ਬਰੈਂਪਟਨ : ਪਿਛਲੇ ਦਿਨੀਂ ਬਰੈਂਪਟਨ ਦੇ ਮਾਊਨਟੇਨਐਸ਼ ਸੀਨੀਅਰ ਕਲੱਬ ਵੱਲੋਂ ਪੀਟਰਬਰੋ ਵਿੱਚ ਇਸ ਸੀਜ਼ਨ ਦਾ ਆਖਰੀ ਟੂਰ ਆਯੋਜਿਤ ਕੀਤਾ ਗਿਆ। ਇਸ ਟਰਿੱਪ ਵਿੱਚ 49 ਮੈਂਬਰਾਂ ਨੇ ਹਿੱਸਾ ਲਿਆ। ਸਵੇਰੇ 8.20 ਉੱਤੇ ਉਨ੍ਹਾਂ ਬੱਸ ਲਈ ਤੇ ਦੋ ਘੰਟੇ ਦੇ ਸਫਰ ਤੋਂ ਬਾਅਦ ਉਹ ਸਾਰੇ ਰਿਵਰਵਿਊ ਪਾਰਕ ਤੇ ਜ਼ੂ ਪਹੁੰਚੇ। ਰਾਹ ਵਿੱਚ ਸਾਰੇ ਮੈਂਬਰਾਂ ਨੇ ਕੁਦਰਤ ਦੇ ਅਦਭੁੱਤ ਨਜ਼ਾਰਿਆਂ ਦਾ ਆਨੰਦ ਮਾਣਿਆ। ਮੰਜ਼ਿਲ ਉੱਤੇ ਪਹੁੰਚਣ ਉੱਤੇ ਕਲੱਬ ਵੱਲੋਂ ਸਾਰਿਆਂ ਨੂੰ ਚਾਹ, ਮਿਠਾਈਆਂ, ਸਨੈਕਸ ਤੇ ਹੋਰ ਫਲ ਆਦਿ ਦਿੱਤੇ ਗਏ। ਜ਼ੂ ਵਿੱਚ ਕਲੱਬ ਦੇ ਮੈਂਬਰਾਂ ਨੇ ਵੱਖ ਵੱਖ ਪੰਛੀਆਂ ਤੇ ਜਾਨਵਰਾਂ ਨੂੰ ਕਲੋਲਾਂ ਕਰਦਿਆਂ ਵੇਖਿਆ। ਫਿਰ ਸਾਰੇ ਰਿਵਰਬੋਟ ਕਰੂਜ਼ ਸਾਈਟ ਉੱਤੇ ਗਏ। ਦੁਪਹਿਰੇ ਇੱਕ ਵਜੇ ਦੇ ਨੇੜੇ ਤੇੜੇ ਸੱਭ ਕਰੂਜ਼ ਉੱਤੇ ਪਹੁੰਚੇ ਤੇ ਫਿਰ ਦੋ ਘੰਟੇ ਇਸ ਉੱਤੇ ਹੀ ਰਹੇ। ਇੱਕ ਵਾਰੀ ਤਾਂ ਕਰੂਜ਼ 65 ਫੁੱਟ ਦੀ ਉਚਾਈ ਉੱਤੇ ਜਾ ਪਹੁੰਚਿਆ। ਸਾਰਿਆਂ ਨੇ ਹੀ ਇੰਜੀਨੀਅਰਾਂ ਵੱਲੋਂ ਬਣਾਏ ਗਏ ਇਸ ਅਦਭੁੱਤ ਲਾਗ ਸਿਸਟਮ ਦੀ ਸ਼ਲਾਘਾ ਕੀਤੀ। ਇਸ ਮਗਰੋਂ ਸਾਰਿਆਂ ਨੇ ਲੰਚ ਕੀਤਾ। ਕਈ ਮੈਂਬਰਾਂ ਨੇ ਖੂਬਸੂਰਤ ਗਾਣੇ ਗਾਏ ਤੇ ਕਈਆਂ ਨੇ ਮਜੇਦਾਰ ਚੁਟਕਲੇ ਸੁਣਾਏ। ਸ਼ਾਮੀਂ 5:00 ਵਜੇ ਮੈਂਬਰਾਂ ਨੇ ਬੱਸ ਲਈ ਤੇ ਰਾਤੀਂ 7:00 ਵਜੇ ਤੱਕ ਘਰੋ ਘਰੀ ਅੱਪੜ ਗਏ। ਕਲੱਬ ਦੇ ਪ੍ਰਧਾਨ ਬਖਸ਼ੀਸ਼ ਸਿੰਘ ਗਿੱਲ ਨੇ ਸਾਰੇ ਮੈਂਬਰਾਂ ਦਾ ਧੰਨਵਾਦ ਕੀਤਾ।
ਇਹ ਜਾਣਕਾਰੀ ਚਰਨਜੀਤ ਕੌਰ ਢਿੱਲੋਂ, ਜੋ ਕਿ ਲੇਡੀਜ਼ ਵਿੰਗ ਦੀ ਵਾਈਸ ਪ੍ਰੈਜ਼ੀਡੈਂਟ ਹਨ, ਵੱਲੋਂ ਦਿੱਤੀ ਗਈ।
Check Also
”ਹੁਣ ਬੱਸ!” – ਓਨਟਾਰੀਓ ਲਿਬਰਲ ਉਮੀਦਵਾਰ ਰਣਜੀਤ ਸਿੰਘ ਬੱਗਾ ਨੇ ਫੋਰਡ ਦੇ ਟੁੱਟੇ ਵਾਅਦਿਆਂ ਨੂੰ ਚੁਣੌਤੀ ਦੇਣ ਲਈ ਮੁਹਿੰਮ ਦੀ ਸ਼ੁਰੂਆਤ ਕੀਤੀ
ਜਦੋਂ ਕਿ ਬਰੈਂਪਟਨ ਇੱਕ ਨਾਜੁਕ ਹਾਲਤ ਵਿਚ ਹੈ ਅਤੇ ਓਨਟਾਰੀਓ ਦੇ ਲੋਕ ਡੱਗ ਫੋਰਡ ਦੀਆਂ …