13.5 C
Toronto
Wednesday, September 23, 2026
spot_img
Homeਭਾਰਤਸੁਸ਼ਾਂਤ ਰਾਜਪੂਤ ਦੀ ਮੌਤ ਨਾਲ ਜੁੜੇ ਨਸ਼ੀਲੇ ਪਦਾਰਥਾਂ ਦੇ ਮਾਮਲੇ 'ਚ ਰੀਆ...

ਸੁਸ਼ਾਂਤ ਰਾਜਪੂਤ ਦੀ ਮੌਤ ਨਾਲ ਜੁੜੇ ਨਸ਼ੀਲੇ ਪਦਾਰਥਾਂ ਦੇ ਮਾਮਲੇ ‘ਚ ਰੀਆ ਚੱਕਰਵਰਤੀ ਗ੍ਰਿਫਤਾਰ

ਸੁਸ਼ਾਂਤ ਰਾਜਪੂਤ ਦੀ ਮੌਤ ਨਾਲ ਜੁੜੇ ਨਸ਼ੀਲੇ ਪਦਾਰਥਾਂ ਦੇ ਮਾਮਲੇ ‘ਚ ਰੀਆ ਚੱਕਰਵਰਤੀ ਗ੍ਰਿਫਤਾਰ
Image Courtesy :jagbani(punjabkesar)

ਮੁੰਬਈ/ਬਿਊਰੋ ਨਿਊਜ਼
ਬਾਲੀਵੁੱਡ ਅਦਾਕਾਰ ਸੁਸ਼ਾਂਤ ਸਿੰਘ ਰਾਜਪੂਤ ਦੀ ਖ਼ੁਦਕੁਸ਼ੀ ਨਾਲ ਜੁੜੇ ਡਰੱਗਜ਼ ਮਾਮਲੇ ਦੀ ਜਾਂਚ ਦੌਰਾਨ ਨਾਰਕੋਟਿਕਸ ਕੰਟਰੋਲ ਬਿਊਰੋ (ਐੱਨ. ਸੀ. ਬੀ.) ਵਲੋਂ ਅਦਾਕਾਰਾ ਰਿਆ ਚੱਕਰਵਰਤੀ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਹੈ। ਇਸ ਗੱਲ ਦੀ ਪੁਸ਼ਟੀ ਨਾਰਕੋਟਿਕਸ ਕੰਟਰੋਲ ਬਿਊਰੋ ਦੇ ਡਿਪਟੀ ਡਾਇਰੈਕਟਰ ਕੇ. ਪੀ. ਐੱਸ. ਮਲਹੋਤਰਾ ਵਲੋਂ ਕੀਤੀ ਗਈ ਹੈ। ਰੀਆ ਚੱਕਰਵਰਤੀ ‘ਤੇ ਡਰੱਗਜ਼ ਲੈਣ ਸਣੇ ਕਈ ਗੰਭੀਰ ਦੋਸ਼ ਲੱਗੇ ਸਨ, ਜਿਸ ਵਿਚ ਐੱਨ. ਸੀ. ਬੀ. ਵਲੋਂ ਲਗਾਤਾਰ ਉਸ ਕੋਲੋਂ ਪੁੱਛਗਿੱਛ ਕੀਤੀ ਜਾ ਰਹੀ ਸੀ। ਰੀਆ ਕੋਲੋਂ ਐਨ.ਸੀ.ਬੀ. ਵਲੋਂ ਕੀਤੀ ਜਾ ਰਹੀ ਪੁੱਛਗਿੱਛ ਦਾ ਅੱਜ ਤੀਜਾ ਦਿਨ ਸੀ। ਇਸ ਤੋਂ ਪਹਿਲਾਂ ਰੀਆ ਨੇ ਖੁਦ ਡਰੱਗ ਲੈਣ ਦੀ ਗੱਲ ਕਬੂਲ ਨਹੀਂ ਕੀਤੀ, ਹਾਲਾਂਕਿ ਡ੍ਰਿੰਕ ਕਰਨ ਅਤੇ ਸਮੋਕਿੰਗ ਕਰਨ ਦੀ ਗੱਲ ਮੰਨੀ ਸੀ। ਰੀਆ ਦਾ ਕਹਿਣਾ ਸੀ ਕਿ ਉਸ ਨੇ ਜੋ ਵੀ ਕੀਤਾ ਸੁਸ਼ਾਂਤ ਰਾਜਪੂਤ ਲਈ ਕੀਤਾ।

RELATED ARTICLES
POPULAR POSTS