Breaking News
Home / ਕੈਨੇਡਾ / Front / ਹਾਰਟ ਅਟੈਕ ਦੇ ਨਾਲ ਹੋਈ ਇਕ ਹੋਰ ਨੌਜਵਾਨ ਧੀ ਦੀ ਮੌਤ

ਹਾਰਟ ਅਟੈਕ ਦੇ ਨਾਲ ਹੋਈ ਇਕ ਹੋਰ ਨੌਜਵਾਨ ਧੀ ਦੀ ਮੌਤ

ਹਾਰਟ ਅਟੈਕ ਦੇ ਨਾਲ ਹੋਈ ਇਕ ਹੋਰ ਨੌਜਵਾਨ ਧੀ ਦੀ ਮੌਤ

ਮਹਿਲ ਕਲਾਂ / ਸ਼ੇਰਪੁਰ : ਪਿੰਡ ਸਹੌਰ , ਮਹਿਲ ਕਲਾਂ ਦੀ 22 ਸਾਲਾਂ ਮਨਪ੍ਰੀਤ ਕੌਰ ਦੀ ਕੈਨੇਡਾ ਵਿੱਚ ਹਾਰਟ ਅਟੈਕ ਦੇ ਕਰਨ ਹੋਈ ਮੌਤ | ਇਹ ਦੁਖਦ ਖ਼ਬਰ ਦੀ ਜਾਣਕਾਰੀ ਦਿੰਦਿਆਂ ਮ੍ਰਿਤਕ ਧੀ ਦੇ ਪਿਤਾ ਕੇਵਲ ਸਿੰਘ ਵਾਸੀ ਸਹੌਰ ਨੇ ਦੱਸਿਆ ਕਿ ਓਹਨਾਂ ਆਪਣੀ ਧੀ ਮਨਪ੍ਰੀਤ ਕੌਰ ਨੂੰ ਪਿਛਲੇ ਸਾਲ ਅਗਸਤ ਮਹੀਨੇ ਵਿੱਚ ਆਈਲੇਟ੍ਸ ਕਰਨ ਉਪਰੰਤ ਉੱਚ ਸਿੱਖਿਆ ਲਈ ਕੈਨੇਡਾ ਭੇਜਿਆ ਗਿਆ ਸੀ |

ਦਿਨ ਬੁੱਧਵਾਰ ਸਵੇਰੇ 3 ਬਜੇ ਕੈਨੇਡਾ ਦੇ ਹੱਸਪਤਾਲ ਵਿੱਚੋ ਫੋਨ ਆਉਣੇ ਤੇ ਪਤਾ ਲੱਗਿਆ ਕਿ ਸਾਹ ਰੁਕਣ ਕਾਰਨ ਓਹਨਾਂ ਦੀ ਧੀ ਦੀ ਮੌਤ ਹੋ ਗਈ ਹੈ | ਪਿਤਾ ਮੁਤਾਬਕ ਧੀ ਦੇ ਨਾਲ ਰਹਿੰਦੀਆਂ ਸਹੇਲੀਆਂ ਨੇ ਦੱਸਿਆ ਕਿ ਮਨਪ੍ਰੀਤ ਨੂੰ ਕਲ ਉਲਟੀ ਆਈ ਸੀ ਅਤੇ ਸਾਂਹ ਲੈਣ ਵਿੱਚ ਦਿੱਕਤ ਮਹਿਸੂਸ ਕੀਤੀ ਉਸਤੋਂ ਬਾਅਦ ਮਨਪ੍ਰੀਤ ਨੂੰ ਹਸਪਤਾਲ ਦਾਖ਼ਲ ਕਰਵਾਇਆ ਗਿਆ , ਕੁਛ ਸਮੇ ਬਾਅਦ ਡਾਕਟਰਾਂ ਨੇ ਉਸਨੂੰ ਮ੍ਰਿਤਿਕ ਘੋਸ਼ਿਤ ਕਰ ਦਿੱਤਾ ,

ਧੀ ਨੂੰ ਬਾਹਰ ਪੜ੍ਹਨ ਲਈ ਪਰਿਵਾਰ ਨੇ ਇਕ ਏਕੜ ਜਮੀਨ ਵੇਚੀ ਸੀ ਅਤੇ ਸਰਕਾਰ ਨੂੰ ਅਪੀਲ ਕਰਦਿਆਂ ਪਰਿਵਾਰ ਨੇ ਆਖਿਆ ਕਿ ਓਹਨਾਂ ਦੇ ਹਾਲਤ ਜਿਆਦਾ ਵਧੀਆ ਨਹੀਂ ਹਨ ਸਾਡੀ ਧੀ ਦੀ ਮ੍ਰਿਤਕ ਦੇਹ ਨੂੰ ਪਿੰਡ ਵਾਪਸ ਲੈਕੇ ਆਉਣ ਦੇ ਵਿੱਚ ਮਦਦ ਕੀਤੀ ਜਾਵੇ |

Check Also

ਚੀਨ ਨੇ ਅਮਰੀਕਾ ’ਤੇ ਲਗਾਇਆ 125% ਟੈਰਿਫ

ਜਿੰਨਪਿੰਗ ਬੋਲੇ – ਅਸੀਂ ਦਬਾਅ ਦੇ ਅੱਗੇ ਨਹੀਂ ਝੁਕਾਂਗੇ ਨਵੀਂ ਦਿੱਲੀ/ਬਿਊਰੋ ਨਿਊਜ਼ ਅਮਰੀਕਾ ਅਤੇ ਚੀਨ …