Breaking News
Home / ਕੈਨੇਡਾ / Front / ਕਾਨੂੰਗੋ-ਪਟਵਾਰੀ ਅਤੇ ਪੰਜਾਬ ਸਰਕਾਰ ਹੋਏ ਆਹਮੋ-ਸਾਹਮਣੇ

ਕਾਨੂੰਗੋ-ਪਟਵਾਰੀ ਅਤੇ ਪੰਜਾਬ ਸਰਕਾਰ ਹੋਏ ਆਹਮੋ-ਸਾਹਮਣੇ

ਕਾਨੂੰਗੋ-ਪਟਵਾਰੀ ਅਤੇ ਪੰਜਾਬ ਸਰਕਾਰ ਹੋਏ ਆਹਮੋ-ਸਾਹਮਣੇ

ਕਲਮ ਛੋੜ ਹੜਤਾਲ ’ਤੇ ਨਹੀਂ ਗਏ ਕਾਨੂੰਗੋ ਅਤੇ ਪਟਵਾਰੀ ਪ੍ਰੰਤੂ ਵਾਧੂ ਕੰਮ ਕਰਨ ਤੋਂ ਕੀਤਾ ਇਨਕਾਰ

 

ਚੰਡੀਗੜ੍ਹ/ਬਿਊਰੋ ਨਿਊਜ਼ : ਪੰਜਾਬ ਵਿਚ ਕਾਨੂੰਗੋ-ਪਟਵਾਰੀ ਅਤੇ ਪੰਜਾਬ ਸਰਕਾਰ ਆਹਮੋ-ਸਾਹਮਣੇ ਆ ਗਏ ਹਨ ਅਤੇ ਦੋਵੇਂ ਧਿਰਾਂ ਦਰਮਿਆਨ ਟਕਰਾਅ ਦੀ ਸਥਿਤੀ ਪੈਦਾ ਹੋ ਗਈ ਹੈ। ਮੁੱਖ ਮੰਤਰੀ ਭਗਵੰਤ ਮਾਨ ਦੇ ਸਖਤ ਰਵੱਈਏ ਅਤੇ ਸੂਬੇ ’ਚ ਐਸਮ ਐਕਟ ਲਾਗੂ ਕਰ ਦਿੱਤੇ ਜਾਣ ਤੋਂ ਬਾਅਦ ਬੇਸ਼ੱਕ ਅੱਜ ਕਾਨੂੰਗੋ ਅਤੇ ਪਟਵਾਰੀ ਹੜਤਾਲ ’ਤੇ ਤਾਂ ਨਹੀਂ ਗਏ ਪ੍ਰੰਤੂ ਅੱਜ ਤੋਂ ਕਾਨੂੰਗੋ ਅਤੇ ਪਟਵਾਰੀ ਆਪਣੇ ਪਟਵਾਰ ਸਰਕਲ ਵਿਚ ਹੀ ਕੰਮ ਕਰਨਗੇ ਅਤੇ ਉਨ੍ਹਾਂ ਸਾਫ਼ ਇਨਕਾਰ ਕਰ ਦਿੱਤਾ ਕਿ ਉਹ ਵਾਧੂ ਦਿੱਤੇ ਗਏ ਸਰਕਲਾਂ ਵਿਚ ਬਿਲਕੁਲ ਵੀ ਕੰਮ ਨਹੀਂ ਕਰਨਗੇ। ਪਟਵਾਰ ਯੂਨੀਅਨ ਦੇ ਆਗੂਆਂ ਨੇ ਭਗਵੰਤ ਮਾਨ ਸਰਕਾਰ ਨੂੰ ਕਿਹਾ ਕਿ ਸੂਬੇ ਅੰਦਰ 3193 ਪਟਵਾਰ ਸਰਕਲ ਖਾਲੀ ਹਨ ਪਹਿਲਾਂ ਉਨ੍ਹਾਂ ’ਤੇ ਭਰਤੀ ਕਰ ਲੈਣ। ਉਨ੍ਹਾਂ ਅੱਗੇ ਕਿਹਾ ਕਿ ਸੂਬੇ ’ਚ ਇਸ ਸਮੇਂ ਸਿਰਫ਼ 1523 ਪਟਵਾਰੀ ਹੀ ਸੂਬੇ ਦੇ 4716 ਸਰਕਲਾਂ ਦਾ ਕੰਮ ਦੇਖ ਰਹੇ ਹਨ। ਇਸ ਤੋਂ ਇਲਾਵਾ ਉਨ੍ਹਾਂ ’ਤੇ ਹੋਰ ਵੀ ਕਈ ਵਾਧੂ ਜ਼ਿੰਮੇਵਾਰੀਆਂ ਹਨ ਪ੍ਰੰਤੂ ਫਿਰ ਵੀ ਪੰਜਾਬ ਸਰਕਾਰ ਨੂੰ ਸਾਰੇ ਕਾਨੂੰਗੋ ਅਤੇ ਪਟਵਾਰੀ ਭਿ੍ਰਸ਼ਟ ਨਜ਼ਰ ਆਉਂਦੇ ਹਨ। ਉਧਰ ਸਰਕਾਰ ਵੀ ਪਿੱਛੇ ਹਟਣ ਲਈ ਤਿਆਰ ਨਹੀਂ ਅਤੇ ਪਟਵਾਰੀਆਂ ਦੀਆਂ ਖਾਲੀ ਅਸਾਮੀਆਂ ਨੂੰ ਭਰਨ ਲਈ ਜੋ ਭਰਤੀ ਕੀਤੀ ਗਈ ਸੀ ਅਤੇ ਜੋ ਪਟਵਾਰੀ ਅੰਡਰ ਟ੍ਰੇਨਿੰਗ ਹਨ ਉਨ੍ਹਾਂ ਨੂੰ ਫੀਲਡ ’ਚ ਉਤਾਰਨ ਦੀ ਕਵਾਇਦ ਸ਼ੁਰੂ ਕਰ ਦਿੱਤੀ ਗਈ ਹੈ। ਸਰਕਾਰ ਜਲਦੀ ਹੀ ਉਨ੍ਹਾਂ ਦੇ ਪ੍ਰੋਬੇਸ਼ਨ ਪੀਰੀਅਡ ’ਚ ਕਟੌਤੀ ਕਰਕੇ ਉਨ੍ਹਾਂ ਨੂੰ ਖਾਲੀ ਪਏ ਪਟਵਾਰ ਸਰਕਲਾਂ ਦੀ ਜ਼ਿੰਮੇਵਾਰ ਸੌਂਪ ਸਕਦੀ ਹੈ।

 

Check Also

ਮਹਾਰਾਸ਼ਟਰ ’ਚ ਭਾਜਪਾ ਗੱਠਜੋੜ ਦੀ ਅਤੇ ਝਾਰਖੰਡ ’ਚ ਇੰਡੀਆ ਗੱਠਜੋੜ ਸਰਕਾਰ ਬਣਨਾ ਤੈਅ

ਏਕਨਾਥ ਛਿੰਦੇ ਬੋਲੇ ਤਿੰਨੋਂ ਪਾਰਟੀਆਂ ਦੀ ਸਲਾਹ ਨਾਲ ਬਣੇਗਾ ਅਗਲਾ ਮੁੱਖ ਮੰਤਰੀ ਮੁੰਬਈ/ਬਿਊਰੋ ਨਿਊਜ਼ : …