1.9 C
Toronto
Thursday, November 27, 2025
spot_img
Homeਪੰਜਾਬਬਾਦਲਾਂ ਦੀ ਬੱਸ ਦਾ ਇੱਕ ਹੋਰ ਕਾਰਾ, ਪਿਓ-ਪੁੱਤਰ ਨੂੰ ਕੁਚਲਿਆ

ਬਾਦਲਾਂ ਦੀ ਬੱਸ ਦਾ ਇੱਕ ਹੋਰ ਕਾਰਾ, ਪਿਓ-ਪੁੱਤਰ ਨੂੰ ਕੁਚਲਿਆ

logo-2-1-300x105ਲੁਧਿਆਣਾ/ਬਿਊਰੋ ਨਿਊਜ਼  : ਲੁਧਿਆਣਾ ਦੇ ਬੱਦੋਵਾਲ ਨੇੜੇ ਬਾਦਲ ਪਰਿਵਾਰ ਨਾਲ ਸਬੰਧਤ ਡੱਬਵਾਲੀ ਟਰਾਂਸਪੋਰਟ ਕੰਪਨੀ ਦੀ ਬੱਸ ਨੇ ਅੱਜ ਦੋ ਮੋਟਰਸਾਈਕਲ ਸਵਾਰਾਂ ਨੂੰ ਕੁਚਲ ਦਿੱਤਾ ਹੈ। ਇਹ ਦੋਵੇਂ ਪਿਉ-ਪੁੱਤਰ ਸਨ। ਹਾਦਸੇ ਦੌਰਾਨ ਪਿਤਾ ਦੀ ਮੌਕੇ ‘ਤੇ ਹੀ ਮੌਤ ਹੋ ਗਈ ਜਦੋਂਕਿ ਪੁੱਤਰ ਦੀ ਹਸਪਤਾਲ ਜਾ ਕੇ ਮੌਤ ਹੋ ਗਈ।
ਹਾਦਸੇ ਤੋਂ ਬਾਅਦ ਲੋਕਾਂ ਨੂੰ ਜਦੋਂ ਪਤਾ ਲੱਗਾ ਕਿ ਇਹ ਬਾਦਲ ਪਰਿਵਾਰ ਦੀ ਬੱਸ ਹੈ ਤਾਂ ਉਨ੍ਹਾਂ ਬੱਸ ਨੂੰ ਅੱਗ ਲਾ ਦਿੱਤੀ। ਇਹ ਬੱਸ ਲੁਧਿਆਣਾ ਤੋਂ ਬਠਿੰਡਾ ਜਾ ਰਹੀ ਸੀ। ਲੁਧਿਆਣਾ-ਫਿਰੋਜ਼ਪੁਰ ਰੋਡ ‘ਤੇ ਬੱਦੋਵਾਲ ਆਰਮੀ ਕੈਂਪ ਕੋਲ ਇਸ ਨੇ ਦੋ ਮੋਟਰਸਾਈਕਲ ਸਵਾਰਾਂ ਨੂੰ ਕੁਚਲ ਦਿੱਤਾ।  ਪੁਲਿਸ ਨੇ ਮੌਕੇ ‘ਤੇ ਪਹੁੰਚ ਕੇ ਲੋਕਾਂ ਨੂੰ ਸ਼ਾਂਤ ਕਰਨ ਦੀ ਕੋਸਿਸ਼ ਕੀਤੀ ਪਰ ਲੋਕ ਰੋਸ ਪ੍ਰਦਰਸ਼ਨ ਕਰਦੇ ਰਹੇ। ਲੋਕਾਂ ਵਿੱਚ ਇੰਨਾ ਗੁੱਸਾ ਸੀ ਕਿ ਉਨ੍ਹਾਂ ਨੇ ਪਹਿਲਾਂ ਬੱਸ ਨੂੰ ਬੁਰੀ ਤਰ੍ਹਾਂ ਭੰਨ੍ਹ ਸੁੱਟਿਆ। ਇਸ ਤੋਂ ਬਾਅਦ ਬੱਸ ਨੂੰ ਅੱਗ ਦੇ ਹਵਾਲੇ ਕਰ ਦਿੱਤਾ। ਲੋਕਾਂ ਦੇ ਗੁੱਸੇ ਨੂੰ ਵੇਖ ਪੁਲਿਸ ਵੀ ਕਾਫੀ ਸਮਾਂ ਟਲਦੀ ਰਹੀ। ਉੱਧਰ ਆਮ ਆਦਮੀ ਪਾਰਟੀ ਤੇ ਕਾਂਗਰਸ ਨੇ ਸੜਕ ਉੱਤੇ ਧਰਨਾ ਲਾ ਦਿੱਤਾ। ਇਸ ਧਰਨੇ ਵਿੱਚ ਕਾਂਗਰਸ ਦੇ ਲੁਧਿਆਣਾ ਤੋਂ ਸੰਸਦ ਮੈਂਬਰ ਰਵਨੀਤ ਸਿੰਘ ਬਿੱਟੂ ਵੀ ਪਹੁੰਚੇ।

RELATED ARTICLES
POPULAR POSTS