ਨਿਆਗਰਾ/ ਬਿਊਰੋ ਨਿਊਜ਼
ਸਿਰਫ਼ 19 ਸਾਲਾ ਸੈਮ ਆਸਟਰਹਾਫ਼ ਨੇ ਨਿਆਗਰਾ ਵੈਸਟ ਗਲੈਨਰਰੂਕ ਤੋਂ ਪੀ.ਸੀ.ਨਾਮਜ਼ਦਗੀ ਹਾਸਲ ਕਰਕੇ ਸਾਰਿਆਂ ਨੂੰ ਹੈਰਾਨ ਕਰ ਦਿੱਤਾ ਹੈ। ਇਹ ਸੀਟ ਪੀ.ਸੀ. ਨੇਤਾ ਟਿਮ ਹੁਡਕ ਵਲੋਂ ਅਸਤੀਫ਼ਾ ਦਿੱਤੇ ਜਾਣ ਨਾਲ ਖਾਲੀ ਹੋਈ ਹੈ। 19 ਸਾਲ ਦਾ ਸੈਮ ਇਕ ਯੂਨੀਵਰਸਿਟੀ ਵਿਦਿਆਰਥੀ ਹੈ ਅਤੇ ਉਨਾਂ ਨੇ ਪ੍ਰੋਗ੍ਰੈਸਿਵ ਪਾਰਟੀ ਦੇ ਪ੍ਰਧਾਨ ਨੂੰ ਹਰਾ ਕੇ ਆਉਣ ਵਾਲੀਆਂ ਉਪ ਚੋਣਾਂ ਲਈ ਨਾਮਜ਼ਦਗੀ ਹਾਸਲ ਕੀਤੀ ਹੈ।
ਬੀਤੇ ਦਿਨੀਂ ਇਸ ਸਬੰਧ ‘ਚ ਡੈਲੀਗੇਟਸ ਨੇ ਸੈਮ ਨੂੰ ਵੋਟ ਪਾ ਕੇ ਇਸ ਸੀਟ ਤੋਂ ਅਗਲਾ ਉਮੀਦਵਾਰ ਬਣਾਇਆ। ਇਸ ਸੀਟ ‘ਤੇ ਉਪ ਚੋਣ 17 ਨਵੰਬਰ ਨੂੰ ਹੋਵੇਗੀ। ਇਸੇ ਦਿਨ ਓਟਾਵਾ ਵਾਨੀਅਰ ‘ਚ ਵੀ ਚੋਣਾਂ ਹੋਣਗੀਆਂ।
ਸੈਮ ਨੇ ਪਾਰਟੀ ਪ੍ਰਧਾਨ ਅਤੇ ਸਾਬਕਾ ਐਮ.ਪੀ. ਰਿਕ ਡਾਇਕਾਸਟਰਾ ਦਾ ਮੁਕਾਬਲਾ ਕੀਤਾ। ਉਨਾਂ ਦੇ ਨਾਲ ਰੀਜ਼ਨਲ ਕੌਂਸਲਰ ਟਾਨੀ ਕਿਰਕ ਵੀ ਨਾਮਜ਼ਦਗੀ ਲਈ ਚੋਣ ਮੈਦਾਨ ਵਿਚ ਸਨ ਪਰ ਇਹ ਦੋਵੇਂ ਮਿਲ ਕੇ ਵੀ ਸੈਮ ਨੂੰ ਹਰਾ ਨਹੀਂ ਸਕੇ।
ਸੈਮ ਬਰਾਕ ਯੂਨੀਵਰਸਿਟੀ ਦੇ ਵਿਦਿਅਰਥੀ ਹਨ ਅਤੇ ਉਨਾਂ ਨੇ ਪਾਰਲੀਮੈਂਟ ਹਿਲ ‘ਤੇ ਲੇਜੀਸਲੇਟਿਵ ਅਸਿਸਟੈਂਟ ਦੇ ਅਹੁਦੇ ‘ਤੇ ਵੀ ਕੰਮ ਕੀਤਾ ਹੈ। ਪੀ.ਸੀ. ਨੇਤਾ ਪੈਟ੍ਰਿਕ ਬ੍ਰਾਊਨ ਦਾ ਕਹਿਣਾ ਹੈ ਕਿ ਇਨਾਂ ਉਪ ਚੋਣਾਂ ‘ਚ ਰਾਜ ‘ਚ ਬਦਲਾਓ ਦਾ ਇਕ ਸਾਕਾਰਾਤਮਕ ਸੰਦੇਸ਼ ਜਾਵੇਗਾ ਅਤੇ ਲਿਬਰਲਾਂ ਲਈ ਉਲਟੀ ਗਿਣਤੀ ਸ਼ੁਰੂ ਹੋ ਜਾਵੇਗੀ।
Check Also
”ਹੁਣ ਬੱਸ!” – ਓਨਟਾਰੀਓ ਲਿਬਰਲ ਉਮੀਦਵਾਰ ਰਣਜੀਤ ਸਿੰਘ ਬੱਗਾ ਨੇ ਫੋਰਡ ਦੇ ਟੁੱਟੇ ਵਾਅਦਿਆਂ ਨੂੰ ਚੁਣੌਤੀ ਦੇਣ ਲਈ ਮੁਹਿੰਮ ਦੀ ਸ਼ੁਰੂਆਤ ਕੀਤੀ
ਜਦੋਂ ਕਿ ਬਰੈਂਪਟਨ ਇੱਕ ਨਾਜੁਕ ਹਾਲਤ ਵਿਚ ਹੈ ਅਤੇ ਓਨਟਾਰੀਓ ਦੇ ਲੋਕ ਡੱਗ ਫੋਰਡ ਦੀਆਂ …