-4.7 C
Toronto
Wednesday, December 3, 2025
spot_img
Homeਕੈਨੇਡਾਬਜਟ 'ਚ ਬੱਚਿਆਂ ਤੋਂ ਲੈ ਕੇ ਬਜ਼ੁਰਗਾਂ ਸਮੇਤ ਸਾਰੇ ਵਰਗਾਂ ਦਾ ਧਿਆਨ...

ਬਜਟ ‘ਚ ਬੱਚਿਆਂ ਤੋਂ ਲੈ ਕੇ ਬਜ਼ੁਰਗਾਂ ਸਮੇਤ ਸਾਰੇ ਵਰਗਾਂ ਦਾ ਧਿਆਨ ਰੱਖਿਆ ਗਿਆ : ਸੋਨੀਆ ਸਿੱਧੂ

ਬਰੈਂਪਟਨ/ਬਿਊਰੋ ਨਿਊਜ਼ : ਬਜਟ 2021-22 ਸਬੰਧੀ ਗੱਲ ਕਰਦਿਆਂ ਐੱਮ.ਪੀ ਸੋਨੀਆ ਸਿੱਧੂ ਨੇ ਕਿਹਾ ਕਿ ਪਹਿਲੀ ਵਾਰ ਮਹਿਲਾ ਵਿੱਤ ਮੰਤਰੀ ਵੱਲੋਂ ਪੇਸ਼ ਕੀਤੇ ਗਏ ਇਸ ਬਜਟ ਵਿਚ ਬੱਚਿਆਂ ਤੋਂ ਲੈ ਕੇ ਬਜ਼ੁਰਗਾਂ ਸਮੇਤ ਸਾਰੇ ਵਰਗਾਂ ਦਾ ਧਿਆਨ ਰੱਖਿਆ ਗਿਆ ਹੈ।
ਉਹਨਾਂ ਨੇ ਕਿਹਾ ਕਿ ਫੈੱਡਰਲ ਲਿਬਰਲ ਸਰਕਾਰ ਇਸ ਗੱਲ ਨੂੰ ਚੰਗੀ ਤਰ੍ਹਾਂ ਸਮਝਦੀ ਹੈ ਕਿ ਕੋਵਿਡ-19 ਮਹਾਂਮਾਰੀ ਕਾਰਨ ਸਾਰੇ ਹੀ ਵਰਗਾਂ ਨੂੰ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਇਸ ਗੱਲ ਨੂੰ ਧਿਆਨ ਵਿਚ ਰੱਖਦਿਆਂ ਨਾ ਸਿਰਫ ਕੈਨੇਡਾ ਫੈੱਡਰਲ ਲਿਬਰਲ ਸਰਕਾਰ ਵੱਲੋਂ ਕੋਵਿਡ-19 ਵਿੱਤੀ ਸਹਾਇਤਾ ਲਈ ਕਈ ਮਤੇ ਪੇਸ਼ ਕੀਤੇ ਗਏ ਹਨ ਬਲਕਿ ਹਰ ਵਰਗ ਜਿਵੇਂ ਕਿ ਬੱਚਿਆਂ ਦੀ ਦੇਖਭਾਲ ਤੋਂ ਲੈ ਕੇ ਨੌਕਰੀਆਂ, ਹੈਲਥਕੇਅਰ, ਇਕਾਨਮੀ, ਮਿਡਲ ਕਲਾਸ, ਬਜ਼ੁਰਗਾਂ, ਅਤੇ ਵਾਤਾਵਰਨ ਜਿਹੇ ਅਹਿਮ ਮੁੱਦਿਆਂ ‘ਤੇ ਸਬੰਧੀ ਕਈ ਜ਼ਰੂਰੀ ਐਲਾਨ ਕੀਤੇ ਗਏ ਹਨ। ਉਹਨਾਂ ਨੇ ਜਾਣਕਾਰੀ ਦਿੰਦੇ ਦੱਸਿਆਂ ਫੈੱਡਰਲ ਸਰਕਾਰ ਵੱਲੋਂ 30 ਬਿਲੀਅਨ ਡਾਲਰ ਦੇ ਨਿਵੇਸ਼ ਨਾਲ ਚਾਈਲਡ ਕੇਅਰ ਨੂੰ ਕਿਫਾਇਤੀ ਬਣਾਉਣ ਦਾ ਮਤਾ ਪੇਸ਼ ਕੀਤਾ ਗਿਆ ਹੈ। ਕੈਨੇਡਾ ਐਮਰਜੈਂਸੀ ਵੇਜ ਸਬਸਿਡੀ ਨੇ 5.3 ਮਿਲੀਅਨ ਤੋਂ ਵੱਧ ਕੈਨੇਡੀਅਨਾਂ ਨੂੰ ਆਪਣੀ ਨੌਕਰੀ ਜਾਰੀ ਰੱਖਣ ਵਿੱਚ ਸਹਾਇਤਾ ਕੀਤੀ ਹੈ, ਅਤੇ ਕੈਨੇਡਾ ਐਮਰਜੈਂਸੀ ਕਿਰਾਇਆ ਸਬਸਿਡੀ ਅਤੇ ਲਾਕਡਾਊਨ ਸਪੋਰਟ ਨੇ 154,000 ਤੋਂ ਵੱਧ ਸੰਸਥਾਵਾਂ ਨੂੰ ਕਿਰਾਏ, ਮੌਰਗਿਜ ਅਤੇ ਹੋਰ ਖਰਚਿਆਂ ਵਿੱਚ ਸਹਾਇਤਾ ਕੀਤੀ ਹੈ। ਬਜਟ 2021 ਵਿੱਚ ਤਨਖਾਹ ਸਬਸਿਡੀ, ਕਿਰਾਇਆ ਸਬਸਿਡੀ, ਅਤੇ ਲਾਕਡਾਊਨ ਸਹਾਇਤਾ 25 ਸਤੰਬਰ 2021 ਤੱਕ ਵਧਾਉਣ ਦਾ ਅਨੁਮਾਨ ਹੈ।
ਵੈਕਸੀਨੇਸ਼ਨ ਮੁਹਿੰਮ ਬਾਰੇ ਗੱਲ ਕਰਦਿਆਂ ਐੱਮ.ਪੀ ਸੋਨੀਆ ਸਿੱਧੂ ਨੇ ਦੱਸਿਆ ਕਿ ਮਈ ਵਿਚ ਹਰ ਹਫ਼ਤੇ ਫਾਈਜ਼ਰ ਦੀਆਂ 2 ਮਿਲੀਅਨ ਖੁਰਾਕਾਂ ਪਹੁੰਚਣਗੀਆਂ, ਜੋ ਕਿ ਅਸਲ ਵਿੱਚ ਯੋਜਨਾ ਨਾਲੋਂ ਦੁਗਣਾ ਹੈ। ਇਸ ਤੋਂ ਇਲਾਵਾ ਜੂਨ ਵਿੱਚ ਪ੍ਰਤੀ ਹਫਤੇ 2.5 ਮਿਲੀਅਨ ਫਾਈਜ਼ਰ ਡੋਜ਼ ਦੀ ਖੇਪ ਪਹੁੰਚੇਗੀ ਅਤੇ ਜੂਨ ਦੇ ਅੰਤ ਤੱਕ 48-50 ਮਿਲੀਅਨ ਖੁਰਾਕਾਂ ਮਿਲਣ ਦੀ ਤਿਆਰੀ ਹੈ।

RELATED ARTICLES
POPULAR POSTS