‘ਇੰਡੀਆ’ ਗੱਠਜੋੜ ਨੇ ਕੋਆਰਡੀਨੇਸ਼ਨ ਕਮੇਟੀ ਦਾ ਕੀਤਾ ਐਲਾਨ
ਕਮੇਟੀ ’ਚ ਕੇਸੀ ਵੇਣੂਗੋਪਾਲ, ਸ਼ਰਦ ਪਵਾਰ ਅਤੇ ਸੰਜੇ ਰਾਊਤ ਸਮੇਤ 13 ਵਿਅਕਤੀਆਂ ਨੂੰ ਕੀਤਾ ਸ਼ਾਮਲ
ਮੰੁਬਈ/ਬਿਊਰੋ ਨਿਊਜ਼ : ਮੁੰਬਈ ’ਚ ਇੰਡੀਅਨ ਨੈਸ਼ਨਲ ਡਿਵੈਲਪਮੈਂਟ ਅਲਾਇੰਸ (ਇੰਡੀਆ) ਦੀ ਤੀਜੀ ਮੀਟਿੰਗ ਦੇ ਅੱਜ ਦੂਜੇ ਦਿਨ 1 ਸਤੰਬਰ ਨੂੰ 13 ਮੈਂਬਰੀ ਕੋਆਰਡੀਨੇਸ਼ਨ ਕਮੇਟੀ ਦਾ ਐਲਾਨ ਕਰ ਦਿੱਤਾ ਗਿਆ ਹੈ। ਇਸ ਕਮੇਟੀ ’ਚ ਕੇਸੀ ਵੇਣੂਗੋਪਾਲ, ਸੰਜੇ ਰਾਊਤ, ਸ਼ਰਦ ਪਵਾਰ, ਹੇਮੰਤ ਸੋਰੇਨ, ਐਮ ਕੇ ਸਟਾਲਿਨ, ਉਮਰ ਅਬਦੁੱਲਾ, ਤੇਜਸਵੀ ਯਾਦਵ, ਮਹਿਬੂਬਾ ਮੁਫ਼ਤੀ, ਡੀ ਰਾਜਾ, ਅਭਿਸ਼ੇਕ ਬੈਨਰਜੀ, ਜਾਵੇਦ ਅਤੇ ਰਾਘਵ ਚੱਢਾ ਦਾ ਸ਼ਾਮਲ ਹੈ। ਜਦਕਿ ‘ਇੰਡੀਆ’ ਗੱਠਜੋੜ ਦੇ ਲੋਗੋ ’ਤੇ ਸਹਿਮਤੀ ਨਹੀਂ ਬਣ ਸਕੀ ਅਤੇ ਲੋਗੋ ਨੂੰ ਤੀਜੀ ਮੀਟਿੰਗ ਦੌਰਾਨ ਲਾਂਚ ਕੀਤਾ ਜਾਵੇਗਾ। ਲੋਗੋ ਦੇ 6 ਡਿਜ਼ਾਇਨ ਸ਼ਾਰਟ ਲਿਸਟ ਕੀਤੇ ਗਏ ਸਨ ਜਿਨ੍ਹਾਂ ਵਿਚੋਂ ਇਕ ਲੋਗੋ ਸਭ ਨੂੰ ਪਸੰਦ ਆਇਆ ਪ੍ਰੰਤੂ ਇਸ ਵਿਚ ਕੁੱਝ ਬਦਲਾਅ ਹੋਣੇ ਬਾਕੀ ਹਨ। ਇਸ ਸਬੰਧੀ ਫੈਸਲਾ ਅਗਲੀ ਮੀਟਿੰਗ ਵਿਚ ਲਿਆ ਜਾਵੇਗਾ। ਮੀਟਿੰਗ ਦੌਰਾਨ ਕਾਂਗਰਸ ਪ੍ਰਧਾਨ ਮਲਿਕਾ ਅਰਜੁਨ ਖੜਗੇ ਨੇ ਕਿਹਾ ਕਿ ਜਿਵੇਂ-ਜਿਵੇਂ ‘ਇੰਡੀਆ’ ਗੱਠਜੋੜ ਮਜ਼ਬੂਤ ਹੋਵੇਗਾ, ਉਸੇ ਤਰ੍ਹਾਂ ਉਸ ਦੇ ਮੈਂਬਰਾਂ ’ਤੇ ਛਾਪੇ ਅਤੇ ਗਿ੍ਰਫ਼ਤਾਰੀਆਂ ਵੀ ਵਧਣਗੀਆਂ। ਇਸ ਬੈਠਕ ਵਿਚ 28 ਭਾਜਪਾ ਵਿਰੋਧੀ ਪਾਰਟੀਆਂ ਦੇ ਆਗੂਆਂ ਨੇ ਹਿੱਸਾ ਲਿਆ ਅਤੇ ਉਨ੍ਹਾਂ ਕਿਹਾ ਕਿ ਅਸੀਂ ਦੇਸ਼ ਅਤੇ ਸੰਵਿਧਾਨ ਨੂੰ ਬਚਾਉਣ ਦੇ ਲਈ ਇਕੱਠੇ ਹੋਏ ਹਾਂ।