10.3 C
Toronto
Saturday, November 8, 2025
spot_img
Homeਕੈਨੇਡਾਬਰੈਂਪਟਨ ਨੌਰਥ ਦੇ ਬੱਚਿਆਂ ਤੇ ਪਰਿਵਾਰਾਂ ਨਾਲ ਤਸਵੀਰਾਂ ਖਿਚਵਾਉਣ ਲਈ ਸੈਂਟਾ ਕਲਾਜ਼...

ਬਰੈਂਪਟਨ ਨੌਰਥ ਦੇ ਬੱਚਿਆਂ ਤੇ ਪਰਿਵਾਰਾਂ ਨਾਲ ਤਸਵੀਰਾਂ ਖਿਚਵਾਉਣ ਲਈ ਸੈਂਟਾ ਕਲਾਜ਼ ਰੂਬੀ ਸਹੋਤਾ ਦੇ ਦਫ਼ਤਰ ਪਹੁੰਚਿਆ

ਬਰੈਂਪਟਨ/ਬਿਊਰੋ ਨਿਊਜ਼
ਬਰੈਂਪਟਨ ਨੌਰਥ ਦੀ ਮੈਂਬਰ ਪਾਰਲੀਮੈਂਟ ਰੂਬੀ ਸਹੋਤਾ ਨੇ ਸੈਂਟਾ ਕਲਾਜ਼ ਅਤੇ ਬਰੈਂਪਟਨ ਦੇ ਲੋਕਾਂ ਦਾ ਆਪਣੇ ਦਫ਼ਤਰ ਵਿਚ ਪਹੁੰਚਣ ‘ਤੇ ਸੁਆਗ਼ਤ ਕੀਤਾ। ਬੱਚਿਆਂ ਨੇ ਸੈਂਟਾ ਨਾਲ ਆਪਣੀਆਂ ਤਸਵੀਰਾਂ ਖਿਚਵਾਈਆਂ ਅਤੇ ਉਨ੍ਹਾਂ ਦੇ ਮਾਪਿਆਂ ਨੇ ਰੂਬੀ ਸਹੋਤਾਂ ਕੋਲੋਂ ਫ਼ੈੱਡਰਲ ਸਰਕਾਰ ਵੱਲੋਂ ਮਿਡਲ ਕਲਾਸ ਪਰਿਵਾਰਾਂ ਦੀ ਸਹਾਇਤਾ ਕਰਨ ਬਾਰੇ ਜਾਣਕਾਰੀ ਪ੍ਰਾਪਤ ਕੀਤੀ। ਪਰਿਵਾਰਕ ਮਿੱਤਰਤਾ ਦਾ ਇਹ ਸ਼ੁਭ ਦਿਨ ਬਰੈਂਪਟਨ ਨੌਰਥ ਦੇ ਲੋਕਾਂ, ਖ਼ਾਸ ਤੌਰ ‘ਤੇ ਬੱਚਿਆਂ ਲਈ ਸੈਂਟਾ ਕਲਾਜ਼ ਨਾਲ ਆਪਣੀਆਂ ਤਸਵੀਰਾਂ ਖਿਚਵਾਉਣ ਅਤੇ ਆਪਣੀ ਮੈਂਬਰ ਪਾਰਲੀਮੈਂਟ ਮੈਂਬਰ ਨੂੰ ਮਿਲਣ ਲਈ ਬਹੁਤ ਵਧੀਆ ਮੌਕਾ ਸਾਬਤ ਹੋਇਆ। ਜਦੋਂ ਬੱਚੇ ਸੈਂਟਾ ਕਲਾਜ਼ ਨੂੰ ਦੱਸ ਰਹੇ ਸਨ ਕਿ ਉਨ੍ਹਾਂ ਨੂੰ ਉਸ ਕੋਲੋਂ ਕ੍ਰਿਸਮਸ ‘ਤੇ ਕੀ ਕੁਝ ਚਾਹੀਦਾ ਹੈ, ਉਨ੍ਹਾਂ ਦੇ ਮਾਪੇ ਐੱਮ.ਪੀ. ਰੂਬੀ ਸਹੋਤਾ ਨਾਲ ਗੱਲਬਾਤ ਕਰ ਰਹੇ ਸਨ ਅਤੇ ਰੂਬੀ ਉਨ੍ਹਾਂ ਨੂੰ ਦੱਸ ਰਹੇ ਸਨ ਕਿ ਸਰਕਾਰ ਪਰਿਵਾਰਾਂ ਲਈ ਕੀ ਕੁਝ ਕਰ ਰਹੀ ਹੈ ਅਤੇ ਕਿਵੇਂ ਪੂੰਜੀ ਨਿਵੇਸ਼ ਕਰ ਰਹੀ ਹੈ।
