Breaking News
Home / ਭਾਰਤ / ਹਾਕੀ ਟੀਮ ਦੇ ਸਟਾਰ ਖਿਡਾਰੀ ਸਰਦਾਰ ਸਿੰਘ ਨੇ ਲਿਆ ਸੰਨਿਆਸ

ਹਾਕੀ ਟੀਮ ਦੇ ਸਟਾਰ ਖਿਡਾਰੀ ਸਰਦਾਰ ਸਿੰਘ ਨੇ ਲਿਆ ਸੰਨਿਆਸ

12 ਸਾਲਾਂ ਵਿਚ ਖੇਡੇ 350 ਤੋਂ ਜ਼ਿਆਦਾ ਮੈਚ
ਨਵੀਂ ਦਿੱਲੀ : ਭਾਰਤੀ ਹਾਕੀ ਟੀਮ ਦੇ ਦਿੱਗਜ਼ ਖਿਡਾਰੀ ਸਰਦਾਰ ਸਿੰਘ ਨੇ ਸੰਨਿਆਸ ਲੈ ਲਿਆ ਹੈ। ਸਰਦਾਰ ਸਿੰਘ ਪਿਛਲੇ ਦਿਨੀਂ ਹੋਈਆਂ ਏਸ਼ੀਅਨ ਖੇਡਾਂ ਵਿਚ ਭਾਰਤੀ ਹਾਕੀ ਟੀਮ ਦਾ ਹਿੱਸਾ ਸਨ। ਇਨ੍ਹਾਂ ਖੇਡਾਂ ਵਿਚ ਭਾਵੇਂ ਹਾਕੀ ਟੀਮ ਫਾਈਨਲ ਵਿਚ ਨਹੀਂ ਪਹੁੰਚ ਸਕੀ ਸੀ ਪਰ ਫਿਰ ਵੀ ਪਾਕਿਸਤਾਨ ਨੂੰ ਹਰਾ ਕੇ ਕਾਂਸੇ ਦਾ ਤਮਗਾ ਜਿੱਤਿਆ ਸੀ। 32 ਸਾਲਾ ਸਰਦਾਰ ਸਿੰਘ ਨੇ ਭਾਰਤ ਲਈ 350 ਤੋਂ ਜ਼ਿਆਦਾ ਮੈਚ ਖੇਡੇ ਹਨ। ਇਸ ਸਬੰਧੀ ਸਰਦਾਰ ਸਿੰਘ ਨੇ ਕਿਹਾ ਕਿ ਉਹ 12 ਸਾਲਾਂ ਤੱਕ ਭਾਰਤੀ ਟੀਮ ਦਾ ਹਿੱਸਾ ਰਹੇ। ਉਨ੍ਹਾਂ ਇਹ ਵੀ ਕਿਹਾ ਕਿ ਮੈਂ ਹੁਣ ਨਵੀਂ ਪੀੜ੍ਹੀ ਲਈ ਜਗ੍ਹਾ ਖਾਲੀ ਕਰ ਰਿਹਾ ਹਾਂ। ਸਰਦਾਰ ਸਿੰਘ ਦਾ ਨਾਮ ਸਭ ਤੋਂ ਘੱਟ ਉਮਰ ਵਿਚ ਭਾਰਤੀ ਹਾਕੀ ਟੀਮ ਦੀ ਕਪਤਾਨੀ ਲਈ ਵੀ ਜਾਣਿਆ ਜਾਂਦਾ ਹੈ। ਉਨ੍ਹਾਂ 2008 ਵਿਚ 22 ਸਾਲ ਦੀ ਉਮਰ ਵਿਚ ਹਾਕੀ ਟੀਮ ਦੀ ਕਪਤਾਨੀ ਸੰਭਾਲੀ ਸੀ ਅਤੇ 2016 ਤੱਕ ਟੀਮ ਦੀ ਕਪਤਾਨੀ ਕੀਤੀ।

Check Also

ਜਗਦੀਸ਼ ਸਿੰਘ ਝੀਂਡਾ ਬਣੇ ਹਰਿਆਣਾ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਨਵੇਂ ਪ੍ਰਧਾਨ

ਝੀਂਡਾ ਨੇ ਸਿੱਖ ਕੌਮ ਦੀ ਭਲਾਈ ਲਈ ਕੰਮ ਕਰਨ ਦਾ ਕੀਤਾ ਵਾਅਦਾ ਚੰਡੀਗੜ੍ਹ/ਬਿਊਰੋ ਨਿਊਜ਼ ਹਰਿਆਣਾ …