿਆ ਹੈ। ਮੌਜੂਦਾ ਸੰਸਦ ਭਵਨ ਵਿਚ ਵੀ ਸੀਨੀਅਰ ਕੈਬਨਿਟ ਮੰਤਰੀਆਂ ਨੂੰ ਗਰਾਊਂਡ ਫਲੋਰ ‘ਤੇ ਕਮਰਾ ਦਿੱਤਾ ਗਿਆ ਸੀ। ਇਹ ਸਾਰੇ ਮੰਤਰੀ ਸੰਸਦ ਦੇ ਵਿਸ਼ੇਸ਼ ਸੈਸ਼ਨ ਦੌਰਾਨ ਨਵੇਂ ਕਮਰਿਆਂ ਵਿਚ ਸ਼ਿਫਟ ਕਰਨਗੇ।
ਦੱਸ ਦਈਏ ਕਿ 18 ਸਤੰਬਰ ਤੋਂ ਸ਼ੁਰੂ ਹੋਣ ਜਾ ਰਹੇ ਸੰਸਦ ਦੇ ਵਿਸ਼ੇਸ਼ ਸੈਸ਼ਨ ਲਈ ਇਸ ਵਾਰ ਤਿੰਨ ਦਿਨਾਂ ਤੱਕ ਰਿਹਰਸਲ ਕੀਤਾ ਗਿਆ। 19ਸਤੰਬਰ ਨੂੰ ਸੰਸਦ ਦਾ ਸਪੈਸ਼ਲ ਸੈਸ਼ਨ ਨਵੇਂ ਸੰਸਦ ਭਵਨ ਵਿਚ ਹੋਵੇਗਾ।