ਉਨ੍ਹਾਂ ਦੱਸਿਆ ਕਿ ਮਿਡਲ ਕਲਾਸ ਕੈਨੇਡਾ-ਵਾਸੀਆਂ ਦੇ ਟੈਕਸ ਘਟਾਉਣ ਦੇ ਨਾਲ ਨਾਲ ਸਰਕਾਰ ਨੇ ਮਾਪਿਆਂ ਨੂੰ ਆਪਣੇ ਬੱਚਿਆਂ ਦਾ ਸਹੀ ਪਾਲਣ-ਪੋਸ਼ਣ ਕਰਨ ਲਈ ਵਧੇ ਹੋਏ ਖ਼ਰਚਿਆਂ ਨੂੰ ਸਹਿਣ ਕਰਨ ਲਈ ਟੈਕਸ-ਰਹਿਤ ‘ਕੈਨੇਡਾ ਚਾਈਲਡ ਬੈਨੀਫ਼ਿਟ ਸਕੀਮ’ ਸ਼ੁਰੂ ਕੀਤੀ ਹੈ ਜਿਸ ਨੂੰ ਮਹਿੰਗਾਈ ਦਰ ਨਾਲ ਜੋੜਿਆ ਗਿਆ ਹੈ। ਇਸ ਮੌਕੇ ਮਾਪਿਆਂ ਨਾਲ ਗੱਲਬਾਤ ਕਰਦਿਆਂ ਰੂਬੀ ਸਹੋਤਾ ਨੇ ਕਿਹਾ, ”ਹੌਲੀਡੇਅ ਸੀਜ਼ਨ ਸਾਨੂੰ ਯਾਦ ਦਿਵਾਉਂਦਾ ਹੈ ਕਿ ਸਾਡੇ ਲਈ ਸੱਭ ਤੋਂ ਜ਼ਰੂਰੀ ਸਾਡਾ ਪਰਿਵਾਰ ਹੈ। ਇਸੇ ਲਈ ਸਾਡੀ ਸਰਕਾਰ ਮਿਡਲ ਕਲਾਸ ਪਰਿਵਾਰਾਂ ਲਈ ਆਪਣੇ ਬੱਚਿਆਂ ਦਾ ਭਵਿੱਖ ਉੱਜਲਾ ਬਨਾਉਣ ਲਈ ਉਨ੍ਹਾਂ ਦੀ ਸਹਾਇਤਾ ਕਰਨ ਵਿਚ ਮਾਣ ਮਹਿਸੂਸ ਕਰਦੀ ਹੈ। ਬਰੈਂਪਟਨ ਨੌਰਥ ਵਿਚ 14,000 ਤੋਂ ਵਧੇਰੇ ਪਰਿਵਾਰ ਆਪਣੇ ਬੱਚਿਆਂ ਨੂੰ ਪੜ੍ਹਾਉਣ, ਉਨ੍ਹਾਂ ਲਈ ਸਰਦੀਆਂ ਵਿਚ ਨਵੇਂ ਕੱਪੜੇ ਖ਼ਰੀਦਣ ਲਈ ਅਤੇ ਉਨ੍ਹਾਂ ਦੀ ਐਕਸਟ੍ਰਾ ਕਰੀਕੁਲਰ ਐਕਟਿਵਿਟੀਜ਼ ਤੱਕ ਪਹੁੰਚ ਕਰਨ ਲਈ ਕੈਨੇਡਾ ਚਾਈਲਡ ਬੈਨੀਫ਼ਿਟ ਦਾ ਲਾਭ ਪ੍ਰਾਪਤ ਕਰ ਰਹੇ ਹਨ। ਅਸੀ ਕੈਨੇਡਾ ਦੀ ਉਸਾਰੀ ‘ਤੇ ਧਿਆਨ ਕੇਂਦ੍ਰਿਤ ਕਰ ਰਹੇ ਹਾਂ ਜਿੱਥੇ ਹਰੇਕ ਪਰਿਵਾਰ ਲਈ ਸਫ਼ਲ ਹੋਣ ਦੇ ਸੁਨਹਿਰੇ ਮੌਕੇ ਹਨ।

RELATED ARTICLES
POPULAR POSTS